ਮੁੱਖ ਮਾਰਗ ’ਤੇ ਘੋੜੇ ਟਰਾਲੇ ’ਚ ਖ਼ਰਾਬੀ ਪੈਣ ਨਾਲ ਵਾਹਨ ਚਾਲਕਾਂ ਨੂੰ ਕਰਨਾ ਪਿਆ ਭਾਰੀ ਮੁਸ਼ਕਿਲਾਂ ਦਾ ਸਾਹਮਣਾ
ਤਪਾ ਮੰਡੀ, 21 ਅਗਸਤ (ਪ੍ਰਵੀਨ ਗਰਗ)-ਬਰਨਾਲਾ ਬਠਿੰਡਾ ਮੁੱਖ ਮਾਰਗ ਤਪਾ ਤਾਜੋ ਕੈਂਚੀਆਂ ’ਤੇ ਬਣੇ ਫਲਾਈਓਵਰ ਦੀ ਮੁਰੰਮਤ ਨੂੰ ਲੈ ਕੇ ਸਬੰਧਿਤ ਅਥਾਰਿਟੀ ਵਲੋਂ ਕੁੱਝ ਦਿਨ ਪਹਿਲਾਂ ਬੰਦ ਕਰ ਦਿੱਤਾ ਗਿਆ ਸੀ, ਜਿਸ ਕਰ ਕੇ ਹੁਣ ਬਠਿੰਡਾ ਬਰਨਾਲਾ ਤੋਂ ਆਉਣ ਜਾਣ ਵਾਲੀ ਆਵਾਜਾਈ ਸਲਿੱਪ ਰੋਡ ਰਾਹੀਂ ਹੋ ਕੇ ਗੁਜ਼ਰਦੀ ਹੈ। ਜਿਸ ਕਰ ਕੇ ਵਾਹਨ ਚਾਲਕਾਂ ਨੂੰ ਪਹਿਲਾਂ ਹੀ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪ੍ਰੰਤੂ ਅੱਜ ਵਾਹਨ ਚਾਲਕਾਂ ਨੂੰ ਉਸ ਸਮੇਂ ਭਾਰੀ ਮਸ਼ੱਕਤ ਦਾ ਸਾਹਮਣਾ ਕਰਨਾ ਪਿਆ ਜਦੋਂ ਸਵੇਰ ਸਮੇਂ ਇੱਕ ਘੋੜਾ ਟਰਾਲਾ ਜੋ ਜਿਪਸਮ ਦਾ ਭਰਿਆ ਹੋਇਆ ਸੀ ਨੂੰ ਚਾਲਕ ਹਰਬੰਸ ਸਿੰਘ ਅਬੋਹਰ ਤੋਂ ਰਾਜਪੁਰੇ ਲੈ ਕੇ ਜਾ ਰਿਹਾ ਸੀ, ਜਦੋਂ ਉਹ ਮੁੱਖ ਮਾਰਗ ’ਤੇ ਘੜੈਲੀ ਚੌਂਕ ’ਚ ਬਣਿਆ ਫਲਾਈਓਵਰ ਕਰਾਸ ਕਰ ਕੇ ਕੱਟ ਤੋਂ ਸਲਿਪ ਰੋਡ ਲਈ ਟਰਾਲੇ ਨੂੰ ਹੇਠਾਂ ਉਤਾਰਨ ਲੱਗਾ ਤਾਂ ਅਚਾਨਕ ਟਰਾਲੇ ਦੀਆਂ ਕਮਾਨੀਆਂ ਟੁੱਟ ਗਈਆਂ ਅਤੇ ਟਾਇਰ ਵੀ ਫੱਟ ਗਿਆ ਜਿਸ ਕਰ ਕੇ ਕੱਟ ਵਾਲਾ ਰਸਤਾ ਵੀ ਪੂਰਨ ਤੌਰ ’ਤੇ ਬੰਦ ਹੋ ਗਿਆ ਅਤੇ ਪਿੱਛੋਂ ਆ ਰਹੇ ਵਾਹਨ ਚਾਲਕਾਂ ਨੂੰ ਵਾਪਸ ਮੁੜ ਕੇ ਦੂਸਰੀ ਸਲਿਪ ਰੋਡ ਰਾਹੀਂ ਆਪਣੀ ਮੰਜ਼ਿਲ ਵੱਲ ਵਧਣਾ ਪਿਆ ਅਤੇ ਵਾਹਨਾਂ ਦਾ ਵੱਡਾ ਜਾਮ ਲੱਗ ਗਿਆ।
