21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-08-2026

20 ਪੇਟੀਆਂ ਨਜਾਇਜ਼ ਸ਼ਰਾਬ, ਗੱਡੀ ਸਮੇਤ 2 ਕਾਬੂ

ਬਰਨਾਲਾ, 20 ਅਗਸਤ (ਰਾਜ ਪਨੇਸਰ)-ਥਾਣਾ ਸਿਟੀ-2 ਵਲੋਂ ਦੋ ਵਿਅਕਤੀਆਂ ਨੂੰ 20 ਪੇਟੀਆਂ ਠੇਕਾ ਸ਼ਰਾਬ ਦੇਸੀ, ਮਹਿੰਦਰਾ ਗੱਡੀ ਸਮੇਤ ਕਾਬੂ ਕਰ ਕੇ ਮਾਮਲਾ ਦਰਜ ਕੀਤਾ ਗਿਆ ਹੈ। ਜਾਣਕਾਰੀ ਦਿੰਦਿਆਂ ਐਸ.

Ad Position 21
No active advertisement
ਅਜੀਤ ਡੈਸਕ 21-08-2026
ਬਰਨਾਲਾ, 20 ਅਗਸਤ (ਰਾਜ ਪਨੇਸਰ)-ਥਾਣਾ ਸਿਟੀ-2 ਵਲੋਂ ਦੋ ਵਿਅਕਤੀਆਂ ਨੂੰ 20 ਪੇਟੀਆਂ ਠੇਕਾ ਸ਼ਰਾਬ ਦੇਸੀ, ਮਹਿੰਦਰਾ ਗੱਡੀ ਸਮੇਤ ਕਾਬੂ ਕਰ ਕੇ ਮਾਮਲਾ ਦਰਜ ਕੀਤਾ ਗਿਆ ਹੈ। ਜਾਣਕਾਰੀ ਦਿੰਦਿਆਂ ਐਸ.ਐੱਚ.ਓ. ਚਰਨਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਦੇ ਉੱਚ ਅਧਿਕਾਰੀਆਂ ਦੀਆਂ ਸਖ਼ਤ ਹਦਾਇਤਾਂ ਅਨੁਸਾਰ ਜ਼ਿਲ੍ਹਾ ਬਰਨਾਲਾ ਅੰਦਰ ਨਜਾਇਜ਼ ਸ਼ਰਾਬ ਵੇਚਣ ਵਾਲਿਆਂ ਨੂੰ ਕਿਸੇ ਵੀ ਕੀਮਤ ’ਤੇ ਬਖ਼ਸ਼ਿਆ ਨਹੀਂ ਜਾਵੇਗਾ। ਇਸੇ ਮੁਹਿੰਮ ਤਹਿਤ ਸੂਚਨਾ ਮਿਲੀ ਕਿ ਗੁਰਪਿਆਰ ਸਿੰਘ ਮਿੰਟੂ ਪੁੱਤਰ ਦਰਸ਼ਨ ਸਿੰਘ, ਵਰਿੰਦਰ ਸਿੰਘ ਲੱਕੀ ਪੁੱਤਰ ਮਹਿੰਦਰ ਸਿੰਘ ਵਾਸੀ ਬਰਨਾਲਾ ਨਜਾਇਜ਼ ਸ਼ਰਾਬ ਵੇਚਣ ਦੇ ਆਦੀ ਹਨ। ਜੋ ਕਿ ਅੱਜ ਵੀ ਆਪਣੀ ਮਹਿੰਦਰਾ ਗੱਡੀ ਵਿਚ ਭਾਰੀ ਮਾਤਰਾ ਵਿਚ ਸ਼ਰਾਬ ਲਿਆ ਕੇ ਵੇਚਣ ਦੀ ਫ਼ਿਰਾਕ ਵਿਚ ਹਨ। ਪੁਲਿਸ ਵਲੋਂ ਛਾਪੇਮਾਰੀ ਕਰਦਿਆਂ ਦੋਵੇਂ ਵਿਅਕਤੀਆਂ ਨੂੰ 20 ਪੇਟੀਆਂ ਨਜਾਇਜ਼ ਸ਼ਰਾਬ, ਮਹਿੰਦਰਾ ਗੱਡੀ ਸਮੇਤ ਕਾਬੂ ਕਰ ਕੇ ਥਾਣਾ ਸਿਟੀ-2 ਵਿਖੇ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਗੱਜਣਮਾਜਰਾ ਨੇ ਪਿੰਡ ਲਾਂਗੜੀਆਂ ’ਚ ਕੀਤੀ ਲੋਕ ਮਿਲਣੀ ਅਗਲੀ ਖ਼ਬਰ ਟੰਡਨ ਇੰਟਰਨੈਸ਼ਨਲ ਸਕੂਲ ਵਿਖੇ ਮਾਡਰਨ ਸੰਯੁਕਤ ਰਾਸ਼ਟਰ ਪ੍ਰੋਗਰਾਮ ਕੱਲ੍ਹ ਤੋਂ
Ad Position 24