05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-08-2026

ਗੁਰਦੁਆਰਾ ਪਾਤਿਸ਼ਾਹੀ ਛੇਵੀਂ ਵਿਖੇ 15 ਲੱਖ ਰੁਪਏ ਦੀ ਰਾਸ਼ੀ ਨਾਲ ਤਿੰਨ ਏ.ਸੀ. ਮਸ਼ੀਨਾਂ ਸਮੇਤ ਜਨਰੇਟਰ ਲਗਾਇਆ

ਸ਼ਹਿਣਾ, 5 ਅਗਸਤ (ਸੁਰੇਸ਼ ਗੋਗੀ)-ਸ਼ਹਿਣਾ ਦੇ ਗੁਰਦੁਆਰਾ ਪਾਤਸ਼ਾਹੀ ਛੇਵੀਂ ਵਿਖੇ 15 ਲੱਖ ਰੁਪਏ ਦੀ ਰਾਸ਼ੀ ਨਾਲ ਤਿੰਨ ਏ. ਸੀ ਮਸ਼ੀਨਾਂ ਸਮੇਤ ਜਨਰੇਟਰ ਲਗਾਇਆ ਗਿਆ।

Ad Position 21
No active advertisement
ਅਜੀਤ ਡੈਸਕ 06-08-2026
ਸ਼ਹਿਣਾ, 5 ਅਗਸਤ (ਸੁਰੇਸ਼ ਗੋਗੀ)-ਸ਼ਹਿਣਾ ਦੇ ਗੁਰਦੁਆਰਾ ਪਾਤਸ਼ਾਹੀ ਛੇਵੀਂ ਵਿਖੇ 15 ਲੱਖ ਰੁਪਏ ਦੀ ਰਾਸ਼ੀ ਨਾਲ ਤਿੰਨ ਏ.ਸੀ ਮਸ਼ੀਨਾਂ ਸਮੇਤ ਜਨਰੇਟਰ ਲਗਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਬੰਧਕਾਂ ਨੇ ਦੱਸਿਆ ਕਿ ਗੁਰਦੁਆਰਾ ਪਾਤਸ਼ਾਹੀ ਛੇਵੀਂ ਵਿਖੇ ਗੁਰੂ ਘਰ ਦਾ ਹਾਲ ਵੱਡਾ ਹੋਣ ਕਾਰਨ ਅਤੇ ਭੋਗ ਅਤੇ ਹੋਰ ਸਮਾਗਮਾਂ ਮੌਕੇ ਏ.ਸੀ ਲੱਗੇ ਹੋਣ ਦੇ ਬਾਵਜੂਦ ਵੀ ਸਮੱਸਿਆ ਆਉਂਦੀ ਸੀ। ਜਿਸ ਉਪਰੰਤ ਪੁਰਾਣੇ ਏ.ਸੀ ਪੁਟਵਾ ਕੇ ਹੁਣ ਗੁਰਦੁਆਰਾ ਸਾਹਿਬ ਵਿਖੇ 8-8 ਟਨ ਦੀਆਂ ਤਿੰਨ ਮਸ਼ੀਨਾਂ 15 ਲੱਖ ਦੇ ਕਰੀਬ ਦੀਆਂ ਲਾਈਆਂ ਗਈਆਂ ਹਨ। ਜਿਨ੍ਹਾਂ ਦੀ ਫਿਟਿੰਗ ’ਤੇ ਡੇਢ ਲੱਖ ਰੁਪਏ ਅਤੇ ਥ੍ਰੀ ਫੇਸ ਜਨਰੇਟਰ ਉਕਤ ਮਸ਼ੀਨਾਂ ਲਈ ਸਾਢੇ 4 ਲੱਖ ਦਾ ਲਿਆਂਦਾ ਗਿਆ ਹੈ। ਜਾਣਕਾਰੀ ਦਿੰਦਿਆਂ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਦਰਸ਼ਨ ਸਿੰਘ ਗਿੱਲ ਅਤੇ ਮੁੱਖ ਸੇਵਾਦਾਰ ਬਾਬਾ ਨਗਿੰਦਰ ਸਿੰਘ ਨੇ ਦੱਸਿਆ ਕਿ ਉਕਤ ਕਾਰਜ ਲਈ ਪਿੰਡ ਦੇ ਦਾਨੀ ਸੱਜਣ ਸਵ: ਗੁਰਨਾਮ ਸਿੰਘ ਸਿੱਧੂ ਦੇ ਪਰਿਵਾਰ ਵਲੋਂ 25 ਹਜ਼ਾਰ, ਰਾਮ ਸਿੰਘ ਢੀਂਡਸਾ ਯੂ.ਐਸ.ਏ 21 ਹਜ਼ਾਰ, ਗੁਰਪ੍ਰੀਤ ਸਿੰਘ ਆਸਟੇ੍ਰਲੀਆ 15 ਹਜ਼ਾਰ, ਜਸਵੰਤ ਸਿੰਘ ਝੱਲੀ 15 ਹਜ਼ਾਰ, ਗੁਰਵਿੰਦਰ ਸਿੰਘ ਆਸਟੇ੍ਰਲੀਆ 11 ਹਜ਼ਾਰ, ਭੋਲਾ ਸਿੰਘ ਕੈਨੇਡਾ ਦੀ ਪੋਤਰੀ ਵਲੋਂ 11 ਹਜ਼ਾਰ, ਜੋਗਿੰਦਰ ਸਿੰਘ 11 ਹਜ਼ਾਰ, ਮਨਪ੍ਰੀਤ ਸਿੰਘ ਨੰਬਰਦਾਰ ਯੂ.ਐਸ.ਏ 11 ਹਜ਼ਾਰ, ਨਾਹਰ ਸਿੰਘ ਢੀਂਡਸਾ 11 ਹਜ਼ਾਰ, ਬਚਨ ਸਿੰਘ ਮੌੜ 11 ਹਜ਼ਾਰ, ਸੁਖਵਿੰਦਰ ਸਿੰਘ ਲੱਡੂ ਪੈਂਚ 13 ਹਜ਼ਾਰ, ਜਥੇਦਾਰ ਗੋਪਾਲ ਸਿੰਘ ਗਿੱਲ 11 ਹਜ਼ਾਰ, ਬੂਟਾ ਸਿੰਘ ਸੇਵੇ ਕਾ 11 ਹਜ਼ਾਰ, ਗੁਲਾਬ ਸਿੰਘ ਮਿਰਕਣੀਆ 11 ਹਜ਼ਾਰ ਤੋਂ ਇਲਾਵਾ ਹੋਰ ਕਈ ਦਾਨੀ ਸੱਜਣਾਂ ਨੇ ਦਾਨ ਕੀਤਾ ਹੈ।
Ad Position 22
No active advertisement
ਪਿਛਲੀ ਖ਼ਬਰ ਰਾਸ਼ਟਰੀ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਕਿਸ਼ੋਰ ਮਕਵਾਨਾ ਨੇ ਸਫ਼ਾਈ ਕਰਮਚਾਰੀਆਂ ਨਾਲ ਕੀਤੀ ਮੁਲਾਕਾਤ ਅਗਲੀ ਖ਼ਬਰ ਸੰਤ ਲੌਂਗੋਵਾਲ ਦੀ ਬਰਸੀ ਸੰਬੰਧੀ ਮੀਟਿੰਗ ਕੱਲ੍ਹ ਸਤੰਬਰ ’ਚ ਐਲ.ਈ.ਡੀ.ਸੀ ਪਾਲਿਸੀ ਰੱਦ ਨਾ ਹੋਈ ਤਾਂ ਕਰਾਂਗੇ ਤਿੱਖਾ ਸੰਘ...
Ad Position 24
No active advertisement