21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-08-2026

ਤਰਕਸ਼ੀਲ ਭਵਨ ਵਿਖੇ ਤਿੰਨ ਰੋਜ਼ਾ ਪੁਸਤਕ ਮੇਲੇ ਦਾ ਹੋਇਆ ਸ਼ਾਨਦਾਰ ਆਗਾਜ਼

ਬਰਨਾਲਾ, 21 ਅਗਸਤ (ਗੁਰਪ੍ਰੀਤ ਸਿੰਘ ਲਾਡੀ)-ਤਰਕਸ਼ੀਲ ਸੁਸਾਇਟੀ ਪੰਜਾਬ ਵਲੋਂ ਪ੍ਰਸਿੱਧ ਤਰਕਸ਼ੀਲ ਚਿੰਤਕ ਡਾ: ਨਰਿੰਦਰ ਦਾਭੋਲਕਰ ਦੀ ਯਾਦ ਨੂੰ ਸਮਰਪਿਤ ਤਿੰਨ ਰੋਜ਼ਾ ਪੁਸਤਕ ਮੇਲੇ ਦਾ ਉਦਘਾਟਨ ਤਰਕਸ਼ੀਲ ਭਵਨ ਵਿਖੇ ਆਸਟੇ੍ਰਲੀਆ ਤੋਂ ਵਿਸ਼ੇਸ਼ ਤੌਰ ’ਤੇ ਪਹੁੰਚੇ ਤਰਕਸ਼ੀਲ ਚਿੰਤਕ ਮਨਜੀਤ ਬੋਪਾਰਾਏ ਵਲੋਂ ਕੀਤਾ ਗਿਆ। ਇਸ ਪੁਸਤਕ ਮੇਲੇ ਵਿਚ ਪੰਜਾਬ ਦੇ ਨਾਮਵਰ ਪ੍ਰਕਾਸ਼ਕਾਂ ਅਤੇ ਪਬਲਿਸ਼ਰਾਂ ਵਲੋਂ ਤਰਕਸ਼ੀਲ, ਇਨਕਲਾਬੀ, ਮਾਨਵਵਾਦੀ ਅਤੇ ਅਗਾਂਹਵਧੂ ਸਾਹਿੱਤ ਦੇ ਸਟਾਲ ਲਗਾਏ ਗਏ ਹਨ।

Ad Position 21
No active advertisement
ਲੋਕ ਪੱਖੀ ਸਮਾਜਿਕ ਤਬਦੀਲੀ ਲਈ ਵਿਗਿਆਨਕ ਵਿਚਾਰਧਾਰਾ ਦੀ ਅਹਿਮ ਭੂਮਿਕਾ-ਡਾ: ਮੁਕਤਾ ਦਾਭੋਲਕਰ 22-08-2026
ਬਰਨਾਲਾ, 21 ਅਗਸਤ (ਗੁਰਪ੍ਰੀਤ ਸਿੰਘ ਲਾਡੀ)-ਤਰਕਸ਼ੀਲ ਸੁਸਾਇਟੀ ਪੰਜਾਬ ਵਲੋਂ ਪ੍ਰਸਿੱਧ ਤਰਕਸ਼ੀਲ ਚਿੰਤਕ ਡਾ: ਨਰਿੰਦਰ ਦਾਭੋਲਕਰ ਦੀ ਯਾਦ ਨੂੰ ਸਮਰਪਿਤ ਤਿੰਨ ਰੋਜ਼ਾ ਪੁਸਤਕ ਮੇਲੇ ਦਾ ਉਦਘਾਟਨ ਤਰਕਸ਼ੀਲ ਭਵਨ ਵਿਖੇ ਆਸਟੇ੍ਰਲੀਆ ਤੋਂ ਵਿਸ਼ੇਸ਼ ਤੌਰ ’ਤੇ ਪਹੁੰਚੇ ਤਰਕਸ਼ੀਲ ਚਿੰਤਕ ਮਨਜੀਤ ਬੋਪਾਰਾਏ ਵਲੋਂ ਕੀਤਾ ਗਿਆ। ਇਸ ਪੁਸਤਕ ਮੇਲੇ ਵਿਚ ਪੰਜਾਬ ਦੇ ਨਾਮਵਰ ਪ੍ਰਕਾਸ਼ਕਾਂ ਅਤੇ ਪਬਲਿਸ਼ਰਾਂ ਵਲੋਂ ਤਰਕਸ਼ੀਲ, ਇਨਕਲਾਬੀ, ਮਾਨਵਵਾਦੀ ਅਤੇ ਅਗਾਂਹਵਧੂ ਸਾਹਿੱਤ ਦੇ ਸਟਾਲ ਲਗਾਏ ਗਏ ਹਨ। ਪਹਿਲੇ ਸੈਸ਼ਨ ਵਿਚ ਆਨਲਾਈਨ ਸੰਬੋਧਿਤ ਹੁੰਦੇ ਹੋਏ ਡਾ: ਮੁਕਤਾ ਦਾਭੋਲਕਰ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਧਾਰਮਿਕ ਆਸਥਾ ਦੀ ਆੜ ਹੇਠ ਅੰਧ ਵਿਸਵਾਸ਼ਾਂ, ਪਾਖੰਡਵਾਦ ਅਤੇ ਰੂੜ੍ਹੀਵਾਦ ਵਿਰੁੱਧ ਲੋਕ ਪੱਖੀ ਸਮਾਜਿਕ ਤਬਦੀਲੀ ਲਈ ਆਮ ਲੋਕਾਂ ਵਿਚ ਵਿਗਿਆਨਕ ਵਿਚਾਰਧਾਰਾ ਦਾ ਵੱਡੇ ਪੱਧਰ ਤੇ ਫੈਲਾਅ ਕਰਨਾ ਬੇਹੱਦ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਡਾ. ਨਰਿੰਦਰ ਦਾਭੋਲਕਰ ਨੇ ਮਹਾਰਾਸ਼ਟਰ ਵਿਚ ਅੰਧ ਸ਼ਰਧਾ ਨਿਰਮੂਲਨ ਸੰਮਤੀ ਦੀ ਸਥਾਪਨਾ ਕਰ ਕੇ ਅੰਧ ਵਿਸ਼ਵਾਸ, ਜਾਤ ਪਾਤ, ਨਸ਼ਿਆਂ, ਮੂਰਤੀ ਵਿਸਰਜਨ ਵਿਰੁੱਧ ਵੱਡੇ ਪੱਧਰ ’ਤੇ ਜਾਗਰੂਕਤਾ ਮੁਹਿੰਮ ਚਲਾਈ। ਇਸ ਮੌਕੇ ਤਰਕਸ਼ੀਲ ਮੈਗਜ਼ੀਨ ਦੇ ਸੰਪਾਦਕ ਰਾਜਪਾਲ ਸਿੰਘ ਨੇ ਡਾ: ਮੁਕਤਾ ਨੂੰ ਸਰੋਤਿਆਂ ਵਲੋਂ ਕੀਤੇ ਸਵਾਲਾਂ ਦੇ ਜਵਾਬ ਲੈਣ ਸਮੇਂ ਸਟੇਜ ਦਾ ਸੰਚਾਲਨ ਕੀਤਾ। ਇਸ ਤੋਂ ਪਹਿਲਾਂ ਸੂਬਾਈ ਜਥੇਬੰਦਕ ਮੁਖੀ ਮਾਸਟਰ ਰਾਜਿੰਦਰ ਭਦੌੜ ਨੇ ਆਏ ਮਹਿਮਾਨਾਂ, ਵਿਦਿਆਰਥੀਆਂ, ਪ੍ਰਕਾਸ਼ਕਾਂ ਅਤੇ ਪਬਲਿਸ਼ਰਾਂ ਨੂੰ ਜੀ ਆਇਆਂ ਕਿਹਾ ਅਤੇ ਪੰਜਾਬ ਵਿਚ ਤਰਕਸ਼ੀਲ ਲਹਿਰ ਨੂੰ ਹੋਰ ਮਜ਼ਬੂਤ ਕਰਨ ਲਈ ਪਿੰਡ ਪੱਧਰ ’ਤੇ ਅਜਿਹੇ ਪੁਸਤਕ ਮੇਲੇ ਲਾਉਣ ਦੀ ਲੋੜ ’ਤੇ ਜ਼ੋਰ ਦਿੱਤਾ। ਅਗਲੇ ਸੈਸ਼ਨ ਵਿਚ ਪ੍ਰਸਿੱਧ ਸਿਹਤ ਮਾਹਿਰਾਂ ਡਾ: ਅੰਮ੍ਰਿਤਪਾਲ ਸਿੰਘ, ਡਾ: ਜਗਰੂਪ ਸਿੰਘ ਅਤੇ ਡਾ : ਜਸ਼ਨਪ੍ਰੀਤ ਸਿੰਘ ਵਲੋਂ ‘ਆਮ ਬਿਮਾਰੀਆਂ ਨਾਲ ਜੁੜੇ ਮਿੱਥ ਅਤੇ ਉਨ੍ਹਾਂ ਦਾ ਵਿਗਿਆਨਕ ਸੱਚ’ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸਰੀਰਕ ਅਤੇ ਮਾਨਸਿਕ ਬਿਮਾਰੀਆਂ ਦੇ ਇਲਾਜ ਲਈ ਟੂਣੇ ਟੋਟਕਿਆਂ ਅਤੇ ਧਾਗੇ ਤਵੀਤਾਂ ਵਿਰੁੱਧ ਜਾਗਰੂਕ ਕਰ ਕੇ ਲੋਕਾਂ ਵਿਚ ਵਿਗਿਆਨਕ ਚੇਤਨਾ ਵਿਕਸਤ ਕਰਨੀ ਬਹੁਤ ਜ਼ਰੂਰੀ ਹੈ। ਵਿਦਿਆਰਥੀਆਂ ਦੇ ਸੁੰਦਰ ਲਿਖਾਈ ਦੇ ਮੁਕਾਬਲੇ ਕਰਵਾਏ ਗਏ ਅਤੇ ਨੁੱਕੜ ਨਾਟਕ ਦੀ ਪੇਸ਼ਕਾਰੀ ਕੀਤੀ ਗਈ। ਜੇਤੂ ਵਿਦਿਆਰਥੀਆਂ ਨੂੰ ਨਕਦ ਇਨਾਮ ਅਤੇ ਤਰਕਸ਼ੀਲ ਕਿਤਾਬਾਂ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੂਬਾ ਕਮੇਟੀ ਆਗੂ ਹੇਮ ਰਾਜ ਸਟੈਨੋ, ਗੁਰਪ੍ਰੀਤ ਸ਼ਹਿਣਾ, ਕੁਲਜੀਤ ਫ਼ਾਜ਼ਿਲਕਾ, ਰਾਮ ਸਵਰਨ ਲੱਖੇਵਾਲੀ, ਸੁਖਵਿੰਦਰ ਬਾਗਪੁਰ, ਰਾਜੇਸ਼ ਅਕਲੀਆ, ਸੁਮੀਤ ਅੰਮ੍ਰਿਤਸਰ, ਮੋਹਨ ਬਡਲਾ, ਜੋਗਿੰਦਰ ਕੁੱਲੇਵਾਲ, ਜਸਵਿੰਦਰ ਫਗਵਾੜਾ, ਜੁਝਾਰ ਲੌਂਗੋਵਾਲ, ਦੀਪ ਦਿਲਬਰ, ਅਮਿੱਤ ਮਿੱਤਰ, ਵਰਿੰਦਰ ਦੀਵਾਨਾ, ਪਰਮ ਵੇਦ ਸੰਗਰੂਰ, ਸੁਖਦੇਵ ਫਗਵਾੜਾ, ਅਜਾਇਬ ਜਲਾਲਆਣਾ, ਗੁਰਦੀਪ ਸਿੰਘ ਲਹਿਰਾ, ਪੁਰਸ਼ੋਤਮ ਬੱਲੀ, ਬਲਰਾਜ ਮੋੜ, ਡਾ. ਰਾਜਿੰਦਰ, ਪਾਲ ਬਾਗਪੁਰ, ਤੇਜਿੰਦਰ ਸਿੰਘ, ਬਿੰਦਰ ਧਨੌਲਾ, ਜਸਵੀਰ ਸੋਨੀ, ਕੁਲਦੀਪ ਨੈਣੇਵਾਲ, ਰਣਧੀਰ ਗਿੱਲ ਪੱਤੀ, ਭੂਰਾ ਸਿੰਘ ਮਹਿਮਾਸਰਜਾ, ਇਕਬਾਲ ਕੌਰ ਉਦਾਸੀ, ਵਿਸ਼ਵ ਕਾਂਤ, ਸੀਤਾ ਰਾਮ ਬਾਲਦ ਕਲਾਂ, ਬਲਬੀਰ ਲੌਂਗੋਵਾਲ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪਿੰਡ ਕੈਰੇ ਵਿਖੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੀ ਇਕਾਈ ਗਠਿਤ ਅਗਲੀ ਖ਼ਬਰ ਪੀ.ਓ. ਸਟਾਫ਼ ਵਲੋਂ ਭਗੌੜਾ ਵਿਅਕਤੀ ਕਾਬੂ
Ad Position 24