11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-08-2026

ਸ਼ਹੀਦ ਕਿਰਨਜੀਤ ਕੌਰ ਮਹਿਲ ਕਲਾਂ ਦਾ 29ਵਾਂ ਯਾਦਗਾਰੀ ਸਮਾਗਮ ਭਲਕੇ, ਤਿਆਰੀਆਂ ਮੁਕੰਮਲ

ਮਹਿਲ ਕਲਾਂ, 10 ਅਗਸਤ (ਅਵਤਾਰ ਸਿੰਘ ਅਣਖੀ)-ਸ਼ਹੀਦ ਕਿਰਨਜੀਤ ਕੌਰ ਮਹਿਲ ਕਲਾਂ ਦੇ 12 ਅਗਸਤ ਨੂੰ ਦਾਣਾ ਮੰਡੀ ਮਹਿਲ ਕਲਾਂ ਵਿਖੇ ਹੋ ਰਹੇ 29ਵੇਂ ਯਾਦਗਾਰੀ ਸਮਾਗਮ ਦੀਆਂ ਤਿਆਰੀਆਂ ਲਈ ਲਾਮਬੰਦੀ ਅੰਤਿਮ ਪੜਾਅ ’ਤੇ ਪਹੁੰਚ ਗਈ ਹੈ। ਭਾਕਿਯੂ ਡਕੌਂਦਾ-ਧਨੇਰ ਅਤੇ ਇਨਕਲਾਬੀ ਕੇਂਦਰ ਪੰਜਾਬ ਵਲੋਂ ਸ਼ੁਰੂ ਕੀਤੀ ਮੁਹਿੰਮ ਨੇ ਧਨੇਰ, ਮੂੰਮ, ਕਲਾਲਾ, ਰਾਏਸਰ, ਸਹਿਜੜਾ ਵੱਡੀਆਂ ਮੀਟਿੰਗਾਂ ਕਰਨ ਉਪਰੰਤ ਨੌਜਵਾਨ ਵਿਦਿਆਰਥੀਆਂ ਦੀ ਅਗਵਾਈ ’ਚ ਵਿਸ਼ਾਲ ਮੋਟਰਸਾਈਕਲ ਮਾਰਚ ਕੀਤਾ ਗਿਆ।

