20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-08-2026

ਚਿੱਟੇ ਦੇ ਨਸ਼ੇ ਨੇ ਪੰਜਾਬ ਦੇ ਨੌਜਵਾਨਾਂ ਨੂੰ ਤਬਾਹੀ ਵੱਲ ਧੱਕਿਆ - ਭਾਨ ਸਿੰਘ ਜੱਸੀ -ਪਿੰਡਾਂ ਵਿਚ ਨਸ਼ਿਆਂ ਵਿਰੁੱਧ ਪ੍ਰਚਾਰ ਮੁਹਿੰਮ ਚਲਾਉਣ ਦੀ ਕੀਤੀ ਅਪੀਲ

ਅਮਰਗੜ੍ਹ, 20 ਅਗਸਤ (ਜਤਿੰਦਰ ਮੰਨਵੀ, ਪਵਿੱਤਰ ਸਿੰਘ) - ਨਗਰ ਪੰਚਾਇਤ ਅਮਰਗੜ੍ਹ ਵੱਲੋਂ 1 ਕਰੋੜ 36 ਲੱਖ ਰੁਪਏ ਦੀ ਲਾਗਤ ਨਾਲ ਸ਼ਹਿਰ ਦੀ ਫਿਰਨੀ ਦੇ ਨਵੀਨੀਕਰਨ ਦਾ ਕੰਮ ਸ਼ੁਰੂ ਕਰਵਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਨਗਰ ਪੰਚਾਇਤ ਪ੍ਰਧਾਨ ਰੁਚਿਕਾ ਕੌੜਾ ਦੇ ਪਤੀ ਦੀਪਕ ਕੌੜਾ ਨੇ ਦੱਸਿਆ ਕਿ ਸ਼ਹਿਰ ਦੀ ਫਿਰਨੀ ਦਾ ਨਵੀਨੀਕਰਨ ਪੰਜ ਪੜਾਵਾਂ ਵਿਚ ਮੁਕੰਮਲ ਕੀਤਾ ਜਾਵੇਗਾ।

