27-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-08-2026

ਪੀ.ਸੀ.ਐਮ.ਐਸ ਐਸੋਸੀਏਸ਼ਨ ਵਲੋਂ ਓ.ਪੀ.ਡੀ ਸੇਵਾਵਾਂ ਬੰਦ ਰੱਖਣ ਦਾ ਐਲਾਨ

ਤਪਾ ਮੰਡੀ, 26 ਅਗਸਤ (ਪ੍ਰਵੀਨ ਗਰਗ, ਵਿਜੇ ਸ਼ਰਮਾ)-ਪੀ. ਸੀ.

Ad Position 21
No active advertisement
ਅਜੀਤ ਡੈਸਕ 27-08-2026
ਤਪਾ ਮੰਡੀ, 26 ਅਗਸਤ (ਪ੍ਰਵੀਨ ਗਰਗ, ਵਿਜੇ ਸ਼ਰਮਾ)-ਪੀ.ਸੀ.ਐਮ.ਐਸ. ਐਸੋਸੀਏਸ਼ਨ ਨੇ ਪੰਜਾਬ ਸਟੇਟ ਮਨਿਸਟਰੀਅਲ ਸਰਵਿਸ ਯੂਨੀਅਨ ਅਤੇ ਸਾਂਝਾ ਮੁਲਾਜ਼ਮ ਮੰਚ ਵਲੋਂ ਰਾਜ ਦੇ ਸਰਕਾਰੀ ਕਰਮਚਾਰੀਆਂ ਦੀ ਜਾਇਜ਼ ਮੰਗਾ ਲਈ ਸ਼ੁਰੂ ਕੀਤੇ ਸੰਘਰਸ਼ ਪ੍ਰਤੀ ਪੂਰਨ ਸਮਰਥਨ ਦਾ ਪ੍ਰਗਟਾਵਾ ਕੀਤਾ ਸੀ। ਪੀ.ਸੀ.ਐਮ.ਐਸ. ਐਸੋਸੀਏਸ਼ਨ ਵਲੋਂ ਸਰਕਾਰ ਨੂੰ ਅਪੀਲ ਕੀਤੀ ਸੀ ਕਿ ਉਹ ਕਰਮਚਾਰੀਆਂ ਦੀਆਂ ਲੰਬੇ ਸਮੇਂ ਤੋਂ ਲਟਕਦੀਆਂ ਜਾ ਰਹੀਆਂ ਜਾਇਜ਼ ਮੰਗਾਂ ਦਾ ਨਿਪਟਾਰਾ ਕਰੇ। ਇਸ ਸਬੰਧੀ, ਪੀ.ਐਮ.ਐਸ.ਐਮ.ਯੂ. ਦੀ ਡੀ. ਐਚ. ਐਸ. ਇਕਾਈ ਨੇ 27 ਅਗਸਤ (ਵੀਰਵਾਰ) ਦੀ ਕਾਲ ਵਿਚ ਪੀ.ਸੀ.ਐਮ.ਐਸ. ਐਸੋਸੀਏਸ਼ਨ ਤੋਂ ਸ਼ਮੂਲੀਅਤ ਦੀ ਭਾਲ ਕੀਤੀ, ਜਿਸ ਵਿਚ ਕਲੈਰੀਕਲ ਅਤੇ ਪੈਰਾਮੈਡੀਕਲ ਸਟਾਫ਼ (ਏ.ਐਨ.ਐਮ., ਸਟਾਫ਼ ਨਰਸਾਂ, ਰੇਡੀਓਗ੍ਰਾਫ਼ਰ, ਐਮ.ਪੀ.ਐਚ.ਡਬਲਿਊ., ਐਮ.ਐਲ.ਟੀ., ਆਪਥਾਲਮਿਕ ਅਫ਼ਸਰ ਅਤੇ ਫਾਰਮੇਸੀ ਅਫ਼ਸਰ) ਦੀ ਨੁਮਾਇੰਦਗੀ ਕਰਨ ਵਾਲੀਆਂ ਐਸੋਸੀਏਸ਼ਨਾਂ/ਯੂਨੀਅਨਾਂ ਨੇ ਜ਼ਰੂਰੀ ਸੇਵਾਵਾਂ ਨੂੰ ਛੱਡ ਕੇ ਬਾਕੀ ਸਾਰੀਆਂ ਸੇਵਾਵਾਂ ਮੁਕੰਮਲ ਬੰਦ ਰੱਖਣ ਦਾ ਐਲਾਨ ਕੀਤਾ।
Ad Position 22
No active advertisement
ਪਿਛਲੀ ਖ਼ਬਰ ਹਾਈ ਸਕੂਲ ਜੰਗੀਆਣਾ ਦੀ ਟੀਮ ਨੇ ਖੋ-ਖੋ ਵਿਚੋਂ ਸੋਨ ਤਗਮਾ ਜਿੱਤਿਆ ਅਗਲੀ ਖ਼ਬਰ ਉੱਚ ਮਿਆਰੀ ਨਸਲ ਦੇ ਕੱਟੇ ਕਿਸਾਨਾਂ ਪਾਸੋਂ ਖ਼ਰੀਦ ਕੇ ਮਹਿਕਮੇ ਪਾਸ ਭੇਜੇ
Ad Position 24