15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-08-2026

ਸ੍ਰੀ ਸ਼ਿਆਮ ਪ੍ਰਚਾਰ ਮੰਡਲ ਦੇ ਅਹੁਦੇਦਾਰਾਂ ਦੀ ਹੋਈ ਮੀਟਿੰਗ

ਤਪਾ ਮੰਡੀ, 16 ਅਗਸਤ (ਪ੍ਰਵੀਨ ਗਰਗ)-ਸ੍ਰੀ ਸ਼ਿਆਮ ਪ੍ਰਚਾਰ ਮੰਡਲ ਦੀ ਇੱਕ ਮੀਟਿੰਗ ਮੰਡਲ ਪ੍ਰਧਾਨ ਰਾਜਿੰਦਰ ਬਾਂਸਲ (ਰਿੰਕੂ ਮੌੜ) ਦੀ ਅਗਵਾਈ ਹੇਠ ਹੋਈ। ਜਿਸ ਵਿਚ ਮੰਡਲ ਦੇ ਸਮੂਹ ਅਹੁਦੇਦਾਰਾਂ ਤੇ ਮੈਂਬਰਾਂ ਨੇ ਭਾਗ ਲਿਆ।

Ad Position 21
No active advertisement
ਅਜੀਤ ਡੈਸਕ 17-08-2026
ਤਪਾ ਮੰਡੀ, 16 ਅਗਸਤ (ਪ੍ਰਵੀਨ ਗਰਗ)-ਸ੍ਰੀ ਸ਼ਿਆਮ ਪ੍ਰਚਾਰ ਮੰਡਲ ਦੀ ਇੱਕ ਮੀਟਿੰਗ ਮੰਡਲ ਪ੍ਰਧਾਨ ਰਾਜਿੰਦਰ ਬਾਂਸਲ (ਰਿੰਕੂ ਮੌੜ) ਦੀ ਅਗਵਾਈ ਹੇਠ ਹੋਈ। ਜਿਸ ਵਿਚ ਮੰਡਲ ਦੇ ਸਮੂਹ ਅਹੁਦੇਦਾਰਾਂ ਤੇ ਮੈਂਬਰਾਂ ਨੇ ਭਾਗ ਲਿਆ। ਮੀਟਿੰਗ ਦੌਰਾਨ ਸਰਬਸੰਮਤੀ ਨਾਲ ਫ਼ੈਸਲਾ ਲਿਆ ਗਿਆ ਕਿ ਮੰਡਲ ਵਲੋਂ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਉਹਾਰ 4 ਸਤੰਬਰ ਦਿਨ ਸ਼ੁੱਕਰਵਾਰ ਨੂੰ ਪ੍ਰਭਾਤ ਫੇਰੀ ਕਰ ਕੇ ਮਨਾਇਆ ਜਾਵੇਗਾ। ਇਹ ਪ੍ਰਭਾਤ ਫੇਰੀ ਸਵੇਰੇ 5.15 ਵਜੇ ਸ੍ਰੀ ਗੀਤਾ ਭਵਨ ਤੋਂ ਚੱਲੇਗੀ ਅਤੇ ਸੁਖਾਨੰਦ ਬਸਤੀ, ਡਾ: ਨਰੇਸ਼ ਵਾਲੀ ਗਲੀ ਅਤੇ ਗਲੀ ਨੰਬਰ 2, 3, 4 ਵਿਚੋਂ ਸ੍ਰੀ ਕ੍ਰਿਸ਼ਨ ਜੀ ਦਾ ਗੁਣਗਾਨ ਕਰਦੀ ਹੋਈ ਸ੍ਰੀ ਗੀਤਾ ਭਵਨ ਪਹੁੰਚੇਗੀ। ਇਸ ਤੋਂ ਇਲਾਵਾ ਸ੍ਰੀ ਰਾਧਾ ਅਸ਼ਟਮੀ ਦਾ ਤਿਉਹਾਰ 18 ਸਤੰਬਰ ਦਿਨ ਸ਼ੁੱਕਰਵਾਰ ਨੂੰ ਸ੍ਰੀ ਗੀਤਾ ਭਵਨ ਤਪਾ ਵਿਖੇ ਸੰਕੀਰਤਨ ਕਰ ਕੇ ਬਹੁਤ ਧੂਮਧਾਮ ਨਾਲ ਮਨਾਇਆ ਜਾਵੇਗਾ। ਇਸ ਮੌਕੇ ਮੰਡਲ ਦੇ ਦੀਪਕ ਕੁਮਾਰ ਗਰਗ, ਭਾਰਤ ਭੂਸ਼ਨ ਬਾਂਸਲ, ਸੁਰਿੰਦਰ ਗੋਇਲ, ਰਾਕੇਸ਼ ਸਿੰਗਲਾ, ਭੂਸ਼ਨ ਮਿੱਤਲ (ਲਾਡੀ), ਕੈਲਾਸ਼ ਗਰਗ, ਅਸ਼ੋਕ ਗੋਇਲ, ਅਜੇ ਬਾਂਸਲ, ਯੋਗੇਸ਼ ਬਾਂਸਲ, ਬੀਰਬਲ ਗੋਇਲ, ਸੰਨੀ ਬਾਂਸਲ, ਸੁਨੀਲ ਗਰਗ, ਅਨਿਲ ਬਾਂਸਲ (ਆਸ਼ੂ), ਅਮਰਜੀਤ ਕਾਂਸਲ, ਨਰੈਣ ਬਾਵਾ, ਵਿਜੈ ਧੂਰਕੋਟੀਆ, ਅਸ਼ੋਕ ਸਿੰਗਲਾ, ਭੂਸ਼ਨ ਕੁਮਾਰ (ਕਾਲਾ), ਰਾਕੇਸ਼ ਕੁਮਾਰ, ਫੂਲ ਚੰਦ ਆਦਿ ਸਮੂਹ ਮੈਂਬਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ 10 ਗ੍ਰਾਮ ਹੈਰੋਇਨ ਸਮੇਤ ਦੋ ਨੌਜਵਾਨ ਕਾਬੂ ਅਗਲੀ ਖ਼ਬਰ ਆਮ ਆਦਮੀ ਪਾਰਟੀ ਨੇ ਸਹਿਜ ਪ੍ਰੀਤ ਸਿੰਘ ਮਾਨ ਨੂੰ ਸੋਸ਼ਲ ਮੀਡੀਆ ਦਾ ਬਲਾਕ ਇੰਚਾਰਜ ਲਗਾਇਆ, ਵਿਧਾਇਕ ਲਾਭ ਸਿੰਘ ਉੱਗੋਕੇ ਦਾ...
Ad Position 24