Ad Position 21
No active advertisement
ਸਮਾਜ ਸੇਵੀ ਭਾਨ ਸਿੰਘ ਜੱਸੀ ਪੇਧਨੀ 21-08-2026
ਅਮਰਗੜ੍ਹ, 20 ਅਗਸਤ (ਜਤਿੰਦਰ ਮੰਨਵੀ, ਪਵਿੱਤਰ ਸਿੰਘ) - ਨਗਰ ਪੰਚਾਇਤ ਅਮਰਗੜ੍ਹ ਵੱਲੋਂ 1 ਕਰੋੜ 36 ਲੱਖ ਰੁਪਏ ਦੀ ਲਾਗਤ ਨਾਲ ਸ਼ਹਿਰ ਦੀ ਫਿਰਨੀ ਦੇ ਨਵੀਨੀਕਰਨ ਦਾ ਕੰਮ ਸ਼ੁਰੂ ਕਰਵਾਇਆ ਗਿਆ।ਇਸ ਸਬੰਧੀ ਜਾਣਕਾਰੀ ਦਿੰਦਿਆਂ ਨਗਰ ਪੰਚਾਇਤ ਪ੍ਰਧਾਨ ਰੁਚਿਕਾ ਕੌੜਾ ਦੇ ਪਤੀ ਦੀਪਕ ਕੌੜਾ ਨੇ ਦੱਸਿਆ ਕਿ ਸ਼ਹਿਰ ਦੀ ਫਿਰਨੀ ਦਾ ਨਵੀਨੀਕਰਨ ਪੰਜ ਪੜਾਵਾਂ ਵਿਚ ਮੁਕੰਮਲ ਕੀਤਾ ਜਾਵੇਗਾ। ਪਹਿਲੇ ਪੜਾਅ ਤਹਿਤ ਬੱਸ ਸਟੈਂਡ ਤੋਂ ਝੂੰਦਾ ਪਿੰਡ ਨਗਰ ਪੰਚਾਇਤ ਦੀ ਹੱਦ ਤੱਕ ਕਰੀਬ 16 ਲੱਖ ਰੁਪਏ ਦੀ ਲਾਗਤ ਨਾਲ ਸੜਕ ਦਾ ਨਵੀਨੀਕਰਨ ਸ਼ੁਰੂ ਹੋ ਚੁੱਕਾ ਹੈ।ਉਨ੍ਹਾਂ ਦੱਸਿਆ ਕਿ ਦੂਜੇ ਪੜਾਅ ਅਧੀਨ ਮਾਤਾ ਰਾਣੀ ਚੌਂਕ ਤੋਂ ਚੱਕੀ ਤੱਕ, ਤੀਜੇ ਪੜਾਅ ਵਿੱਚ ਚੱਕੀ ਤੋਂ ਸਟੇਟ ਬੈਂਕ ਆਫ਼ ਪਟਿਆਲਾ ਤੱਕ,ਚੌਥੇ ਪੜਾਅ ਵਿਚ ਧੂਰੀ ਰੋਡ ਅਤੇ ਪੰਜਵੇਂ ਪੜਾਅ ਤਹਿਤ ਖ਼ਾਲਸਾ ਕਾਲੋਨੀ ਦੀ ਸੜਕ ਤੇ ਪ੍ਰੀਮਿਕਸ ਪਾਇਆ ਜਾਵੇਗਾ।ਦੀਪਕ ਕੌੜਾ ਨੇ ਕਿਹਾ ਕਿ ਹਲਕਾ ਵਿਧਾਇਕ ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ ਦੀ ਰਹਿਨੁਮਾਈ ਹੇਠ ਅਮਰਗੜ੍ਹ ਦੇ ਸਰਬਪੱਖੀ ਵਿਕਾਸ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ ਤੇ ਇਸ ਸੜਕ ਦੇ ਨਵੀਨੀਕਰਨ ਨਾਲ ਸ਼ਹਿਰ ਵਾਸੀਆਂ ਅਤੇ ਆਉਣ-ਜਾਣ ਵਾਲੇ ਰਾਹਗੀਰਾਂ ਨੂੰ ਟੁੱਟੀ ਸੜਕ ਅਤੇ ਧੂੜ-ਮਿੱਟੀ ਦੀ ਸਮੱਸਿਆ ਤੋਂ ਵੱਡੀ ਰਾਹਤ ਮਿਲੇਗੀ।ਫਿਰਨੀ ਦੀ ਹਾਲਤ ਸੁਧਰਨ ਨਾਲ ਸ਼ਹਿਰ ਅੰਦਰ ਆਵਾਜਾਈ ਸੁਚਾਰੂ ਹੋਵੇਗੀ ਅਤੇ ਰੋਜ਼ਾਨਾ ਲੱਗਣ ਵਾਲੇ ਟਰੈਫ਼ਿਕ ਜਾਮ ਤੋਂ ਵੀ ਛੁਟਕਾਰਾ ਮਿਲੇਗਾ।ਇਸ ਮੌਕੇ ਸਾਬਕਾ ਸਰਪੰਚ ਸਰਬਜੀਤ ਸਿੰਘ ਗੋਗੀ ਨੇ ਵਿਧਾਇਕ ਪ੍ਰੋ.ਗੱਜਣਮਾਜਰਾ ਦਾ ਧੰਨਵਾਦ ਪ੍ਰਗਟਾਇਆ ਤੇ ਆਖਿਆ ਕਿ ਸੜਕ ਤੇ ਪ੍ਰੀਮਿਕਸ ਪੈਣ ਨਾਲ ਲੋਕਾਂ ਦਾ ਆਉਣ-ਜਾਣ ਹੋਰ ਸੁਖਾਲਾ ਤੇ ਸੁਰੱਖਿਅਤ ਹੋ ਜਾਵੇਗਾ।ਇਸ ਮੌਕੇ ਗੁਰਵੀਰ ਸਿੰਘ ਸੋਹੀ, ਕੌਂਸਲਰ ਸਵਰਨ ਸਿੰਘ, ਕੌਂਸਲਰ ਸੰਦੀਪ ਕੌੜਾ, ਪ੍ਰੇਮ ਚੰਦ ਕਪੂਰ ਅਤੇ ਲਲਿਤ ਕਪੂਰ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਮਹਿੰਗਾਈ ਲਈ ਕੇਂਦਰ ਅਤੇ ਪੰਜਾਬ ਸਰਕਾਰ ਦੋਵੇਂ ਜ਼ਿੰਮੇਵਾਰ - ਐਡਵੋਕੇਟ ਗੁਰਮੁੱਖ ਸਿੰਘ ਅਗਲੀ ਖ਼ਬਰ ਸੂਬੇ ਦੇ ਲੋਕ ਹੁਣ ਵਿਧਾਨ ਸਭਾ ਚੋਣਾਂ 2027 ’ਚ ਕਾਂਗਰਸ ਪਾਰਟੀ ਦੀ ਸਰਕਾਰ ਬਣਾਉਣਗੇ - ਕਮਲਜੀਤ ਚੱਕ
Ad Position 24