ਵਿਧਾਇਕ ਪੰਡੋਰੀ ਵਲੋਂ ਜਸਵੀਰ ਸਿੰਘ ਮਾਹੀ ਚੀਮਾ ਦਾ ਸੋਸ਼ਲ ਮੀਡੀਆ ਬਲਾਕ ਪ੍ਰਧਾਨ ਨਿਯੁਕਤ ਹੋਣ ’ਤੇ ਕੀਤਾ ਸਨਮਾਨ
ਟੱਲੇਵਾਲ, 20 ਅਗਸਤ (ਸੋਨੀ ਚੀਮਾ)-ਹਲਕਾ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਵਲੋਂ ਸੋਸ਼ਲ ਮੀਡੀਆ ਦੇ ਨਵ-ਨਿਯੁਕਤ ਬਲਾਕ ਪ੍ਰਧਾਨ ਜਸਵੀਰ ਸਿੰਘ ਮਾਹੀ ਚੀਮਾ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਹਲਕਾ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਨਵੇਂ ਅਹੁਦੇਦਾਰ ਨੂੰ ਵਧਾਈ ਦਿੰਦਿਆਂ ਪਾਰਟੀ ਦੀ ਚੜ੍ਹਦੀ ਕਲਾ ਲਈ ਮਿਲ ਕੇ ਕੰਮ ਕਰਨ ਦਾ ਹੋਕਾ ਦਿੱਤਾ।
ਟੱਲੇਵਾਲ, 20 ਅਗਸਤ (ਸੋਨੀ ਚੀਮਾ)-ਹਲਕਾ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਵਲੋਂ ਸੋਸ਼ਲ ਮੀਡੀਆ ਦੇ ਨਵ-ਨਿਯੁਕਤ ਬਲਾਕ ਪ੍ਰਧਾਨ ਜਸਵੀਰ ਸਿੰਘ ਮਾਹੀ ਚੀਮਾ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਹਲਕਾ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਨਵੇਂ ਅਹੁਦੇਦਾਰ ਨੂੰ ਵਧਾਈ ਦਿੰਦਿਆਂ ਪਾਰਟੀ ਦੀ ਚੜ੍ਹਦੀ ਕਲਾ ਲਈ ਮਿਲ ਕੇ ਕੰਮ ਕਰਨ ਦਾ ਹੋਕਾ ਦਿੱਤਾ। ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਕਿਹਾ ਕਿ ਅਜੋਕੇ ਸਮੇਂ ਵਿਚ ਸੋਸ਼ਲ ਮੀਡੀਆ ਲੋਕਾਂ ਤੱਕ ਤੇਜ਼ ਜਾਣਕਾਰੀ ਪਹੁੰਚਾਉਣ ਦਾ ਵੱਡਾ ਸਾਧਨ ਹੈ ਅਤੇ ਸਾਨੂੰ ਇਸ ਪਲੇਟਫ਼ਾਰਮ ਦੀ ਪੂਰੀ ਮਿਹਨਤ ਅਤੇ ਇਮਾਨਦਾਰੀ ਨਾਲ ਪਾਰਟੀ ਦੀਆਂ ਨੀਤੀਆਂ ਨੂੰ ਆਮ ਲੋਕਾਂ ਤੱਕ ਲੈ ਕੇ ਜਾਣ ਲਈ ਵਰਤੋਂ ਕਰਨੀ ਚਾਹੀਦੀ ਹੈ ਅਤੇ ਮੈਨੂੰ ਪੂਰੀ ਉਮੀਦ ਹੈ ਕਿ ਨਵ-ਨਿਯੁਕਤ ਬਲਾਕ ਪ੍ਰਧਾਨ ਆਪਣੀ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ। ਇਸ ਮੌਕੇ ਨਵ-ਨਿਯੁਕਤ ਬਲਾਕ ਪ੍ਰਧਾਨ ਜਸਵੀਰ ਸਿੰਘ ਮਾਹੀ ਨੇ ਸਨਮਾਨ ਕਬੂਲ ਕਰਦਿਆਂ ਕਿਹਾ, ਮੈਂ ਪਾਰਟੀ ਹਾਈਕਮਾਨ ਅਤੇ ਵਿਧਾਇਕ ਸਾਹਿਬ ਦਾ ਦਿਲੋਂ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਮੈਨੂੰ ਇਹ ਵੱਡੀ ਜ਼ਿੰਮੇਵਾਰੀ ਸੌਂਪੀ ਹੈ। ਮੈਂ ਪਾਰਟੀ ਦੇ ਹੁਕਮਾਂ ਨੂੰ ਪੂਰੀ ਨਿਸ਼ਠਾ ਨਾਲ ਨਿਭਾਵਾਂਗਾ ਅਤੇ ਸੋਸ਼ਲ ਮੀਡੀਆ ਟੀਮ ਨੂੰ ਹੋਰ ਜ਼ਿਆਦਾ ਮਜ਼ਬੂਤ ਕਰਾਂਗਾ। ਇਸ ਮੌਕੇ ਬਿੰਦਰ ਸਿੰਘ ਖਾਲਸਾ ਪੀ.ਏ., ਮੋਹਿਤ ਸਿੰਗਲਾ ਹਲਕਾ ਇੰਚਾਰਜ ਸੋਸ਼ਲ ਮੀਡੀਆ, ਕੁਲਵਿੰਦਰ ਸਿੰਘ ਚੀਮਾ, ਮਹਿਕਪ੍ਰੀਤ ਸਿੰਘ ਚੀਮਾ ਹਲਕਾ ਕੁਆਰਡੀਨੇਟਰ, ਸੁਖਜਿੰਦਰ ਸਿੰਘ ਪੰਚ, ਜਸਦੀਪ ਸਿੰਘ ਚੁੰਘਾ, ਪਰਮਿੰਦਰ ਸਿੰਘ ਭੰਗੂ ਆਦਿ ਵੀ ਹਾਜਰ ਸਨ।