ਅਦਾਲਤ ਵਲੋਂ ਐਕਸਾਈਜ਼ ਦੇ ਕੇਸ ’ਚੋਂ ਨਾਮਜ਼ਦ ਬਰੀ
ਬਰਨਾਲਾ, 19 ਅਗਸਤ (ਨਰਿੰਦਰ ਅਰੋੜਾ)-ਐਡੀਸ਼ਨਲ ਚੀਫ਼ ਜੁਡੀਸ਼ੀਅਲ ਮੈਜਿਸਟੇ੍ਰਟ ਬਰਨਾਲਾ ਸ੍ਰੀ ਮਨੀ ਅਰੋੜਾ ਦੀ ਅਦਾਲਤ ਵਲੋਂ ਐਕਸਾਈਜ਼ ਦੇ ਕੇਸ ਦਾ ਫ਼ੈਸਲਾ ਸੁਣਾਉਂਦੇ ਹੋਏ ਐਡਵੋਕੇਟ ਮਨਿੰਦਰ ਸਿੰਘ ਮਾਨ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਕੇਸ ਵਿਚ ਨਾਮਜ਼ਦ ਜਗਸੀਰ ਸਿੰਘ ਨੂੰ ਬਰੀ ਕਰਨ ਦਾ ਹੁਕਮ ਸੁਣਾਇਆ ਹੈ। ਜਾਣਕਾਰੀ ਦਿੰਦਿਆਂ ਐਡਵੋਕੇਟ ਮਨਿੰਦਰ ਸਿੰਘ ਮਾਨ ਨੇ ਦੱਸਿਆ ਕਿ 8 ਜੂਨ 2018 ਨੂੰ ਤਿੰਨ ਵਿਅਕਤੀਆਂ ਵਿਰੁੱਧ ਥਾਣਾ ਸਦਰ ਬਰਨਾਲਾ ਵਿਖੇ ਐਕਸਾਈਜ਼ ਐਕਟ ਦੀ ਧਾਰਾ 61/1/14 ਤਹਿਤ ਮਾਮਲਾ ਦਰਜ ਕੀਤਾ ਗਿਆ ਅਤੇ ਮੁਕੱਦਮੇ ਵਿਚ ਜਗਸੀਰ ਸਿੰਘ ਨੂੰ ਨਾਮਜ਼ਦ ਕਰ ਲਿਆ ਗਿਆ।
ਅਜੀਤ ਡੈਸਕ
20-08-2026