ਮੰਗਾਂ ਨਾ ਮੰਨਣ ਦੀ ਸੂਰਤ ’ਚ ਮਿਉਂਸਪਲ ਕਾਮਿਆਂ ਵਲੋਂ ਮੋਹਾਲੀ ਸ਼ਹਿਰ ’ਚ ਰੋਸ ਰੈਲੀ 14 ਅਗਸਤ ਨੂੰ-ਹਰਦੀਪ ਸਿੰਘ ਰਾਮਗੜ੍ਹੀਆ
ਤਪਾ ਮੰਡੀ, 5 ਅਗਸਤ (ਪ੍ਰਵੀਨ ਗਰਗ)-ਮੰਗਾਂ ਨਾ ਮੰਨਣ ਦੀ ਸੂਰਤ ’ਚ ਮਿਉਂਸਪਲ ਕਾਮਿਆਂ ਵਲੋਂ ਮੋਹਾਲੀ ਸ਼ਹਿਰ ’ਚ ਇੱਕ ਰੋਸ ਰੈਲੀ 14 ਅਗਸਤ ਨੂੰ ਕੀਤੀ ਜਾਵੇਗੀ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਦਿ ਆਊਟਸੋਰਸਿੰਗ ਇੰਪਲਾਈਜ਼ ਯੂਨੀਅਨ ਪੰਜਾਬ ਦੇ ਪ੍ਰੈੱਸ ਸਕੱਤਰ ਹਰਦੀਪ ਸਿੰਘ ਰਾਮਗੜ੍ਹੀਆ ਤਪਾ ਨੇ ਗੱਲਬਾਤ ਦੌਰਾਨ ਕੀਤਾ।
ਆ
ਆਊਟਸੋਰਸਿੰਗ ਇੰਪਲਾਈਜ਼ ਯੂਨੀਅਨ ਪੰਜਾਬ ਦੇ ਪ੍ਰੈੱਸ ਸਕੱਤਰ ਹਰਦੀਪ ਸਿੰਘ ਰਾਮਗੜ੍ਹੀਆ ਤਪਾ। ਤਸਵੀਰ : ਪ੍ਰਵੀਨ ਗਰਗ
06-08-2026
ਤਪਾ ਮੰਡੀ, 5 ਅਗਸਤ (ਪ੍ਰਵੀਨ ਗਰਗ)-ਮੰਗਾਂ ਨਾ ਮੰਨਣ ਦੀ ਸੂਰਤ ’ਚ ਮਿਉਂਸਪਲ ਕਾਮਿਆਂ ਵਲੋਂ ਮੋਹਾਲੀ ਸ਼ਹਿਰ ’ਚ ਇੱਕ ਰੋਸ ਰੈਲੀ 14 ਅਗਸਤ ਨੂੰ ਕੀਤੀ ਜਾਵੇਗੀ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਦਿ ਆਊਟਸੋਰਸਿੰਗ ਇੰਪਲਾਈਜ਼ ਯੂਨੀਅਨ ਪੰਜਾਬ ਦੇ ਪ੍ਰੈੱਸ ਸਕੱਤਰ ਹਰਦੀਪ ਸਿੰਘ ਰਾਮਗੜ੍ਹੀਆ ਤਪਾ ਨੇ ਗੱਲਬਾਤ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਸਮੂਹ ਆਉਟਸੋਰਸ ਮਿਉਂਸਪਲ ਕਾਮੇ ਕਲਰਕ, ਕੰਪਿਊਟਰ ਓਪਰੇਟਰ, ਇਲੈਕਟ੍ਰੀਸ਼ੀਅਨ, ਹੈਲਪਰ, ਪਲੰਬਰ, ਮਾਲੀ, ਬੇਲਦਾਰ, ਚੌਕੀਦਾਰ, ਸੇਵਾਦਾਰ, ਫਾਇਰਮੈਨ, ਸੁਪਰਵਾਈਜ਼ਰ, ਡਰਾਈਵਰ, ਪੰਪ ਓਪਰੇਟਰ ਆਦਿ ਆਪਣੀ ਡਿਊਟੀ ਨੂੰ ਡਿਊਟੀ ਸਮਝਦੇ ਹੋਏ ਪਿਛਲੇ ਕਾਫੀ ਸਾਲਾਂ ਤੋਂ ਸਰਵਿਸ ਕਰ ਰਹੇ ਹਨ, ਪਰ ਹਰ ਵਾਰੀ ਸਮੇਂ-ਸਮੇਂ ਦੀਆ ਸਰਕਾਰਾਂ ਨੇ ਸਾਨੂੰ ਆਉਟਸੋਰਸ ਤੋਂ ਕੰਟਰੈਕਟ ਬੇਸ ’ਤੇ ਨਹੀਂ ਕੀਤਾ ਯਾਨੀ ਕਿ ਉਹੀ ਇਤਿਹਾਸ ਦੁਹਰਾਇਆ ਗਿਆ, ਜੋ ਪਹਿਲਾਂ ਦੀਆਂ ਸਰਕਾਰਾਂ ਵਲੋਂ ਸਾਡੇ ਨਾਲ ਦੁਹਰਾਇਆ ਗਿਆ ਸੀ। ਪਰ ਇਸ ਵਾਰ ਸਰਕਾਰ ਵਲੋਂ ਆਪ ਹੀ ਬਿਆਨ ਦੇ ਕੇ ਪ੍ਰੋਸੀਡਿੰਗ ਮਿਤੀ 21 ਮਈ 2026 ਨੂੰ ਜਾਰੀ ਕਰ ਕੇ ਅਤੇ ਸਮੇਂ-ਸਮੇਂ ’ਤੇ ਗਰੁੱਪ ਸੀ ਅਤੇ ਡੀ ਦਾ ਡਾਟਾ ਐੱਚ.ਆਰ.ਐਮ.ਐਸ (ਐਨ.ਆਈ.ਸੀ) ਪੋਰਟਲ ’ਤੇ ਭਰਨ ਲਈ ਕਿਹਾ ਗਿਆ ਸੀ, ਪ੍ਰੰਤੂ ਸਿਰਫ਼ ਗੁੰਮਰਾਹ ਕਰਨ ਤੋਂ ਇਲਾਵਾ ਸਰਕਾਰ ਵਲੋਂ ਗਰੁੱਪ ਸੀ. ਅਤੇ ਡੀ. ਨੂੰ ਕੁੱਝ ਨਹੀਂ ਦਿੱਤਾ ਗਿਆ। ਜਦ ਕਿ ਭਾਰਤ ਦੇ ਸੰਵਿਧਾਨ ਦੇ ਆਰਟੀਕਲ 14, 16 ਅਤੇ 21 ਅਨੁਸਾਰ ਇਹ ਸੰਵਿਧਾਨ ਸਮਾਨਤਾ, ਬਰਾਬਰੀ ਅਤੇ ਆਜ਼ਾਦੀ ਦੀ ਸੁਰੱਖਿਆ ਦੇ ਮੌਲਿਕ ਅਧਿਕਾਰ ਦੀ ਗਾਰੰਟੀ ਦਿੰਦਾ ਹੈ ਪ੍ਰੰਤੂ ਸਰਕਾਰਾਂ ਸੰਵਿਧਾਨ ਦੇ ਇਨ੍ਹਾਂ ਆਰਟੀਕਲਾਂ ਨੂੰ ਵੀ ਅਣਗੌਲਿਆ ਕੀਤਾ ਜਾ ਰਿਹਾ ਹੈ। ਰਾਮਗੜ੍ਹੀਆ ਨੇ ਸਪਸ਼ਟ ਕੀਤਾ ਕਿ ਜੇਕਰ ਸਰਕਾਰ ਵਲੋਂ ਉਨ੍ਹਾਂ ਦੀਆਂ ਮੰਗਾਂ ਜਲਦ ਨਾ ਮੰਨੀਆਂ ਗਈਆਂ ਤਾਂ ਉਨ੍ਹਾਂ ਵਲੋਂ ਵੱਡਾ ਸੰਘਰਸ਼ ਵਿੱਢਿਆ ਜਾਵੇਗਾ।