ਪਨਗ੍ਰੇਨ ਦੇ ਗੁਦਾਮ ’ਚੋਂ 35 ਗੱਟੇ ਕਣਕ ਤੇ ਖੇਤਾਂ ’ਚੋਂ ਕੇਬਲ ਤਾਰਾਂ ਚੋਰੀ ਕਰਨ ਵਾਲੇ 4 ਵਿਅਕਤੀ ਗ੍ਰਿਫ਼ਤਾਰ
ਹੰਡਿਆਇਆ, 6 ਅਗਸਤ (ਗੁਰਜੀਤ ਸਿੰਘ ਖੁੱਡੀ)-ਹੰਡਿਆਇਆ ਪੁਲਿਸ ਨੇ ਪਨਗ੍ਰੇਨ ਕੇਂਦਰ ਦੇ ਕਿਰਾਏ ਦੇ ਗੁਦਾਮ ’ਚੋਂ ਕਣਕ ਅਤੇ ਪਿੰਡ ਹੰਡਿਆਇਆ ਤੇ ਕੋਠੇ ਸਰਾਂ ਦੇ ਖੇਤਾਂ ’ਚੋਂ ਮੋਟਰਾਂ ਦੀਆਂ ਕੇਬਲ ਤਾਰਾਂ ਚੋਰੀ ਕਰਨ ਦੇ ਦੋਸ਼ਾਂ ’ਚ 4 ਵਿਅਕਤੀਆਂ ਨੂੰ ਚੋਰੀ ਦੇ ਸਮਾਨ ਸਮੇਤ ਗ੍ਰਿਫ਼ਤਾਰ ਕੀਤੇ ਜਾਣ ਦੀ ਖ਼ਬਰ ਹੈ। ਇਸ ਸਬੰਧੀ ਪੁਲਿਸ ਚੌਕੀ ਹੰਡਿਆਇਆ ਦੇ ਇੰਚਾਰਜ ਤਰਸੇਮ ਸਿੰਘ ਨੇ ਦੱਸਿਆ ਕਿ ਪ੍ਰੀਤਮਹਿੰਦਰ ਸਿੰਘ ਇੰਸਪੈਕਟਰ ਪਨਗ੍ਰੇਨ ਕੇਂਦਰ ਬਰਨਾਲਾ ਨੇ ਪੁਲਿਸ ਨੂੰ ਦੱਸਿਆ ਕਿ ਵਿਭਾਗ ਵਲੋਂ ਲਿੰਕ ਰੋਡ ਕੋਠੇ ਸਰਾਂ ’ਤੇ ਹੰਡਿਆਇਆ ਵਿਖੇ ਅਰੋੜਾ ਰਾਈਸ ਐਂਡ ਜਨਰਲ ਮਿੱਲਜ਼ ਦਾ ਗੁਦਾਮ ਸਾਲ 2026-2027 ਲਈ ਕਿਰਾਏ ’ਤੇ ਲਿਆ ਹੋਇਆ ਹੈ।
ਹ
ਹੰਡਿਆਇਆ ਪੁਲਿਸ ਵਲੋਂ ਗ੍ਰਿਫ਼ਤਾਰ ਕੀਤੇ ਚੋਰਾਂ ਸੰਬੰਧੀ ਜਾਣਕਾਰੀ ਦਿੰਦੇ ਹੋਏ ਹੰਡਿਆਇਆ ਦੇ ਇੰਚਾਰਜ ਤਰਸੇਮ ਸਿੰਘ। ਤਸਵੀਰ : ਗੁਰਜੀਤ ਸਿੰਘ ਖੁੱਡੀ
ਤਪਾ ਦੀ ਗਊਸ਼ਾਲਾ ਰੋਡ ’ਤੇ ਇਕੱਠੇ ਹੋਏ ਬੇਸਹਾਰਾ ਪਸ਼ੂਆਂ ਦਾ ਇਕ ਝੁੰਡ। ਤਸਵੀਰ : ਪ੍ਰਵੀਨ ਗਰਗ
