ਜ਼ਿਲ੍ਹਾ ਸੰਗਰੂਰ ਦੀ ਜੰਮਪਲ ਇੰਸਪੈਕਟਰ ਹਰਸ਼ਜੋਕ ਕੌਰ ਨੂੰ ਦੂਸਰੀ ਵਾਰ ਮਿਲਿਆ ਮੁੱਖ ਮੰਤਰੀ ਐਵਾਰਡ
ਸੰਗਰੂਰ, 16 ਅਗਸਤ (ਸੁਖਵਿੰਦਰ ਸਿੰਘ ਫੁੱਲ) - ਜ਼ਿਲ੍ਹਾ ਸੰਗਰੂਰ ਦੇ ਪਿੰਡ ਈਨਾ ਬਾਜਵਾ ਦੀ ਜੰਮਪਲ ਇੰਸਪੈਕਟਰ ਹਰਸ਼ਜੋਤ ਕੌਰ ਨੂੰ ਮੁੱਖ ਮੰਤਰੀ ਐਵਾਰਡ ਦੂਸਰੀ ਵਾਰ ਮਿਲਣ ਦਾ ਮਾਣ ਹਾਸਲ ਹੋਇਆ ਹੈ। ਬੀ.
ਸੰਗਰੂਰ, 16 ਅਗਸਤ (ਸੁਖਵਿੰਦਰ ਸਿੰਘ ਫੁੱਲ) - ਜ਼ਿਲ੍ਹਾ ਸੰਗਰੂਰ ਦੇ ਪਿੰਡ ਈਨਾ ਬਾਜਵਾ ਦੀ ਜੰਮਪਲ ਇੰਸਪੈਕਟਰ ਹਰਸ਼ਜੋਤ ਕੌਰ ਨੂੰ ਮੁੱਖ ਮੰਤਰੀ ਐਵਾਰਡ ਦੂਸਰੀ ਵਾਰ ਮਿਲਣ ਦਾ ਮਾਣ ਹਾਸਲ ਹੋਇਆ ਹੈ। ਬੀ.ਐੱਸ.ਸੀ (ਬਾਇਓਟੈਕਨਾਲੌਜੀ) ਐਮ.ਏ, ਐਮ.ਫਿਲ ਸਮੇਤ ਢੇਰ ਸਾਰੀਆਂ ਡਿਗਰੀਆਂ ਹਾਸਲ ਕਰਨ ਵਾਲੀ ਹਰਸ਼ਜੋਤ ਕੌਰ ਨੂੰ ਪਹਿਲੀ ਵਾਰ 2020 ਵਿਚ ਵਿਸ਼ੇਸ਼ ਪ੍ਰਾਪਤੀਆਂ ਲਈ ਮੁੱਖ ਮੰਤਰੀ ਐਵਾਰਡ ਹਾਸਲ ਹੋਇਆ ਸੀ। ਉਸ ਨੂੰ ਹੁਣ ਤੱਕ ਡੀ.ਜੀ.ਪੀ ਡਿਸਕ, ਖੇਡਾਂ ਵਿਚ ਵਿਸ਼ੇਸ਼ ਪ੍ਰਾਪਤੀਆਂ ਲਈ ਨਗਦ ਇਨਾਮ, ਕੌਮੀ ਪੱਧਰ ਦੇ ਫਿੰਗਰਪ੍ਰਿੰਟ ਪ੍ਰੋਗਰਾਮ ਦੌਰਾਨ ਕਾਸੀ ਦਾ ਤਗਮਾ, ਇੰਟਰਵਰਸਿਟੀ ਪੱਧਰ ਦੇ ਗਿੱਧੇ ਸੰਮੀ ਅਤੇ ਲੁੱਡੀ ਵਿਚ ਸੋਨ ਤਗਮਾ ਤੋਂ ਇਲਾਵਾ ਸੈਂਕੜੇ ਇਨਾਮ ਸਨਮਾਨ ਮਿਲ ਚੁੱਕੇ ਹਨ। ਹਰਸ਼ਜੋਤ ਕੌਰ ਦੀ ਖੂਬਸੂਰਤ ਕਲਾ ਦੀ ਝਲਕ 5 ਪੰਜਾਬੀ ਫਿਲਮਾਂ ਕਿੱਸਾ ਪੰਜਾਬ, ਸਰਦਾਰ ਮੁਹੰਮਦ, ਭੁਲੇਖਾ, ਮੇਰਾ ਬਾਬਾ ਨਾਨਕ ਅਤੇ ਬੱਲੇ ਓਏ ਚਲਾਕ ਸੱਜਣਾਂ ਮਿਲਦੀ ਹੈ। ਦੂਰਦਰਸ਼ਨ ਦੇ ਚਰਚਿਤ ਸੀਰੀਅਲ ਲਈ ਘਰਾਂ ਨੂੰ ਵਾਪਸੀ ਦਾ ਵੇਲਾ ਤੋਂ ਇਲਾਵਾ ਸ਼ਾਰਟ ਫਿਲਮਾਂ ਲੈਫਟ ਰਾਇਟ ਅਤੇ ਅੱਡਾ ਖੱਡਾ ਵਿਚ ਹਰਸ਼ਜੋਤ ਦੀ ਭੂਮਿਕਾ ਦਰਸ਼ਕਾਂ ਦੇ ਮਨਮਸਤਕ ਉੱਤੇ ਛਾਈ ਹੋਈ ਹੈ। ਬਾਲੀਵੁੱਡ ਫਿਲਮ ਮੈਂ ਵਾਪਿਸ ਆਉਂਗਾ ਵਿਚ ਕੰਮ ਕਰਨ ਵਾਲੀ ਹਰਸ਼ਜੋਤ 3 ਫਿਲਮਾਂ ਬੂਟਾ ਅਤੇ ਬਬਲੀ, ਪ੍ਰੇਤਾ ਅਤੇ ਸੰਤ ਤੇਜਾ ਸਿੰਘ ਮਸਤੂਆਣਾ ਬਾਰੇ ਬਣ ਰਹੀ ਫਿਲਮ ਵਿਚ ਉਸ ਦੀ ਅਹਿਮ ਭੂਮਿਕਾ ਹੋਵੇਗੀ। ਦੂਸਰੀ ਵਾਰ ਉਸ ਨੂੰ ਮੁੱਖ ਮੰਤਰੀ ਐਵਾਰਡ ਮਿਲਣ ਉੱਤੇ ਸਾਹਿਤਕ, ਕਲਾਤਮਿਕ, ਧਾਰਮਿਕ ਅਤੇ ਸਮਾਜਿਕ ਖੇਤਰਾਂ ਨਾਲ ਸਬੰਧਤ ਸਖਸ਼ੀਅਤਾਂ ਵਲੋਂ ਖੁਸ਼ੀ ਪ੍ਰਗਟਾਈ ਗਈ ਹੈ।