18-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-08-2026

ਮਿਡ-ਡੇ-ਮੀਲ ਵਰਕਰਜ਼ ਯੂਨੀਅਨ (ਸੀਟੂ) ਦਾ ਸੂਬਾਈ ਇਜਲਾਸ ਸੰਪੰਨ

ਬਰਨਾਲਾ, 17 ਅਗਸਤ (ਅਸ਼ੋਕ ਭਾਰਤੀ)-ਮਿਡ-ਡੇ-ਮੀਲ ਵਰਕਰਜ਼ ਯੂਨੀਅਨ (ਸੀਟੂ) ਪੰਜਾਬ ਦਾ ਸੂਬਾਈ ਡੈਲੀਗੇਸ਼ਨ ਇਜਲਾਸ ਤਰਕਸ਼ੀਲ ਭਵਨ ਬਰਨਾਲਾ ਵਿਖੇ ਸੰਪੰਨ ਹੋਇਆ। ਜਿਸ ਦੀ ਪ੍ਰਧਾਨਗੀ ਯੂਨੀਅਨ ਦੀ ਸੂਬਾਈ ਕਨਵੀਨਰ ਹਰਪਾਲ ਕੌਰ ਬਰਨਾਲਾ, ਜਸਮੇਲ ਕੌਰ ਬੀਰ ਕਲਾਂ (ਸੰਗਰੂਰ) ਤੇ ਕੁਲਵਿੰਦਰ ਕੌਰ ਆਦਮਪੁਰਾ (ਬਠਿੰਡਾ) ਨੇ ਕੀਤੀ।

