ਦੀ ਟੈਕਨੀਕਲ ਅਸਿਸਟੈਂਟ ਪੰਜਾਬ ਸੁਸਾਇਟੀ ਯੂਨੀਅਨ ਵਲੋਂ ਹਲਕਾ ਬਰਨਾਲਾ ਦੇ ਵਿਧਾਇਕ ਕੁਲਦੀਪ ਸਿੰਘ ਨੂੰ ਦਿੱਤਾ ਮੰਗ-ਪੱਤਰ
ਬਰਨਾਲਾ, 23 ਅਗਸਤ (ਅਸ਼ੋਕ ਭਾਰਤੀ)-ਦੀ ਟੈਕਨੀਕਲ ਅਸਿਸਟੈਂਟ ਪੰਜਾਬ ਸੁਸਾਇਟੀ ਯੂਨੀਅਨ ਪੰਜਾਬ ਜ਼ਿਲ੍ਹਾ ਇਕਾਈ ਬਰਨਾਲਾ ਵਲੋਂ ਆਪਣੀਆਂ ਮੰਗਾਂ ਲਈ ਹਲਕਾ ਬਰਨਾਲਾ ਦੇ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਰਾਹੀਂ ਮੁੱਖ ਮੰਤਰੀ ਪੰਜਾਬ ਨੂੰ ਮੰਗ-ਪੱਤਰ ਭੇਜਿਆ ਗਿਆ। ਇਸ ਮੌਕੇ ਸੂਬਾ ਪ੍ਰਧਾਨ ਗੁਰਲਾਲ ਸਿੰਘ ਭਦੌੜ, ਰਾਕੇਸ਼ ਕੁਮਾਰ ਬਰਨਾਲਾ, ਗੁਰਦੀਪ ਸਿੰਘ ਮਹਿਲ ਕਲਾਂ, ਗੁਰਬਖਸ ਸਿੰਘ ਧਨੌਲਾ, ਗਗਨਦੀਪ ਮਹਿਲ ਕਲਾਂ ਨੇ ਕਿਹਾ ਕਿ ਪੰਜਾਬ ਰਾਜ ਦੇ ਤਹਿਸੀਲ ਦਫ਼ਤਰ ਅਤੇ ਸਬ ਤਹਿਸੀਲ ਵਿਚ ਬਤੌਰ ਟੈਕਨੀਕਲ ਐਸਿਸਟੈਂਟ 2002 ਜਦ ਤੋਂ ਰਜਿਸਟਰੇਸ਼ਨ ਦੇ ਕੰਮ ਨੂੰ ਕੰਪਿਊਟਰਾਇਜਡ ਕੀਤਾ ਗਿਆ ਹੈ, ਉਦੋਂ ਤੋਂ ਸੇਵਾਵਾਂ ਨਿਭਾਅ ਰਹੇ ਹਨ।
ਬਰਨਾਲਾ, 23 ਅਗਸਤ (ਅਸ਼ੋਕ ਭਾਰਤੀ)-ਦੀ ਟੈਕਨੀਕਲ ਅਸਿਸਟੈਂਟ ਪੰਜਾਬ ਸੁਸਾਇਟੀ ਯੂਨੀਅਨ ਪੰਜਾਬ ਜ਼ਿਲ੍ਹਾ ਇਕਾਈ ਬਰਨਾਲਾ ਵਲੋਂ ਆਪਣੀਆਂ ਮੰਗਾਂ ਲਈ ਹਲਕਾ ਬਰਨਾਲਾ ਦੇ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਰਾਹੀਂ ਮੁੱਖ ਮੰਤਰੀ ਪੰਜਾਬ ਨੂੰ ਮੰਗ-ਪੱਤਰ ਭੇਜਿਆ ਗਿਆ। ਇਸ ਮੌਕੇ ਸੂਬਾ ਪ੍ਰਧਾਨ ਗੁਰਲਾਲ ਸਿੰਘ ਭਦੌੜ, ਰਾਕੇਸ਼ ਕੁਮਾਰ ਬਰਨਾਲਾ, ਗੁਰਦੀਪ ਸਿੰਘ ਮਹਿਲ ਕਲਾਂ, ਗੁਰਬਖਸ ਸਿੰਘ ਧਨੌਲਾ, ਗਗਨਦੀਪ ਮਹਿਲ ਕਲਾਂ ਨੇ ਕਿਹਾ ਕਿ ਪੰਜਾਬ ਰਾਜ ਦੇ ਤਹਿਸੀਲ ਦਫ਼ਤਰ ਅਤੇ ਸਬ ਤਹਿਸੀਲ ਵਿਚ ਬਤੌਰ ਟੈਕਨੀਕਲ ਐਸਿਸਟੈਂਟ 2002 ਜਦ ਤੋਂ ਰਜਿਸਟਰੇਸ਼ਨ ਦੇ ਕੰਮ ਨੂੰ ਕੰਪਿਊਟਰਾਇਜਡ ਕੀਤਾ ਗਿਆ ਹੈ, ਉਦੋਂ ਤੋਂ ਸੇਵਾਵਾਂ ਨਿਭਾਅ ਰਹੇ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਤਹਿਸੀਲ ਵਾਈਜ ਫਿਕਸ ਕੀਤੀ ਹੋਈ ਤਨਖ਼ਾਹ ਜੋ ਕਿ ਪੀ.ਐਲ.ਆਰ.ਐਸ. ਅਧੀਨ ਹੈਡ ਵਿਚੋਂ ਠੇਕੇਦਾਰ ਰਾਹੀਂ ਦਿੱਤੀ ਜਾਂਦੀ ਹੈ, ਜਦਕਿ ਸਾਰਾ ਕੰਮ ਮਾਲ ਵਿਭਾਗ ਨਾਲ ਸਬੰਧਿਤ ਹੈ। ਉਨ੍ਹਾਂ ਦੀ ਹਾਜ਼ਰੀ ਰਜਿਸਟਰ ਵਿਚ ਸਬ ਰਜਿਸਟਰਾਰ ਤਸਦੀਕ ਕਰਦਾ ਹੈ। ਉਨ੍ਹਾਂ ਦੀ ਨਿਯੁਕਤੀ ਵੀ ਸਬੰਧਿਤ ਮਾਲ ਵਿਭਾਗ ਵਲੋਂ ਕੀਤੀ ਗਈ ਹੈ। ਪਰ ਠੇਕੇਦਾਰ ਵਲੋਂ ਉਨ੍ਹਾਂ ਨੂੰ ਨਿਗੂਣੀ ਤਨਖ਼ਾਹ 6 ਤੋਂ 11 ਹਜ਼ਾਰ ਰੁਪਏ ਤੱਕ ਦਿੰਦਾ ਹੈ। ਜਿਸ ਨਾਲ ਅੱਜ ਦੀ ਮਹਿੰਗਾਈ ਵਿਚ ਗੁਜਾਰਾ ਕਰਨਾ ਬਹੁਤ ਮੁਸ਼ਕਲ ਹੈ। ਉਨ੍ਹਾਂ ਮੰਗ ਕੀਤੀ ਕਿ ਉਨ੍ਹਾਂ ਨੂੰ ਠੇਕਾਰੀ ਵਿਚੋਂ ਬਾਹਰ ਕੱਢ ਕੇ ਮਾਲ ਵਿਭਾਗ ਵਿਚ ਮਰਜ ਕੀਤਾ ਜਾਵੇ।