ਵਿਧਾਇਕ ਲਾਭ ਸਿੰਘ ਉੱਗੋਕੇ ਨੇ ਪਿੰਡ ਭਗਤਪੁਰਾ ਦੇ 8 ਭਾਜਪਾ ਨਾਲ ਸੰਬੰਧਿਤ ਪਰਿਵਾਰਾਂ ਨੂੰ ਆਮ ਆਦਮੀ ਪਾਰਟੀ ਵਿਚ ਕੀਤਾ ਸ਼ਾਮਿਲ
ਸ਼ਹਿਣਾ, 21 ਅਗਸਤ (ਸੁਰੇਸ਼ ਗੋਗੀ)-ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਦੂਜੀ ਵਾਰ ਸਥਾਪਿਤ ਹੋਵੇਗੀ, ਕਿਉਂਕਿ ਪੰਜਾਬ ਦੇ ਲੋਕਾਂ ਨੇ ਪਾਰਟੀ ਦੇ ਕੰਮਾਂ-ਕਾਰਾਂ ਨੂੰ ਦੇਖਦੇ ਹੋਏ ਫ਼ੈਸਲਾ ਕਰ ਲਿਆ ਹੈ। ਇਹ ਸ਼ਬਦ ਵਿਧਾਇਕ ਲਾਭ ਸਿੰਘ ਉੱਗੋਕੇ ਨੇ ਪਿੰਡ ਭਗਤਪੁਰਾ ਦੇ 8 ਭਾਰਤੀ ਜਨਤਾ ਪਾਰਟੀ ਨਾਲ ਸਬੰਧਿਤ ਪਰਿਵਾਰਾਂ ਨੂੰ ਪ੍ਰਿਥੀਪਾਲ ਸੂਬਾ ਆਗੂ ਬਾਜ਼ੀਗਰ ਅਤੇ ਟੱਪਰੀਵਾਸ ਆਮ ਆਦਮੀ ਪਾਰਟੀ ਅਤੇ ਵਕੀਲ ਚੰਦ ਸੂਬਾ ਆਗੂ ਦੀ ਪ੍ਰੇਰਨਾ ਸਦਕਾ ਸ਼ਾਮਿਲ ਕਰਨ ਉਪਰੰਤ ਆਖੇ।
ਸ਼ਹਿਣਾ, 21 ਅਗਸਤ (ਸੁਰੇਸ਼ ਗੋਗੀ)-ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਦੂਜੀ ਵਾਰ ਸਥਾਪਿਤ ਹੋਵੇਗੀ, ਕਿਉਂਕਿ ਪੰਜਾਬ ਦੇ ਲੋਕਾਂ ਨੇ ਪਾਰਟੀ ਦੇ ਕੰਮਾਂ-ਕਾਰਾਂ ਨੂੰ ਦੇਖਦੇ ਹੋਏ ਫ਼ੈਸਲਾ ਕਰ ਲਿਆ ਹੈ। ਇਹ ਸ਼ਬਦ ਵਿਧਾਇਕ ਲਾਭ ਸਿੰਘ ਉੱਗੋਕੇ ਨੇ ਪਿੰਡ ਭਗਤਪੁਰਾ ਦੇ 8 ਭਾਰਤੀ ਜਨਤਾ ਪਾਰਟੀ ਨਾਲ ਸਬੰਧਿਤ ਪਰਿਵਾਰਾਂ ਨੂੰ ਪ੍ਰਿਥੀਪਾਲ ਸੂਬਾ ਆਗੂ ਬਾਜ਼ੀਗਰ ਅਤੇ ਟੱਪਰੀਵਾਸ ਆਮ ਆਦਮੀ ਪਾਰਟੀ ਅਤੇ ਵਕੀਲ ਚੰਦ ਸੂਬਾ ਆਗੂ ਦੀ ਪ੍ਰੇਰਨਾ ਸਦਕਾ ਸ਼ਾਮਿਲ ਕਰਨ ਉਪਰੰਤ ਆਖੇ। ਲਾਭ ਸਿੰਘ ਉੱਗੋਕੇ ਨੇ ਕਿਹਾ ਕਿ ਅੱਜ ਪ੍ਰਮੁੱਖ ਰਾਜਸੀ ਪਾਰਟੀਆਂ ਦੇ ਵਰਕਰ ਤੇ ਆਗੂ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋ ਰਹੇ ਹਨ ਅਤੇ ਦਿਨੋਂ ਦਿਨ ਪਾਰਟੀ ਦਾ ਘੇਰਾ ਵਿਸ਼ਾਲ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਜੋ ਪਾਰਟੀ ਦੇ ਏਜੰਡੇ ਤੇ ਪੰਜਾਬ ਦੇ ਮੁੱਖ ਕਾਰਜ ਸਨ, ਉਨ੍ਹਾਂ ਨੂੰ ਪੂਰਾ ਕਰਨ ਵਿਚ ਪਾਰਟੀ ਨੇ ਪਹਿਲ ਕਦਮੀ ਕੀਤੀ, ਬਲਕਿ ਨਵੇਂ ਕਾਰਜਾਂ ਨੂੰ ਸ਼ੁਰੂ ਕਰਨ ਵਿਚ ਵੀ ਤਰਜੀਹ ਦਿੱਤੀ। ਇਸ ਸਮੇਂ ਬਬਲੀ ਰਾਮ, ਇੰਦਰ ਰਾਮ, ਮਹਿੰਦਰ ਰਾਮ, ਚਰਨਾ ਰਾਮ, ਮਾਣਕ ਰਾਮ, ਮੇਵਾ ਰਾਮ, ਜੱਗਾ ਰਾਮ, ਕਾਕਾ ਰਾਮ ਆਦਿ ਦੇ ਪਰਿਵਾਰਾਂ ਨੂੰ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਕੀਤਾ। ਹੋਰਨਾਂ ਤੋਂ ਇਲਾਵਾ ਲਵਦੀਪ ਸਿੰਘ ਭਗਤਪੁਰਾ, ਸਰਪੰਚ ਕੁਲਵੰਤ ਰਾਮ, ਹਰਚਰਨ ਸਿੰਘ ਮਾਨ ਹਲਕਾ ਕੁਆਰਡੀਨੇਟਰ, ਸਹਿਜਪ੍ਰੀਤ ਸਿੰਘ ਮਾਨ, ਹਰਮੇਲ ਸਿੰਘ ਪੰਚ ਤੋਂ ਇਲਾਵਾ ਸਮੂਹ ਆਗੂ ਹਾਜਰ ਸਨ।