Ad Position 21
No active advertisement
ਅਜੀਤ ਡੈਸਕ 18-08-2026
ਬਰਨਾਲਾ, 17 ਅਗਸਤ (ਅਸ਼ੋਕ ਭਾਰਤੀ)-ਮਿਡ-ਡੇ-ਮੀਲ ਵਰਕਰਜ਼ ਯੂਨੀਅਨ (ਸੀਟੂ) ਪੰਜਾਬ ਦਾ ਸੂਬਾਈ ਡੈਲੀਗੇਸ਼ਨ ਇਜਲਾਸ ਤਰਕਸ਼ੀਲ ਭਵਨ ਬਰਨਾਲਾ ਵਿਖੇ ਸੰਪੰਨ ਹੋਇਆ। ਜਿਸ ਦੀ ਪ੍ਰਧਾਨਗੀ ਯੂਨੀਅਨ ਦੀ ਸੂਬਾਈ ਕਨਵੀਨਰ ਹਰਪਾਲ ਕੌਰ ਬਰਨਾਲਾ, ਜਸਮੇਲ ਕੌਰ ਬੀਰ ਕਲਾਂ (ਸੰਗਰੂਰ) ਤੇ ਕੁਲਵਿੰਦਰ ਕੌਰ ਆਦਮਪੁਰਾ (ਬਠਿੰਡਾ) ਨੇ ਕੀਤੀ। ਇਸ ਮੌਕੇ ਸੀਟੂ ਪੰਜਾਬ ਦੇ ਪ੍ਰਧਾਨ ਕਾਮਰੇਡ ਚੰਦਰ ਸ਼ੇਖਰ ਨੇ ਕਿਹਾ ਕਿ ਮਿਡ-ਡੇ-ਮੀਲ ਵਰਕਰਾਂ ਨਾਲ ਲੰਮੇ ਸਮੇਂ ਤੋਂ ਬੇਇਨਸਾਫ਼ੀ ਕੀਤੀ ਜਾ ਰਹੀ ਹੈ। ਸਰਕਾਰਾਂ ਵਲੋਂ ਮਾਮੂਲੀ ਭੱਤੇ ਦੇ ਕੇ ਮਿਡ-ਡੇ-ਮੀਲ ਵਰਕਰਾਂ ਤੋਂ ਪੂਰਾ-ਪੂਰਾ ਦਿਨ ਕੰਮ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਮਿਡ-ਡੇ-ਮੀਲ ਵਰਕਰਾਂ ਨੂੰ ਸੱਦਾ ਦਿੱਤਾ ਕਿ ਉਹ ਆਪਣੀਆਂ ਮੰਗਾਂ ਨੂੰ ਲੈ ਆਪਣਾ ਸੰਘਰਸ਼ ਤਿੱਖਾ ਕਰਨ ਸੀਟੂ ਹਰ ਸਮੇਂ ਉਨ੍ਹਾਂ ਦੇ ਅੰਗ-ਸੰਗ ਰਹੇਗੀ। ਉਨ੍ਹਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਤੇ ਪੰਜਾਬ ਦੀ ਭਗਵੰਤ ਸਰਕਾਰ ਲਗਾਤਾਰ ਲੋਕ ਵਿਰੋਧੀ ਫ਼ੈਸਲੇ ਲੈ ਰਹੀਆਂ ਹਨ, ਜਿਸ ਕਰ ਕੇ ਅੱਜ ਦੇਸ਼ ਦਾ ਮਿਹਨਤਕਸ਼ ਵਰਗ ਮੰਦਹਾਲੀ ਵਾਲੀ ਜ਼ਿੰਦਗੀ ਜਿਊਣ ਲਈ ਮਜਬੂਰ ਹੈ। ਉਨ੍ਹਾਂ ਕਿਹਾ ਕਿ ਸੰਘਰਸ਼ਾਂ ਨਾਲ ਹੀ ਮਿਡ-ਡੇ-ਮੀਲ ਵਰਕਰਾਂ ਆਪਣੇ ਮਸਲੇ ਹੱਲ ਕਰਵਾ ਸਕਦੀਆਂ ਹਨ। ਆਉਣ ਵਾਲੇ ਸਮੇਂ ਵਿਚ ਸੀਟੂ ਪੱਕੇ ਮੋਰਚੇ ਲਗਾ ਕੇ ਮਜ਼ਦੂਰਾਂ ਦੇ ਮਸਲੇ ਹੱਲ ਕਰਵਾਉਣ ਲਈ ਤਿੱਖੇ ਸੰਘਰਸ਼ ਉਲੀਕੇਗੀ। ਇਸ ਮੌਕੇ ਮਿਡ-ਡੇ-ਮੀਲ ਵਰਕਰਜ਼ ਯੂਨੀਅਨ ਪੰਜਾਬ ਦੀ ਸੂਬਾਈ ਕਨਵੀਨਰ ਬੀਬੀ ਹਰਪਾਲ ਕੌਰ ਨੇ ਪਿਛਲੇ ਕੰਮਾਂ ਦੀ ਰਿਪੋਰਟ ਪੇਸ਼ ਕੀਤੀ, ਜਿਸ ਨੂੰ ਪਾਸ ਕੀਤਾ ਗਿਆ। ਇਸ ਮੌਕੇ 15 ਮੈਂਬਰੀ ਸੂਬਾ ਕਮੇਟੀ ਚੁਣੀ ਗਈ, ਜਿਸ ’ਚ 7 ਅਹੁਦੇਦਾਰ, 4 ਸੂਬਾ ਵਰਕਿੰਗ ਕਮੇਟੀ ਤੇ 4 ਸੀਟਾਂ ਖ਼ਾਲੀ ਰੱਖੀਆਂ ਗਈਆਂ। ਇਸ ਮੌਕੇ ਹਰਪਾਲ ਕੌਰ ਬਰਨਾਲਾ ਨੂੰ ਸੂਬਾ ਪ੍ਰਧਾਨ, ਜਸਮੇਲ ਕੌਰ ਬੀਰ ਕਲਾਂ ਨੂੰ ਸੂਬਾ ਜਨਰਲ ਸਕੱਤਰ, ਕੁਲਵਿੰਦਰ ਕੌਰ ਆਦਮਪੁਰਾ ਨੂੰ ਵਿੱਤ ਸਕੱਤਰ ਚੁਣਿਆ ਗਿਆ। ਇਸ ਮੌਕੇ ਸੂਬਾਈ ਆਗੂ ਸਾਥੀ ਸੇਰ ਸਿੰਘ ਫਰਵਾਹੀ, ਬੀਬੀ ਜਸਮੇਲ ਕੌਰ, ਕੁਲਵਿੰਦਰ ਕੌਰ, ਸੀਟੂ ਦੇ ਸੂਬਾਈ ਆਗੂ ਕਾਮਰੇਡ ਗੋਰਾ ਰਾਏਕੋਟ, ਕਾਮਰੇਡ ਦੇਵ ਰਾਜ ਵਰਮਾ, ਮੱਖਣ ਜਖੇਪਲ, ਸਤਵੀਰ ਤੁੰਗਾਂ ਤੇ ਮਾਨ ਸਿੰਘ ਗੁਰਮ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਮੀਰੀ-ਪੀਰੀ ਖ਼ਾਲਸਾ ਮਾਰਚ ਦੇ ਬਰਨਾਲਾ ਵਿਖੇ ਸਵਾਗਤ ਸੰਬੰਧੀ ਹੋਈ ਵਿਸ਼ੇਸ਼ ਇਕੱਤਰਤਾ ਅਗਲੀ ਖ਼ਬਰ ਵਿਦਿਆਰਥੀਆਂ ਨੇ ਕਨ੍ਹੱਈਆ ਸੋਲਵੈਕਸ ਦਾ ਕੀਤਾ ਉਦਯੋਗਿਕ ਦੌਰਾ
Ad Position 24