Ad Position 21
No active advertisement
ਅਜੀਤ ਡੈਸਕ 11-08-2026
ਮਹਿਲ ਕਲਾਂ, 10 ਅਗਸਤ (ਅਵਤਾਰ ਸਿੰਘ ਅਣਖੀ)-ਸ਼ਹੀਦ ਕਿਰਨਜੀਤ ਕੌਰ ਮਹਿਲ ਕਲਾਂ ਦੇ 12 ਅਗਸਤ ਨੂੰ ਦਾਣਾ ਮੰਡੀ ਮਹਿਲ ਕਲਾਂ ਵਿਖੇ ਹੋ ਰਹੇ 29ਵੇਂ ਯਾਦਗਾਰੀ ਸਮਾਗਮ ਦੀਆਂ ਤਿਆਰੀਆਂ ਲਈ ਲਾਮਬੰਦੀ ਅੰਤਿਮ ਪੜਾਅ ’ਤੇ ਪਹੁੰਚ ਗਈ ਹੈ। ਭਾਕਿਯੂ ਡਕੌਂਦਾ-ਧਨੇਰ ਅਤੇ ਇਨਕਲਾਬੀ ਕੇਂਦਰ ਪੰਜਾਬ ਵਲੋਂ ਸ਼ੁਰੂ ਕੀਤੀ ਮੁਹਿੰਮ ਨੇ ਧਨੇਰ, ਮੂੰਮ, ਕਲਾਲਾ, ਰਾਏਸਰ, ਸਹਿਜੜਾ ਵੱਡੀਆਂ ਮੀਟਿੰਗਾਂ ਕਰਨ ਉਪਰੰਤ ਨੌਜਵਾਨ ਵਿਦਿਆਰਥੀਆਂ ਦੀ ਅਗਵਾਈ ’ਚ ਵਿਸ਼ਾਲ ਮੋਟਰਸਾਈਕਲ ਮਾਰਚ ਕੀਤਾ ਗਿਆ। ਇਸ ਮੁਹਿੰਮ ਦੀ ਵਿਸ਼ੇਸ਼ ਗੱਲ ਇਹ ਰਹੀ ਕਿ ਨੌਜਵਾਨ ਕੁੜੀਆਂ ਨੇ ਮੀਟਿੰਗਾਂ ਅਤੇ ਮੋਟਰਸਾਈਕਲ ਮਾਰਚ ਵਿਚ ਖ਼ੁਦ ਅਗਵਾਈ ਕੀਤੀ। ਪਿੰਡਾਂ ਦੀ ਮੁਹਿੰਮ ਸਮੇਂ ਸੰਬੋਧਨ ਕਰਦਿਆਂ ਆਗੂਆਂ ਮਨਜੀਤ ਸਿੰਘ ਧਨੇਰ, ਗੁਰਬਿੰਦਰ ਸਿੰਘ ਕਲਾਲਾ, ਗੁਰਦੇਵ ਸਿੰਘ ਮਾਂਗੇਵਾਲ, ਜਗਰਾਜ ਸਿੰਘ ਹਰਦਾਸਪੁਰਾ, ਹਰਪ੍ਰੀਤ ਮਲੂਕਪੁਰ, ਤਾਨੀਆ, ਸਹਿਜ ਦੀਪ, ਰੁਪਿੰਦਰ ਕੌਰ, ਦਰਸ਼ਨ ਸਿੰਘ ਦਸੌਂਦਾ ਸਿੰਘ ਵਾਲਾ, ਗੁਰਮੀਤ ਸੁਖਪੁਰਾ, ਸੁਖਵਿੰਦਰ ਠੀਕਰੀਵਾਲਾ, ਨਾਨਕ ਸਿੰਘ ਅਮਲਾ ਸਿੰਘ ਵਾਲਾ, ਸਤਨਾਮ ਸਿੰਘ ਮੂੰਮ, ਅਜਮੇਰ ਸਿੰਘ ਕਾਲਸਾਂ, ਮਨਪ੍ਰੀਤ ਠੀਕਰੀਵਾਲ, ਗੁਰਸ਼ਰਨ ਕੌਰ ਮਹਿਲ ਕਲਾਂ, ਪਵਿੱਤਰ ਸਿੰਘ ਰਾਏਸਰ, ਹਰਮਨਦੀਪ ਸਿੰਘ, ਪਰਮਜੀਤ ਸਿੰਘ ਦਰਦੀ, ਗੁਰਵਿੰਦਰ ਸਿੰਘ, ਜੋਬਨਦੀਪ ਸਿੰਘ ਨੇ ਵੱਡੀ ਗਿਣਤੀ ਵਿਚ ਇਕੱਤਰ ਹੋਏ ਲੋਕਾਂ ਨੂੰ ਸੰਬੋਧਨ ਕਰਦਿਆਂ ਮਹਿਲ ਕਲਾਂ ਲੋਕ ਘੋਲ ਦੇ ਵਿਗਿਆਨ ਬਾਰੇ ਵਿਸਥਾਰ ਵਿਚ ਚਾਨਣਾ ਪਾਇਆ। ਇਸ ਲੋਕ ਘੋਲ ਦੀ ਸ਼ਾਨਾਮੱਤਾ ਵਿਰਾਸਤ ਦਾ ਹਿੱਸਾ ਬਣਾਉਣ ਲਈ ਜ਼ਬਰ ਜ਼ੁਲਮ ਖ਼ਿਲਾਫ਼ ਲੋਕ ਟਾਕਰੇ ਦੀ ਲਹਿਰ ਉਸਾਰਦਿਆਂ ਮੁਕੰਮਲ ਮੁਕਤੀ ਵੱਲ ਕਦਮ ਵਧਾਉਂਦੇ ਹੋਏ ਨਵਾਂ ਬਰਾਬਰਤਾ ਵਾਲਾ ਸਮਾਜ ਸਿਰਜਣ ਲਈ ਮਿਹਨਤਕਸ਼ ਲੋਕਾਂ ਨੂੰ ਸੰਘਰਸ਼ਾਂ ਵਿਚ ਮੋਹਰੀ ਰੋਲ ਅਦਾ ਕਰਨ ਦੀ ਅਪੀਲ ਕੀਤੀ। ਆਗੂਆਂ ਵਲੋਂ 12 ਅਗਸਤ ਨੂੰ ਸ਼ਹੀਦ ਕਿਰਨਜੀਤ ਕੌਰ ਦੇ ਬਰਸੀ ਸਮਾਗਮ ਲਈ ਹਰ ਸੰਭਵ ਸਹਿਯੋਗ ਦੀ ਅਪੀਲ ਕਰਦਿਆਂ ਪਰਿਵਾਰਾਂ ਸਮੇਤ ਕਾਫ਼ਲੇ ਬੰਨ੍ਹ ਕੇ ਪਹੁੰਚਣ ਦਾ ਸੱਦਾ ਦਿੱਤਾ।
Ad Position 22
No active advertisement
ਪਿਛਲੀ ਖ਼ਬਰ ਸਿਟੀ ਪੁਲਿਸ ਚੌਂਕੀ ਤੋਂ ਮਹਿਜ਼ ਕੁਝ ਹੀ ਦੂਰੀ ਤੋਂ ਨਕਾਬਪੋਸ਼ ਲੁਟੇਰੇ ਸਕੂਟਰੀ ਸਵਾਰ ਦੀ ਜੇਬ ਪੁੱਟ ਕੇ ਫ਼ਰਾਰ ਅਗਲੀ ਖ਼ਬਰ 3 ਕੁਇੰਟਲ ਭੁੱਕੀ ਚੂਰਾ ਪੋਸਤ ਅਤੇ ਟਰੱਕ ਸਮੇਤ ਤਿੰਨ ਪੁਲਿਸ ਅੜਿੱਕੇ
Ad Position 24