07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-08-2026

ਬਰਸਾਤ ਦੇ ਦਿਨਾਂ ’ਚ ਹਾਦਸਿਆਂ ਨੂੰ ਸੱਦਾ ਦਿੰਦੇ ਹਨ ਕੱਚੇ ਰਸਤੇ ਲੋਕਾਂ ਵਲੋਂ ਕੱਚੇ ਰਸਤੇ ਨੂੰ ਪੱਕਾ ਕਰਨ ਦੀ ਮੰਗ

ਮਹਿਲ ਕਲਾਂ, 6 ਅਗਸਤ (ਤਰਸੇਮ ਸਿੰਘ ਗਹਿਲ)- ਬਰਸਾਤਾਂ ਦੇ ਦਿਨਾਂ ਵਿਚ ਪਿੰਡਾਂ ਦੇ ਕੱਚੇ ਰਸਤਿਆਂ ਤੋਂ ਦੀ ਗੁਜ਼ਰਨਾ ਕਿਸੇ ਵੱਡੇ ਹਾਦਸੇ ਨੂੰ ਸੱਦਾ ਦੇਣ ਬਰਾਬਰ ਹੈ, ਕੱਚੇ ਰਾਹਾਂ ਨੂੰ ਪੱਕਾ ਕਰਨ ਦੇ ਸਰਕਾਰੀ ਦਾਅਵੇ ਸਭ ਖੋਖਲੇ ਦਿਖਾਈ ਦੇ ਰਹੇ ਹਨ। ਜਿਸ ਦੀ ਮਿਸਾਲ ਮੇਨ ਬੱਸ ਸਟੈਂਡ ਵਜੀਦਕੇ ਕਲਾਂ ਤੋਂ ਰਜਵਾਹੇ ਆਲੇ ਕੱਚੇ ਰਸਤੇ ਪਿੰਡ ਚੁਹਾਣਕੇ ਕਲਾਂ ਨੂੰ ਜਾਂਦੇ ਰਾਹ ਤੋਂ ਮਿਲਦੀ ਹੈ।

Ad Position 21
No active advertisement
ਬਰਸਾਤ ਤੋਂ ਬਾਅਦ ਕੱਚੇ ਰਸਤੇ ਦੇ ਮਾੜੇ ਹਾਲਾਤਾਂ ਦੀ ਤਸਵੀਰ। ਤਸਵੀਰ : ਤਰਸੇਮ ਸਿੰਘ ਗਹਿਲ 07-08-2026
ਮਹਿਲ ਕਲਾਂ, 6 ਅਗਸਤ (ਤਰਸੇਮ ਸਿੰਘ ਗਹਿਲ)- ਬਰਸਾਤਾਂ ਦੇ ਦਿਨਾਂ ਵਿਚ ਪਿੰਡਾਂ ਦੇ ਕੱਚੇ ਰਸਤਿਆਂ ਤੋਂ ਦੀ ਗੁਜ਼ਰਨਾ ਕਿਸੇ ਵੱਡੇ ਹਾਦਸੇ ਨੂੰ ਸੱਦਾ ਦੇਣ ਬਰਾਬਰ ਹੈ, ਕੱਚੇ ਰਾਹਾਂ ਨੂੰ ਪੱਕਾ ਕਰਨ ਦੇ ਸਰਕਾਰੀ ਦਾਅਵੇ ਸਭ ਖੋਖਲੇ ਦਿਖਾਈ ਦੇ ਰਹੇ ਹਨ। ਜਿਸ ਦੀ ਮਿਸਾਲ ਮੇਨ ਬੱਸ ਸਟੈਂਡ ਵਜੀਦਕੇ ਕਲਾਂ ਤੋਂ ਰਜਵਾਹੇ ਆਲੇ ਕੱਚੇ ਰਸਤੇ ਪਿੰਡ ਚੁਹਾਣਕੇ ਕਲਾਂ ਨੂੰ ਜਾਂਦੇ ਰਾਹ ਤੋਂ ਮਿਲਦੀ ਹੈ। ਪਿੰਡਾਂ ਦੀਆਂ ਗਲੀਆਂ ਵਾਗ ਇਨ੍ਹਾਂ ਕੱਚੇ ਰਸਤਿਆਂ ਉੱਪਰ ਬਰਸਾਤੀ ਪਾਣੀ ਦਾ ਨਿਕਾਸੀ ਪ੍ਰਬੰਧ ਸਹੀ ਤਰੀਕੇ ਨਾ ਹੋਣ ਕਰ ਕੇ ਇਹ ਰਸਤੇ ਮਾਮੂਲੀ ਬਰਸਾਤ ਨਾਲ ਹੀ ਛੱਪੜ ਦਾ ਰੂਪ ਧਾਰਨ ਕਰ ਜਾਂਦੇ ਹਨ, ਜੋ ਪਿੰਡ ਅਤੇ ਰਾਹਗੀਰਾਂ ਲਈ ਕਿਸੇ ਵੱਡੀ ਸਮੱਸਿਆ ਤੋਂ ਘੱਟ ਨਹੀਂ। ਇਸ ਸਮੇਂ ਨੰਬਰਦਾਰ ਅਮਨਪ੍ਰੀਤ ਸਿੰਘ ਚੁਹਾਣਕੇ ਕਲਾਂ, ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਆਗੂ ਪ੍ਰੀਤਮ ਸਿੰਘ ਸਮਰਾ ਤੋਂ ਇਲਾਵਾ ਸਥਾਨਕ ਨਗਰ ਨਿਵਾਸੀਆਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਸ ਕੱਚੇ ਰਾਹ ਨੂੰ ਲਿੰਕ ਸੜਕ ਬਣਾਉਣ ਸਬੰਧੀ ਅਨੇਕਾਂ ਵਾਰ ਹਲਕਾ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਦੇ ਧਿਆਨ ਵਿਚ ਲਿਆਂਦਾ ਜਾ ਚੁੱਕਾ ਹੈ ਅਤੇ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਮਿਲਿਆ ਗਿਆ। ਪ੍ਰੰਤੂ ਇਸ ਰਾਹ ਨੂੰ ਸੜਕ ਬਣਾਉਣ ਦੀ ਬਜਾਏ ਕੱਚੇ ਰਸਤੇ ਦੀ ਮਾੜੀ ਹਾਲਤ ਨੂੰ ਵੀ ਸੁਧਾਰਿਆ ਨਹੀਂ ਗਿਆ। ਜਿਸ ਕਰ ਕੇ ਆਮ ਲੋਕਾਂ ਵਿਚ ਗਹਿਰਾ ਰੋਸ ਪਾਇਆ ਜਾ ਰਿਹਾ ਹੈ। ਆਗੂਆਂ ਨੇ ਕਿਹਾ ਕਿ ਭਾਵੇਕਿ ਪੰਜਾਬ ਸਰਕਾਰ ਸੜਕਾਂ ਦੇ ਨਿਰਮਾਣ ਨੂੰ ਲੈ ਕੇ ਕਰੋੜਾਂ ਰੁਪਏ ਇਸ਼ਤਿਹਾਰਾਂ ਦੇ ਰੂਪ ਵਿਚ ਖ਼ਰਚ ਕਰ ਚੁੱਕੀ ਹੈ, ਪ੍ਰੰਤੂ ਪਿੰਡਾਂ ਦੇ ਕੱਚੇ ਰਸਤਿਆਂ ਦੀ ਮਾੜੀ ਹਾਲਤ ਨੂੰ ਕਦੇ ਵੀ ਸਧਾਰਿਆ ਨਹੀਂ ਗਿਆ, ਸਿਰਫ਼ ਲੋਕਾਂ ਨੂੰ ਸਹੂਲਤਾਂ ਦੇਣ ਦੇ ਦਾਅਵੇ ਹੁਣ ਝੂਠੇ ਦਿਖਾਈ ਦੇ ਰਹੇ ਹਨ। ਇਸ ਸਮੇਂ ਆਗੂਆਂ ਨੇ ਕਿਹਾ ਕਿ ਕੱਚੇ ਰਾਹਾਂ ਤੋਂ ਪਾਣੀ ਦਾ ਨਿਕਾਸ ਨਾ ਹੋਣ ਕਰ ਕੇ ਬਰਸਾਤਾਂ ਦੇ ਦਿਨਾਂ ਵਿਚ ਕਿਸਾਨਾਂ ਨੂੰ ਆਪਣੇ ਖੇਤ ਆਉਣ ਜਾਣ ਵਿਚ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਮਮੂਲੀ ਬਰਸਾਤ ਨਾਲ ਖੜ੍ਹਾ ਪਾਣੀ ਹਰ ਸਮੇਂ ਮੌਸਮੀ ਬਿਮਾਰੀਆਂ ਨੂੰ ਸੱਦਾ ਵੀ ਦਿੰਦਾ ਹੈ। ਜਿਸ ਕਰ ਕੇ ਲੋਕਾਂ ਵਿਚ ਸਹਿਮ ਦਾ ਮਾਹੌਲ ਹੈ। ਪ੍ਰੰਤੂ ਪ੍ਰਸ਼ਾਸਨ ਇਸ ਘਟਨਾ ਤੋਂ ਸੁਚੇਤ ਨਹੀਂ। ਇਸ ਮੌਕੇ ਬਲਵਿੰਦਰ ਸਿੰਘ, ਜੀਤ ਸਿੰਘ, ਨਛੱਤਰ ਸਿੰਘ, ਕਿਸਾਨ ਆਗੂ ਦਰਸ਼ਨ ਸਿੰਘ ਵਜੀਦਕੇ ਕਲਾਂ, ਸੁਖਚੈਨ ਸਿੰਘ, ਬਹਾਦਰ ਸਿੰਘ, ਗੁਰਮੀਤ ਸਿੰਘ, ਬੂਟਾ ਸਿੰਘ ਆਦਿ ਨੇ ਕਿਹਾ ਕਿ ਕਈ ਵਾਰ ਪ੍ਰਸ਼ਾਸਨਿਕ ਅਧਿਕਾਰੀਆਂ ਵਲੋਂ ਇਸ ਰਸਤੇ ਤੋਂ ਸੜਕ ਮਨਜ਼ੂਰ ਹੋਣ ਦਾ ਦਾਅਵਾ ਵੀ ਕਰ ਚੁੱਕੇ ਹਨ ਪਰ ਮਾਮਲਾ ਜਿਉਂ ਦਾ ਤਿਉਂ ਦਿਖਾਈ ਦੇ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਵਜੀਦਕੇ ਕਲਾਂ ਤੋਂ ਚੁਹਾਣਕੇ ਕਲਾਂ ਨੂੰ ਜੋੜਦੇ ਇਸ ਕੱਚੇ ਰਾਹ ਨੂੰ ਪੱਕਾ ਕੀਤਾ ਜਾਂਦਾ ਹੈ ਤਾਂ ਪਿੰਡ ਵਾਸੀਆਂ ਸਮੇਤ ਇਲਾਕੇ ਦੇ ਲੋਕਾਂ ਨੂੰ ਵੀ ਵੱਡੀ ਰਾਹਤ ਮਿਲੇਗੀ।
Ad Position 22
No active advertisement
ਪਿਛਲੀ ਖ਼ਬਰ ਫ਼ਤਿਹ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਖਿਡਾਰੀਆਂ ਨੇ ਜ਼ੋਨ ਪੱਧਰੀ ਮੁਕਾਬਲਿਆਂ ’ਚ ਪਹਿਲੀਆਂ ਪੁਜ਼ੀਸ਼ਨਾਂ ਕੀਤਆਂ ਹਾਸਿਲ ਅਗਲੀ ਖ਼ਬਰ ਪਿੰਡ ਹਮੀਦੀ ’ਚ ਨੌਜਵਾਨ ਦੀ ਵੱਧ ਨਸ਼ੇ ਨਾਲ ਹੋਈ ਮੌਤ ਮਾਮਲੇ ’ਚ ਪੁਲਿਸ ਨੇ ਮੁੱਖ ਮੁਲਜ਼ਮ ਨੂੰ ਕੀਤਾ ਕਾਬੂ ਮਦਰ ਟੀਚਰ ਸਕੂ...
Ad Position 24
No active advertisement