ਤਪਾ ਮੰਡੀ, 21 ਅਗਸਤ (ਪ੍ਰਵੀਨ ਗਰਗ)-ਬਰਨਾਲਾ ਬਠਿੰਡਾ ਮੁੱਖ ਮਾਰਗ ਤਪਾ ਤਾਜੋ ਕੈਂਚੀਆਂ ’ਤੇ ਬਣੇ ਫਲਾਈਓਵਰ ਦੀ ਮੁਰੰਮਤ ਨੂੰ ਲੈ ਕੇ ਸਬੰਧਿਤ ਅਥਾਰਿਟੀ ਵਲੋਂ ਕੁੱਝ ਦਿਨ ਪਹਿਲਾਂ ਬੰਦ ਕਰ ਦਿੱਤਾ ਗਿਆ ਸੀ, ਜਿਸ ਕਰ ਕੇ ਹੁਣ ਬਠਿੰਡਾ ਬਰਨਾਲਾ ਤੋਂ ਆਉਣ ਜਾਣ ਵਾਲੀ ਆਵਾਜਾਈ ਸਲਿੱਪ ਰੋਡ ਰਾਹੀਂ ਹੋ ਕੇ ਗੁਜ਼ਰਦੀ ਹੈ। ਜਿਸ ਕਰ ਕੇ ਵਾਹਨ ਚਾਲਕਾਂ ਨੂੰ ਪਹਿਲਾਂ ਹੀ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪ੍ਰੰਤੂ ਅੱਜ ਵਾਹਨ ਚਾਲਕਾਂ ਨੂੰ ਉਸ ਸਮੇਂ ਭਾਰੀ ਮਸ਼ੱਕਤ ਦਾ ਸਾਹਮਣਾ ਕਰਨਾ ਪਿਆ ਜਦੋਂ ਸਵੇਰ ਸਮੇਂ ਇੱਕ ਘੋੜਾ ਟਰਾਲਾ ਜੋ ਜਿਪਸਮ ਦਾ ਭਰਿਆ ਹੋਇਆ ਸੀ ਨੂੰ ਚਾਲਕ ਹਰਬੰਸ ਸਿੰਘ ਅਬੋਹਰ ਤੋਂ ਰਾਜਪੁਰੇ ਲੈ ਕੇ ਜਾ ਰਿਹਾ ਸੀ, ਜਦੋਂ ਉਹ ਮੁੱਖ ਮਾਰਗ ’ਤੇ ਘੜੈਲੀ ਚੌਂਕ ’ਚ ਬਣਿਆ ਫਲਾਈਓਵਰ ਕਰਾਸ ਕਰ ਕੇ ਕੱਟ ਤੋਂ ਸਲਿਪ ਰੋਡ ਲਈ ਟਰਾਲੇ ਨੂੰ ਹੇਠਾਂ ਉਤਾਰਨ ਲੱਗਾ ਤਾਂ ਅਚਾਨਕ ਟਰਾਲੇ ਦੀਆਂ ਕਮਾਨੀਆਂ ਟੁੱਟ ਗਈਆਂ ਅਤੇ ਟਾਇਰ ਵੀ ਫੱਟ ਗਿਆ ਜਿਸ ਕਰ ਕੇ ਕੱਟ ਵਾਲਾ ਰਸਤਾ ਵੀ ਪੂਰਨ ਤੌਰ ’ਤੇ ਬੰਦ ਹੋ ਗਿਆ ਅਤੇ ਪਿੱਛੋਂ ਆ ਰਹੇ ਵਾਹਨ ਚਾਲਕਾਂ ਨੂੰ ਵਾਪਸ ਮੁੜ ਕੇ ਦੂਸਰੀ ਸਲਿਪ ਰੋਡ ਰਾਹੀਂ ਆਪਣੀ ਮੰਜ਼ਿਲ ਵੱਲ ਵਧਣਾ ਪਿਆ ਅਤੇ ਵਾਹਨਾਂ ਦਾ ਵੱਡਾ ਜਾਮ ਲੱਗ ਗਿਆ। ਮੌਕੇ ’ਤੇ ਮੌਜੂਦ ਲੋਕਾਂ ਨੇ ਤੁਰੰਤ ਦੀ ਸੂਚਨਾ ਤਪਾ ਪੁਲਿਸ ਨੂੰ ਦਿੱਤੀ ਸੂਚਨਾ ਮਿਲਦੇ ਹੀ ਪੁਲਿਸ ਦੇ ਮੁਲਾਜ਼ਮ ਮੌਕੇ ’ਤੇ ਪੁੱਜੇ ਅਤੇ ਕਰੇਨ ਦੀ ਸਹਾਇਤਾ ਨਾਲ ਟਰਾਲੇ ਨੂੰ ਸਾਈਡ ’ ਤੇ ਕਰਵਾ ਕੇ ਆਵਾਜਾਈ ਬਹਾਲ ਕਰਵਾਈ।