14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-08-2026

ਸੱਤਾਧਾਰੀ ਪਾਰਟੀ ਨੂੰ ਆਪਣੇ ਉਮੀਦਵਾਰਾਂ ਦੀ ਹਾਰ ਦਿਸਣ ਲੱਗੀ-ਐਡਵੋਕੇਟ ਰਾਹੀ

ਸ਼ਹਿਣਾ, 13 ਅਗਸਤ (ਸੁਰੇਸ਼ ਗੋਗੀ)-ਪੰਜਾਬ ਵਿਚ ਪਿਛਲੇ 54 ਮਹੀਨੇ ਤੋਂ ਲਗਭਗ ਸੱਤਾ ਦਾ ਅਨੰਦ ਮਾਣ ਰਹੀ ਆਮ ਆਦਮੀ ਪਾਰਟੀ ਨੂੰ ਆਪਣੇ ਹੀ ਉਮੀਦਵਾਰਾਂ ਦੀ ਹਾਰ ਸਪਸ਼ਟ ਦਿਸਣ ਲੱਗੀ ਹੈ। ਇਹ ਸ਼ਬਦ ਐਡਵੋਕੇਟ ਸਤਨਾਮ ਸਿੰਘ ਰਾਹੀ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਨੇ ਸ਼ਹਿਣਾ ਵਿਖੇ ਕਮਲ ਸਿੰਘ ਵਪਾਰੀ ਦੇ ਘਰ ਗੱਲਬਾਤ ਕਰਦਿਆਂ ਆਖੇ।

Ad Position 21
No active advertisement
ਅਜੀਤ ਡੈਸਕ 14-08-2026
ਸ਼ਹਿਣਾ, 13 ਅਗਸਤ (ਸੁਰੇਸ਼ ਗੋਗੀ)-ਪੰਜਾਬ ਵਿਚ ਪਿਛਲੇ 54 ਮਹੀਨੇ ਤੋਂ ਲਗਭਗ ਸੱਤਾ ਦਾ ਅਨੰਦ ਮਾਣ ਰਹੀ ਆਮ ਆਦਮੀ ਪਾਰਟੀ ਨੂੰ ਆਪਣੇ ਹੀ ਉਮੀਦਵਾਰਾਂ ਦੀ ਹਾਰ ਸਪਸ਼ਟ ਦਿਸਣ ਲੱਗੀ ਹੈ। ਇਹ ਸ਼ਬਦ ਐਡਵੋਕੇਟ ਸਤਨਾਮ ਸਿੰਘ ਰਾਹੀ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਨੇ ਸ਼ਹਿਣਾ ਵਿਖੇ ਕਮਲ ਸਿੰਘ ਵਪਾਰੀ ਦੇ ਘਰ ਗੱਲਬਾਤ ਕਰਦਿਆਂ ਆਖੇ। ਉਨ੍ਹਾਂ ਕਿਹਾ ਕਿ ਜੇ ਪਿੰਡਾਂ ਵਿਚ ਸਰਕਾਰ ਦੇ ਕੰਮ ਕੀਤੇ ਹੁੰਦੇ, ਤਾਂ ‘ਆਪ’ ਪਾਰਟੀ ਨੂੰ ਆਪਣੇ ਹੀ ਵਰਕਰਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਨਾ ਪੈ ਰਿਹਾ ਹੁੰਦਾ। ਅਜੋਕੇ ਸਮੇਂ ਦੌਰਾਨ ਪਿੰਡਾਂ ਦੇ ਪਿਛਲੇ ਮੰਗ ਕਰ ਰਹੇ ਕੰਮਾਂ ਨੂੰ ਅਣਦੇਖਿਆ ਕਰ ਕੇ ਸਿਰਫ਼ ਲਿੱਪਾਪੋਚੀ ਨਾਲ ਕੰਮ ਸਾਰਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਵਿਚ ਕੰਮ ਕਰਵਾਉਣ ਦੇ ਦਾਅਵੇ ਕਰਵਾਉਣ ਵਾਲੇ ਆਮ ਆਦਮੀ ਪਾਰਟੀ ਦੇ ਵਰਕਰ ਚੋਰ ਦੀ ਮਾਂ ਕੋਠੀ ਵਿਚ ਮੂੰਹ ਵਾਲੀ ਕਹਾਵਤ ਦੀ ਤਰ੍ਹਾਂ ਲੋਕਾਂ ਤੋਂ ਕੰਨੀ ਕਤਰਾ ਰਹੇ ਹਨ। ਐਡਵੋਕੇਟ ਰਾਹੀ ਨੇ ਕਿਹਾ ਕਿ ਪਿਛਲੇ ਦਿਨਾਂ ਵਿਚ ਬਰਨਾਲਾ ਜ਼ਿਲੇ੍ਹ ਦੇ ਦੋ ਥਾਵਾਂ ’ਤੇ ਆਏ ਮੁੱਖ ਮੰਤਰੀ ਨੇ ਕੋਈ ਵੀ ਵੱਡਾ ਐਲਾਨ ਨਹੀਂ ਕੀਤਾ ਅਤੇ ਨਾ ਹੀ ਕੋਈ ਵੱਡਾ ਪ੍ਰੋਜੈਕਟ ਲਿਆਂਦਾ ਗਿਆ। ਆਪਣੀ ਕਹਿਣੀ ਤੇ ਕਰਨੀ ਦੇ ਪੂਰੇ ਨਾ ੳੁੱਤਰਨ ਕਾਰਨ ਲੋਕ ਆਮ ਆਦਮੀ ਪਾਰਟੀ ਨੂੰ ਸਬਕ ਸਿਖਾਉਣਗੇ। ਇਸ ਸਮੇਂ ਅੰਮ੍ਰਿਤਪਾਲ ਸਿੰਘ ਖ਼ਾਲਸਾ ਸਰਕਲ ਪ੍ਰਧਾਨ, ਗੁਰਵਿੰਦਰ ਸਿੰਘ ਨਾਮਧਾਰੀ, ਚਰਨਜੀਤ ਸਿੰਘ ਪੰਧੇਰ, ਸਵਰਨਜੀਤ ਸਿੰਘ ਸਾਬਕਾ ਪੰਚ, ਰਮਨ ਸਿੰਘ ਵਪਾਰੀ, ਬਲਜੀਤ ਸਿੰਘ ਗੱਗਾ ਅਤੇ ਨਿੰਮਾ ਸਿੰਘ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸੇਂਟ ਬਚਨਪੁਰੀ ਇੰਟਰਨੈਸ਼ਨਲ ਸਕੂਲ ਪੱਖੋ ਕਲਾਂ ਦੇ ਕ੍ਰਿਕਟ ਖਿਡਾਰੀਆਂ ਦੀ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਲਈ ਚੋਣ ਅਗਲੀ ਖ਼ਬਰ ਜੀ.ਐੱਸ. ਕਾਨਵੈਂਟ ਸਕੂਲ ਵਿਖੇ ਚੈੱਸ ਦੇ ਮੁਕਾਬਲੇ ਕਰਵਾਏ ਜਗਸੀਰ ਸਿੰਘ ਚੀਮਾ ਦੇ ਫ਼ੀਸ ਰੈਗੂਲੇਟਰੀ ਕਮਿਸ਼ਨ ਦੇ ਮੈਂਬਰ ਵਜੋ...
Ad Position 24