ਤਪਾ ਦੇ ਧਾਰਮਿਕ ਸਥਾਨ ਬਾਬਾ ਮਠ ਵਿਖੇ ਕਾਸ਼ੀ (ਬਨਾਰਸ) ਤੋਂ ਆਈ ਪਵਿੱਤਰ ਪ੍ਰਸਾਦ ਰੂਪੀ ਚਰਨ-ਰਜ (ਪਾਵਨ ਮਿੱਟੀ) ਦਾ ਨਿੱਘਾ ਸਵਾਗਤ ਕਰਨ ਮੌਕੇ ਸ਼ਰਧਾਲੂ। ਤਸਵੀਰ : ਪ੍ਰਵੀਨ ਗਰਗ
07-08-2026
ਹੰਡਿਆਇਆ, 6 ਅਗਸਤ (ਗੁਰਜੀਤ ਸਿੰਘ ਖੁੱਡੀ)-ਹੰਡਿਆਇਆ ਪੁਲਿਸ ਨੇ ਪਨਗ੍ਰੇਨ ਕੇਂਦਰ ਦੇ ਕਿਰਾਏ ਦੇ ਗੁਦਾਮ ’ਚੋਂ ਕਣਕ ਅਤੇ ਪਿੰਡ ਹੰਡਿਆਇਆ ਤੇ ਕੋਠੇ ਸਰਾਂ ਦੇ ਖੇਤਾਂ ’ਚੋਂ ਮੋਟਰਾਂ ਦੀਆਂ ਕੇਬਲ ਤਾਰਾਂ ਚੋਰੀ ਕਰਨ ਦੇ ਦੋਸ਼ਾਂ ’ਚ 4 ਵਿਅਕਤੀਆਂ ਨੂੰ ਚੋਰੀ ਦੇ ਸਮਾਨ ਸਮੇਤ ਗ੍ਰਿਫ਼ਤਾਰ ਕੀਤੇ ਜਾਣ ਦੀ ਖ਼ਬਰ ਹੈ। ਇਸ ਸਬੰਧੀ ਪੁਲਿਸ ਚੌਕੀ ਹੰਡਿਆਇਆ ਦੇ ਇੰਚਾਰਜ ਤਰਸੇਮ ਸਿੰਘ ਨੇ ਦੱਸਿਆ ਕਿ ਪ੍ਰੀਤਮਹਿੰਦਰ ਸਿੰਘ ਇੰਸਪੈਕਟਰ ਪਨਗ੍ਰੇਨ ਕੇਂਦਰ ਬਰਨਾਲਾ ਨੇ ਪੁਲਿਸ ਨੂੰ ਦੱਸਿਆ ਕਿ ਵਿਭਾਗ ਵਲੋਂ ਲਿੰਕ ਰੋਡ ਕੋਠੇ ਸਰਾਂ ’ਤੇ ਹੰਡਿਆਇਆ ਵਿਖੇ ਅਰੋੜਾ ਰਾਈਸ ਐਂਡ ਜਨਰਲ ਮਿੱਲਜ਼ ਦਾ ਗੁਦਾਮ ਸਾਲ 2026-2027 ਲਈ ਕਿਰਾਏ ’ਤੇ ਲਿਆ ਹੋਇਆ ਹੈ। ਉੱਥੇ ਕਾਫ਼ੀ ਕਣਕ ਸਟੋਰ ਕੀਤੀ ਹੋਈ ਸੀ। ਜਦੋਂ ਜਾਂਚ ਕੀਤੀ ਗਈ ਤਾਂ ਗੁਦਾਮ ਦੀ ਬੈਕ ਸਾਈਡ ਤੋਂ 35 ਗੱਟੇ ਕਣਕ ਗ਼ਾਇਬ ਚੋਰਾਂ ਵਲੋਂ ਚੋਰੀ ਕਰ ਲਏ ਸੀ। ਇਸੇ ਤਰ੍ਹਾਂ 1-2 ਅਗਸਤ ਦੀ ਦਰਮਿਆਨੀ ਰਾਤ ਨੂੰ ਪਿੰਡ ਹੰਡਿਆਇਆ ਤੇ ਕੋਠੇ ਸਰਾਂ ਦੇ ਗੁਰਜੰਟ ਸਿੰਘ, ਗੁਲਾਬ ਸਿੰਘ ਅਤੇ ਜਸਵੀਰ ਸਿੰਘ ਦੀਆਂ ਖੇਤਾਂ ’ਚ ਲੱਗੀਆਂ ਮੋਟਰਾਂ ਤੋਂ ਵੀ ਕੇਬਲ ਤਾਰਾ ਚੋਰੀ ਕਰ ਲਈਆਂ ਸੀ। ਉਨ੍ਹਾਂ ਕਿਹਾ ਕਿ ਤਫ਼ਤੀਸ਼ ਦੌਰਾਨ ਖੁਸ਼ਪ੍ਰੀਤ ਸਿੰਘ ਉਰਫ਼ ਬੱਬੂ ਪੁੱਤਰ ਮੇਵਾ ਸਿੰਘ ਵਾਸੀ ਹਰੀ ਕੀ ਪੱਤੀ ਸੇਖਾ, ਸਚਿਨ ਸਿੰਘ ਉਰਫ਼ ਮਨਦੀਪ ਸਿੰਘ ਪੁੱਤਰ ਜਸਵੀਰ ਸਿੰਘ ਵਾਸੀ ਸੰਧੂ ਪੱਤੀ, ਰਾਜਵੀਰ ਸਿੰਘ ਉਰਫ਼ ਬੱਬਲੂ ਪੁੱਤਰ ਸੁਖਵਿੰਦਰ ਸਿੰਘ ਵਾਸੀ ਨੇੜੇ ਵਾਲਮੀਕਿ ਕਿਲ੍ਹਾ ਅਤੇ ਸਰਬਜੀਤ ਸਿੰਘ ਉਰਫ਼ ਚੀਮਾ ਪੁੱਤਰ ਜਗਰਾਜ ਸਿੰਘ ਵਾਸੀ ਸੇਖਾ ਰੋਡ ਬਰਨਾਲਾ ਨੂੰ ਗ੍ਰਿਫ਼ਤਾਰ ਕੀਤਾ ਗਿਆ। ਜਿਨ੍ਹਾਂ ਪਾਸੋਂ 2 ਗੱਟੇ ਕਣਕ, ਚੋਰੀ ਦੇ 2 ਮੋਟਰਸਾਈਕਲ ਨੰ: ਪੀ.ਬੀ. 2106 ਐਫ.ਕੇ- 2773, ਮੋਟਰਸਾਈਕਲ ਨੰ: ਪੀ.ਬੀ.2451 ਏ-7682 ਅਤੇ ਕੁੱਲ 125 ਫੁੱਟ ਕੇਬਲ ਤਾਰ ਬਰਾਮਦ ਕੀਤੀ। ਸਹਾਇਕ ਥਾਣੇਦਾਰ ਗੁਰਮੇਲ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਖ਼ਿਲਾਫ਼ ਥਾਣਾ ਸਦਰ ਬਰਨਾਲਾ ਵਿਖੇ ਮਾਮਲਾ ਦਰਜ ਕਰ ਕੇ ਉਨ੍ਹਾਂ ਨੂੰ ਅਦਾਲਤ ਵਿਚ ਪੇਸ਼ ਕੀਤਾ। ਇਸ ਮੌਕੇ ਸਹਾਇਕ ਥਾਣੇਦਾਰ ਤੇਜਿੰਦਰ ਸਿੰਘ, ਹੌਲਦਾਰ ਸੁਰਜੀਤ ਸਿੰਘ, ਗੁਰਮੀਤ ਸਿੰਘ, ਲਵਜੀਤ ਸਿੰਘ ਸਟਾਫ਼ ਹਾਜ਼ਰ ਸੀ।