ਸ੍ਰੀ ਵਰੁਣ ਦੇਵ ਮੰਦਰ ਵਿਖੇ ਦੋ ਰੋਜ਼ਾ ਧਾਰਮਿਕ ਸਮਾਗਮ ਭਲਕੇ ਸ਼ੁਰੂ
ਤਪਾ ਮੰਡੀ, 20 ਅਗਸਤ (ਪ੍ਰਵੀਨ ਗਰਗ)-ਬਾਬਾ ਖ਼ਵਾਜਾ ਪੀਰ ਮੰਦਰ ਅਤੇ ਬਾਬਾ ਮੋਤੀ ਰਾਮ ਮਹਿਰਾ ਕਮੇਟੀ ਵਲੋਂ 11ਵੇਂ ਮੂਰਤੀ ਸਥਾਪਨਾ ਦੇ ਸਬੰਧ ’ਚ ਦੋ ਰੋਜ਼ਾ ਧਾਰਮਿਕ ਸਮਾਗਮ ਸ੍ਰੀ ਵਰੁਣ ਦੇਵ ਮੰਦਰ (ਪੁਰਾਣਾ ਖੂਹ), ਨੇੜੇ ਬਾਬਾ ਮੱਠ ਤਪਾ ਵਿਖੇ ਕਰਵਾਇਆ ਜਾ ਰਿਹਾ ਹੈ। ਜਿਸ ਸਬੰਧੀ ਇਸ ਧਾਰਮਿਕ ਸਮਾਗਮ ਦਾ ਕਾਰਡ ਸੰਤ ਰਾਜਗਿਰੀ ਜੀ ਮਹਾਰਾਜ ਵਲੋਂ ਜਾਰੀ ਕੀਤਾ ਗਿਆ।
ਧ
ਧਾਰਮਿਕ ਸਮਾਗਮ ਦਾ ਕਾਰਡ ਜਾਰੀ ਕਰਦੇ ਹੋਏ ਸੰਤ ਰਾਜਗਿਰੀ ਜੀ ਮਹਾਰਾਜ ਨਾਲ ਪ੍ਰਬੰਧਕ ਕਮੇਟੀ ਦੇ ਸਮੂਹ ਮੈਂਬਰ। ਤਸਵੀਰ : ਪ੍ਰਵੀਨ ਗਰਗ
21-08-2026
ਤਪਾ ਮੰਡੀ, 20 ਅਗਸਤ (ਪ੍ਰਵੀਨ ਗਰਗ)-ਬਾਬਾ ਖ਼ਵਾਜਾ ਪੀਰ ਮੰਦਰ ਅਤੇ ਬਾਬਾ ਮੋਤੀ ਰਾਮ ਮਹਿਰਾ ਕਮੇਟੀ ਵਲੋਂ 11ਵੇਂ ਮੂਰਤੀ ਸਥਾਪਨਾ ਦੇ ਸਬੰਧ ’ਚ ਦੋ ਰੋਜ਼ਾ ਧਾਰਮਿਕ ਸਮਾਗਮ ਸ੍ਰੀ ਵਰੁਣ ਦੇਵ ਮੰਦਰ (ਪੁਰਾਣਾ ਖੂਹ), ਨੇੜੇ ਬਾਬਾ ਮੱਠ ਤਪਾ ਵਿਖੇ ਕਰਵਾਇਆ ਜਾ ਰਿਹਾ ਹੈ। ਜਿਸ ਸਬੰਧੀ ਇਸ ਧਾਰਮਿਕ ਸਮਾਗਮ ਦਾ ਕਾਰਡ ਸੰਤ ਰਾਜਗਿਰੀ ਜੀ ਮਹਾਰਾਜ ਵਲੋਂ ਜਾਰੀ ਕੀਤਾ ਗਿਆ। ਉਪਰੰਤ ਪ੍ਰਬੰਧਕਾਂ ਨੇ ਪ੍ਰੋਗਰਾਮ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਗਿਆਰ੍ਹਵੇਂ ਮੂਰਤੀ ਸਥਾਪਨਾ ਦਿਵਸ ਦੇ ਸਬੰਧ ’ਚ ਮਿਤੀ 22 ਅਗਸਤ ਦਿਨ ਸ਼ਨੀਵਾਰ ਨੂੰ ਸ੍ਰੀ ਅਖੰਡ ਰਮਾਇਣ ਜੀ ਦੇ ਪਾਠਾਂ ਦੇ ਸ਼ੁੱਭ ਆਰੰਭ ਕਰਵਾਏ ਜਾ ਰਹੇ ਹਨ, ਜਿਸ ਦੇ ਭੋਗ ਮਿਤੀ 23 ਅਗਸਤ ਦਿਨ ਐਤਵਾਰ ਨੂੰ ਪਾਏ ਜਾਣਗੇ। ਸਮਾਗਮ ਮੌਕੇ ਪੂਜਣ ਦੀ ਰਸਮ ਸਮਾਜ ਸੇਵੀ ਸਤਪਾਲ ਮੌੜ, ਵਾ: ਪ੍ਰਧਾਨ ਐਸ.ਐਨ. ਆਰੀਆ ਹਾਈ ਸਕੂਲ, ਤਪਾ ਸਮਾਜ ਸੇਵੀ ਰਘਵੀਰ ਚੰਦ ਅਗਰਵਾਲ ਵਲੋਂ ਪਰਿਵਾਰ ਸਮੇਤ ਅਦਾ ਕੀਤੀ ਜਾਵੇਗੀ। ਇਸ ਧਾਰਮਿਕ ਸਮਾਗਮ ਮੌਕੇ ਮੁੱਖ ਮਹਿਮਾਨ ਵਜੋਂ ਹਲਕਾ ਭਦੌੜ ਦੇ ਵਿਧਾਇਕ ਲਾਭ ਸਿੰਘ ਉੱਗੋਕੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕਰਨਗੇ। ਸਮਾਗਮ ਸਬੰਧੀ ਸਭ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਇਸ ਮੌਕੇ ਪ੍ਰਧਾਨ ਗੁਰਦਾਸ ਸਿੰਘ, ਸਰਪ੍ਰਸਤ ਪ੍ਰੇਮ ਹਲਵਾਈ ਅਤੇ ਗੁਰਮੇਲ ਸਿੰਘ ਗੇਲਾ, ਚੇਅਰਮੈਨ ਪੱਪੂ ਹਲਵਾਈ, ਖ਼ਜ਼ਾਨਚੀ ਦਰਸ਼ਨ ਲਾਲ, ਮੀਤ ਪ੍ਰਧਾਨ ਕੁਲਵਿੰਦਰ ਹਲਵਾਈ, ਤਰਸੇਮ ਹਲਵਾਈ, ਕਾ ਲੂ ਹਲਵਾਈ, ਗੇਲਾ ਸਿੰਘ, ਕਰਮ ਸਿੰਘ ਕਾਟੀ, ਕੇਵਲ ਸਿੰਘ, ਗੁਰਪਾਲ ਸਿੰਘ, ਜੱਗਾ ਸਿੰਘ, ਵਿਜੇ ਕੁਮਾਰ, ਸਹਾਇਕ ਖ਼ਜ਼ਾਨਚੀ ਬਲਵਿੰਦਰ ਸਿੰਘ, ਬਿੱਟੂ ਹਲਵਾਈ, ਭੋਲਾ ਹਲਵਾਈ, ਅਵਤਾਰ ਸਿੰਘ, ਪਵਨ ਸਿੰਘ, ਗਿਆਨ ਸਿੰਘ, ਸੀਤਾ ਰਾਮ ਤੋਂ ਇਲਾਵਾ ਵਿਪਨ ਘੁੰਨਸ, ਨਿੱਕਾ ਖੱਤਰੀ ਆਦਿ ਬਾਬਾ ਖ਼ਵਾਜਾ ਪੀਰ ਮੰਦਰ ਅਤੇ ਬਾਬਾ ਮੋਤੀ ਰਾਮ ਮਹਿਰਾ ਕਮੇਟੀ ਤੇ ਸਮੂਹ ਮਹਿਰਾ ਬਿਰਾਦਰੀ ਦੇ ਨੁਮਾਇੰਦੇ ਹਾਜ਼ਰ ਸਨ। 20 ਬੀਐਨਐਲ7 ਧਾਰਮਿਕ ਸਮਾਗਮ ਦਾ ਕਾਰਡ ਜਾਰੀ ਕਰਦੇ ਹੋਏ ਸੰਤ ਰਾਜਗਿਰੀ ਨਾਲ ਪ੍ਰਬੰਧਕ ਕਮੇਟੀ ਦੇ ਸਮੂਹ ਮੈਂਬਰ। ਤਸਵੀਰ : ਪ੍ਰਵੀਨ ਗਰਗ