ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਉਣ ਲਈ ਨੌਜਵਾਨਾਂ ਵਿਚ ਭਾਰੀ ਉਤਸ਼ਾਹ-ਐਡਵੋਕੇਟ ਰਾਹੀ
ਸ਼ਹਿਣਾ, 16 ਅਗਸਤ (ਸੁਰੇਸ਼ ਗੋਗੀ)-ਸ਼੍ਰੋਮਣੀ ਅਕਾਲੀ ਦਲ ਸ਼ਹਿਣਾ ਦੀ ਮੀਟਿੰਗ ਸਰਕਲ ਪ੍ਰਧਾਨ ਅੰਮ੍ਰਿਤਪਾਲ ਸਿੰਘ ਖ਼ਾਲਸਾ ਦੀ ਅਗਵਾਈ ਹੇਠ ਸ਼ਾਂਤੀ ਹਾਲ ਸ਼ਹਿਣਾ ਵਿਖੇ ਹੋਈ। ਜਿਸ ਵਿਚ ਹਲਕਾ ਭਦੌੜ ਦੇ ਇੰਚਾਰਜ ਐਡਵੋਕੇਟ ਸਤਿਨਾਮ ਸਿੰਘ ਰਾਹੀ ਵਿਸ਼ੇਸ਼ ਤੌਰ ’ਤੇ ਪਹੁੰਚੇ।
ਸ਼ਹਿਣਾ, 16 ਅਗਸਤ (ਸੁਰੇਸ਼ ਗੋਗੀ)-ਸ਼੍ਰੋਮਣੀ ਅਕਾਲੀ ਦਲ ਸ਼ਹਿਣਾ ਦੀ ਮੀਟਿੰਗ ਸਰਕਲ ਪ੍ਰਧਾਨ ਅੰਮ੍ਰਿਤਪਾਲ ਸਿੰਘ ਖ਼ਾਲਸਾ ਦੀ ਅਗਵਾਈ ਹੇਠ ਸ਼ਾਂਤੀ ਹਾਲ ਸ਼ਹਿਣਾ ਵਿਖੇ ਹੋਈ। ਜਿਸ ਵਿਚ ਹਲਕਾ ਭਦੌੜ ਦੇ ਇੰਚਾਰਜ ਐਡਵੋਕੇਟ ਸਤਿਨਾਮ ਸਿੰਘ ਰਾਹੀ ਵਿਸ਼ੇਸ਼ ਤੌਰ ’ਤੇ ਪਹੁੰਚੇ। ਇਸ ਮੀਟਿੰਗ ਵਿਚ ਸਰਕਲ ਸ਼ਹਿਣਾ ਦੇ ਬੂਥਾ ਦੇ ਪ੍ਰਧਾਨ ਅਤੇ ਮੈਂਬਰਾਂ ਅਤੇ ਬੂਥ ਕਮੇਟੀਆਂ ਨਾਲ ਮੀਟਿੰਗ ਕੀਤੀ ਗਈ। ਹਲਕਾ ਇੰਚਾਰਜ ਸਤਿਨਾਮ ਸਿੰਘ ਰਾਹੀ ਨੇ ਸੰਬੋਧਨ ਕਰਦਿਆਂ ਕਿਹਾ ਕਿ 2027 ਦੀਆਂ ਚੋਣਾਂ ਲਈ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਉਣ ਲਈ ਨੌਜਵਾਨਾਂ ਵਿਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਉਨ੍ਹਾਂ ਕਿਹਾ ਮੌਜੂਦਾ ਸਰਕਾਰ ਨੇ ਤਾਂ ਕਿਸਾਨਾਂ, ਮਜ਼ਦੂਰਾ, ਨੌਜਵਾਨਾਂ, ਮੁਲਾਜ਼ਮਾਂ, ਵਪਾਰੀਆਂ ਨਾਲ ਧੱਕਾ ਹੀ ਕੀਤਾ ਹੈ, ਹੱਕ ਮੰਗਦੇ ਹਰੇਕ ਵਰਗ ਨੂੰ ਡਾਂਗਾਂ ਨਾਲ ਹੀ ਕੁੱਟਮਾਰ ਕੀਤੀ ਹੈ। ਉਨ੍ਹਾਂ ਕਿਹਾ 20 ਅਗਸਤ ਨੂੰ ਸੰਤ ਹਰਚੰਦ ਸਿੰਘ ਲੌਂਗੋਵਾਲ ਬਰਸੀ ’ਤੇ ਬਹੁਤ ਵੱਡਾ ਇਕੱਠ ਹੋਣ ਜਾ ਰਿਹਾ ਹੈ, ਜਿਸ ਲਈ ਵਰਕਰਾਂ ਦੀਆਂ ਡਿਊਟੀਆਂ ਲਾ ਦਿੱਤੀਆਂ ਹਨ। ਇਸ ਮੌਕੇ ਸਵਰਨਜੀਤ ਸਿੰਘ ਸਾਬਕਾ ਪੰਚ, ਚਰਨਜੀਤ ਸਿੰਘ ਪੰਧੇਰ, ਗੁਰਮੇਲ ਸਿੰਘ ਗੋਸਲ, ਸੰਜੀਵ ਕੁਮਾਰ ਸਦਿਓੜਾ, ਪਾਲ ਸਿੰਘ ਪ੍ਰਧਾਨ, ਜਸਪਾਲ ਸਿੰਘ ਝੱਜ, ਰਾਜਪ੍ਰੀਤ ਸਿੰਘ ਧਾਲੀਵਾਲ, ਗੁਰਵਿੰਦਰ ਸਿੰਘ ਨਾਮਧਾਰੀ, ਬੰਟੀ ਸਿੰਘ ਵਪਾਰੀ, ਕਮਲਪ੍ਰੀਤ ਸਿੰਘ ਕਮਲ ਵਪਾਰੀ, ਗੁਰਜੀਤ ਸਿੰਘ ਖੰਗੂੜਾ, ਵਿੱਕੀ ਢੀਂਡਸਾ, ਦਰਸ਼ਨ ਸਿੰਘ ਗਿੱਲ, ਗੁਲਜ਼ਾਰ ਖ਼ਾਨ, ਜਗਰਾਜ ਸਿੰਘ ਸੇਖੋਂ, ਜਸਵਿੰਦਰ ਸਿੰਘ ਭੱਲਾ, ਕਰਮੀ ਸਿੰਘ ਮਾਝੂ, ਮੋਹਣਾ ਸਿੰਘ ਮਾਝੂ, ਰਾਜਿੰਦਰ ਸਿੰਘ ਭੋਲਾ ਪੰਚ, ਬੱਬੂ ਸਿੰਘ ਨਾਈਵਾਲਾ, ਭਿੰਦਰ ਸਿੰਘ ਠੇਕੇਦਾਰ, ਅਜਮੇਰ ਸਿੰਘ ਵਪਾਰੀ, ਬਲਜੀਤ ਸਿੰਘ ਗੱਗਾ, ਚਮਕੌਰ ਸਿੰਘ ਰਾਗੀ, ਰਮਨ ਸਿੰਘ ਵਪਾਰੀ, ਬੰਤ ਸਿੰਘ ਬਾਠ, ਨਿਰਮਲ ਸਿੰਘ ਸੈਕਟਰੀ, ਬਲਦੇਵ ਸਿੰਘ, ਨਿੰਮਾ ਸਿੰਘ, ਸੋਨੀ ਸਿੰਘ, ਬਾਬਾ ਬਲਵੀਰ ਸਿੰਘ, ਦਰਸ਼ਨ ਸਿੰਘ ਬਾਬਾ, ਤਾਰ ਸਿੰਘ ਸ਼ੇਰਗਿੱਲ, ਬੂਟਾ ਸਿੰਘ ਨਾਈਵਾਲਾ, ਬੂਟਾ ਸਿੰਘ ਰਹਿਲ, ਰੇਸ਼ਮ ਸਿੰਘ, ਚੰਦ ਸਿੰਘ ਮਾਝੂ, ਕਾਲਾ ਸਿੰਘ ਮਿਸਤਰੀ, ਰੂਪਾ ਸਿੰਘ, ਦੇਵ ਸਿੰਘ ਖਾਲਸਾ, ਦੇਵ ਸਿੰਘ ਖੱਟੜਾ, ਕਰਮੀ ਸਿੰਘ ਮਿਸਤਰੀ, ਰਾਮ ਸਿੰਘ ਵਪਾਰੀ, ਜਗਸੀਰ ਸਿੰਘ ਸਰਪੰਚ ਗਿੱਲ ਕੋਠੇ, ਜਗਤਾਰ ਦਾਸ ਬਾਵਾ, ਅੰਮ੍ਰਿਤ ਸਿੰਘ ਪਾਠੀ, ਲਖਵੀਰ ਸਿੰਘ ਮੱਲ੍ਹੀ, ਜਗਤਾਰ ਸਿੰਘ ਗੱਗੀ, ਮਲਕੀਤ ਸਿੰਘ, ਗੁਰਦੀਪ ਸਿੰਘ, ਜਸਪ੍ਰੀਤ ਸਿੰਘ, ਗੁਰਦੀਪ ਸਿੰਘ ਪਰਾਗਪੁਰ, ਤਰਸੇਮ ਸਿੰਘ, ਦਰਸ਼ਨ ਸਿੰਘ, ਹਰਬੰਸ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਵਰਕਰ ਹਾਜਰ ਸਨ।