06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-08-2026

ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਬਲਾਕ ਸ਼ਹਿਣਾ ਦੀ ਮੀਟਿੰਗ

ਸ਼ਹਿਣਾ, 5 ਅਗਸਤ (ਸੁਰੇਸ਼ ਗੋਗੀ)-ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਰਜਿਸਟਰਡ 295 ਬਲਾਕ ਸ਼ਹਿਣਾ ਦੀ ਮੀਟਿੰਗ ਡਾ: ਤਾਜ ਭੱਟੀ (ਹੱਡੀਆਂ ਵਾਲੇ) ਦੇ ਕਲੀਨਿਕ ਵਿਖੇ ਹੋਈ। ਜਿਸ ਵਿਚ 50 ਦੇ ਕਰੀਬ ਡਾਕਟਰ ਸਾਥੀਆਂ ਨੇ ਭਾਗ ਲਿਆ।

Ad Position 21
No active advertisement
ਮੈਡੀਕਲ ਪੈ੍ਰਕਟੀਸ਼ਨਰ ਦੇ ਆਗੂ ਪੱਖੋ ਕੈਂਚੀਆਂ ਵਿਖੇ ਮੀਟਿੰਗ ਕਰਨ ਮੌਕੇ। ਤਸਵੀਰ : ਸੁਰੇਸ਼ ਗੋਗੀ 06-08-2026
ਸ਼ਹਿਣਾ, 5 ਅਗਸਤ (ਸੁਰੇਸ਼ ਗੋਗੀ)-ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਰਜਿਸਟਰਡ 295 ਬਲਾਕ ਸ਼ਹਿਣਾ ਦੀ ਮੀਟਿੰਗ ਡਾ: ਤਾਜ ਭੱਟੀ (ਹੱਡੀਆਂ ਵਾਲੇ) ਦੇ ਕਲੀਨਿਕ ਵਿਖੇ ਹੋਈ। ਜਿਸ ਵਿਚ 50 ਦੇ ਕਰੀਬ ਡਾਕਟਰ ਸਾਥੀਆਂ ਨੇ ਭਾਗ ਲਿਆ। ਮੀਟਿੰਗ ਵਿਚ ਸਾਫ਼ ਸੁਥਰੀ ਪ੍ਰੈਕਟਿਸ, ਭਰਾਤਰੀ ਜਥੇਬੰਦੀਆਂ ਨਾਲ ਤਾਲਮੇਲ ਬਣਾ ਕੇ ਚੱਲਣਾ ਅਤੇ ਫ਼ੀਸਾਂ-ਫੰਡਾ ਵਰਗੇ ਏਜੰਡੇ ਵਿਚਾਰੇ ਗਏ। ਮੀਟਿੰਗ ਦੌਰਾਨ ਬਲਾਕ ਦੇ ਪੈੱ੍ਰਸ ਸਕੱਤਰ ਡਾ: ਮਨਜੀਤ ਸਿੰਘ ਮਹਿਤਾ, ਡਾ: ਸਤਪਾਲ ਸਿੰਘ ਚੀਮਾ, ਯੂਨੀਅਨ ਦੇ ਖ਼ਜ਼ਾਨਚੀ ਡਾ: ਹਰਨੇਕ ਸਿੰਘ ਜੰਗੀਆਣਾ, ਬਲਾਕ ਦੇ ਮੀਤ ਪ੍ਰਧਾਨ ਡਾ: ਪਰਮਿੰਦਰ ਸਿੰਘ ਤਾਜੋਕੇ, ਬਲਾਕ ਦੇ ਜਨਰਲ ਸਕੱਤਰ ਡਾ: ਇਕਬਾਲ ਮੁਹੰਮਦ ਮੌੜ ਨਾਭਾ, ਜ਼ਿਲ੍ਹਾ ਜੋਇੰਟ ਸਕੱਤਰ ਡਾ: ਚਮਕੌਰ ਸਿੰਘ ਜੈਮਲ ਸਿੰਘ ਵਾਲਾ, ਜ਼ਿਲ੍ਹਾ ਜਨਰਲ ਸਕੱਤਰ ਡਾ: ਸੌਦਾਗਰ ਸਿੰਘ ਭੋਤਨਾ ਨੇ ਕਿਹਾ ਕਿ ਅਸੀਂ ਬਹੁਤ ਨਾਜ਼ੁਕ ਦੌਰ ਵਿਚੋਂ ਗੁਜ਼ਰ ਰਹੇ ਹਾਂ, ਇਸ ਲਈ ਸਾਨੂੰ ਭਰਾਤਰੀ ਜਥੇਬੰਦੀਆਂ ਨਾਲ ਤਾਲ ਮੇਲ ਬਣਾ ਕੇ ਚੱਲਣ ਦੀ ਮੁੱਖ ਲੋੜ ਹੈ। ਉਨ੍ਹਾਂ ਕਿਹਾ ਕਿ ਸਾਨੂੰ ਇਸ ਤਰ੍ਹਾਂ ਹੀ ਉਤਸ਼ਾਹ ਨਾਲ ਇਕੱਠੇ ਹੋ ਕੇ ਉਲੀਕੇ ਪ੍ਰੋਗਰਾਮਾਂ ਤੇ ਹਾਜ਼ਰੀ ਦੇਣੀ ਚਾਹੀਦੀ ਹੈ। ਐਸੋਸੀਏਸ਼ਨ ਹਮੇਸ਼ਾ ਤੁਹਾਡੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੀ ਹੈ। ਇਸ ਮੌਕੇ ਬਲਾਕ ਪ੍ਰਧਾਨ ਡਾ: ਜਸਵੰਤ ਸਿੰਘ ਨੱਤ ਨੇ ਐਸੋਸੀਏਸ਼ਨ ਵਿਚ ਨਵੇਂ ਸ਼ਾਮਿਲ ਹੋਏ ਡਾ: ਜਗਜੀਵਨ ਸਿੰਘ ਠੀਕਰੀਵਾਲਾ ਦਾ ਫੁੱਲਾਂ ਦਾ ਹਾਰ ਪਾ ਕੇ ਸਵਾਗਤ ਕੀਤਾ। ਇਸ ਮੌਕੇ ਡਾ: ਗੁਰਦੀਪ ਸਿੰਘ ਜਗਜੀਤਪੁਰਾ, ਡਾ: ਰਾਜੀਵ ਖ਼ਾਂ ਰੂੜੇਕੇ ਕਲਾਂ, ਡਾ: ਹਰਪ੍ਰੀਤ ਸਿੰਘ ਮਹਿਤਾ, ਡਾ: ਹਰਜੀਤ ਸਿੰਘ ਸੁੱਖਪੁਰਾ, ਡਾ: ਜਸਪ੍ਰੀਤ ਸਿੰਘ ਤਪਾ ਮੰਡੀ, ਡਾ: ਇਰਫਾਨ ਖ਼ਾਨ ਤਪਾ, ਡਾ: ਬੂਟਾ ਖ਼ਾਨ ਤਪਾ, ਡਾ: ਸੁਖਪ੍ਰੀਤ ਸਿੰਘ ਸੰਧੂ ਕਲਾਂ, ਡਾ: ਵਿਜੇ ਕੁਮਾਰ ਤਪਾ, ਡਾ: ਮੁਸ਼ਤਾਕ ਅਲੀ ਬੱਲੋਕੇ, ਡਾ: ਗਗਨਦੀਪ ਸਿੰਘ ਢਿੱਲਵਾਂ, ਡਾ: ਕੇਵਲ ਸਿੰਘ ਸੰਧੂ ਕਲਾਂ, ਡਾ: ਹਰਪ੍ਰੀਤ ਸਿੰਘ ਮੌੜ ਨਾਭਾ, ਡਾ: ਹਰਦੇਵ ਸਿੰਘ ਹੈਪੀ ਘੁੰਨਸ, ਡਾ: ਸੰਦੀਪ ਸਿੰਘ ਉੱਗੋਕੇ, ਡਾ: ਸੁਖਪਾਲ ਸਿੰਘ ਪੱਖੋ ਕੈਂਚੀਆਂ, ਡਾ: ਜਗਦੀਪ ਸਿੰਘ ਬੀਹਲੀ, ਡਾ: ਗੁਰਦੀਪ ਸਿੰਘ ਭਦੌੜ, ਡਾ: ਪਰਮਜੀਤ ਸਿੰਘ ਮੌੜ ਮਕਸੂਥਾ, ਡਾ: ਗੁਰਪ੍ਰੀਤ ਸਿੰਘ ਜੰਗੀਆਣਾ, ਡਾ: ਹਰਬੰਸ ਸਿੰਘ ਤਾਜੋਕੇ, ਡਾ: ਚਮਕੌਰ ਸਿੰਘ ਤਾਜੋਕੇ, ਡਾ: ਦਰਸ਼ਨ ਸਿੰਘ ਤਾਜੋਕੇ, ਡਾ: ਤਾਜ ਭੱਟੀ ਪੱਖੋ ਕੈਂਚੀਆਂ, ਡਾ: ਗੁਰਦੀਪ ਸਿੰਘ ਨੈਣੇਵਾਲ, ਡਾ: ਸਤਨਾਮ ਸਿੰਘ ਸ਼ਹਿਣਾ, ਡਾ: ਸੁਖਦੀਪ ਕੁਮਾਰ ਸ਼ਹਿਣਾ, ਡਾ: ਨਿਰਮਲ ਸਿੰਘ ਸ਼ਹਿਣਾ, ਡਾ: ਫਤਿਹਦੀਪ ਸਿੰਘ ਸ਼ਹਿਣਾ, ਡਾ: ਹਰਿੰਦਰ ਕੁਮਾਰ ਸ਼ਹਿਣਾ, ਡਾ: ਅਰਜ਼ਾਕ ਅਲੀ ਪੱਖੋ ਕੈਂਚੀਆਂ, ਮੁਸ਼ਤਾਕ ਮੁਹੰਮਦ ਕਾਲਾ ਪੱਖੋ ਕੈਂਚੀਆਂ, ਡਾ: ਸੇਵਕ ਖੁੱਡੀ ਖ਼ੁਰਦ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਮਾਲੇਰਕੋਟਲਾ ਦੇ ਅੰਦਰ ਬਿਨਾਂ ਡਾਕਟਰੀ ਪਰਚੀ ਦੇ ਪ੍ਰੇਗਾਬਾਲਿਨ 75 ਐਮ.ਜੀ ਤੋਂ ਵੱਧ ਮਾਤਰਾ ਦੇ ਕੈਪਸੂਲਾਂ ਦੀ ਵਿ... ਅਗਲੀ ਖ਼ਬਰ ਮੰਗਾਂ ਨਾ ਮੰਨਣ ਦੀ ਸੂਰਤ ’ਚ ਮਿਉਂਸਪਲ ਕਾਮਿਆਂ ਵਲੋਂ ਮੋਹਾਲੀ ਸ਼ਹਿਰ ’ਚ ਰੋਸ ਰੈਲੀ 14 ਅਗਸਤ ਨੂੰ-ਹਰਦੀਪ ਸਿੰਘ ਰਾਮਗੜ੍ਹੀ...
Ad Position 24
No active advertisement