ਸਟੈਂਡਰਡ ਕਾਰਪੋਰੇਸ਼ਨ ਆਫ਼ ਇੰਡੀਆ ਵਲੋਂ ਸਿਵਲ ਹਸਪਤਾਲ ਬਰਨਾਲਾ ਨੂੰ ਐਂਬੂਲੈਂਸ ਭੇਟ
ਹੰਡਿਆਇਆ, 28 ਅਗਸਤ (ਗੁਰਜੀਤ ਸਿੰਘ ਖੁੱਡੀ)-ਸਟੈਂਡਰਡ ਕਾਰਪੋਰੇਸ਼ਨ ਆਫ਼ ਇੰਡੀਆ ਹੰਡਿਆਇਆ-ਬਰਨਾਲਾ ਵਲੋਂ ਐਮ. ਡੀ.
ਹੰਡਿਆਇਆ, 28 ਅਗਸਤ (ਗੁਰਜੀਤ ਸਿੰਘ ਖੁੱਡੀ)-ਸਟੈਂਡਰਡ ਕਾਰਪੋਰੇਸ਼ਨ ਆਫ਼ ਇੰਡੀਆ ਹੰਡਿਆਇਆ-ਬਰਨਾਲਾ ਵਲੋਂ ਐਮ.ਡੀ. ਸ: ਨਛੱਤਰ ਸਿੰਘ ਭਰੀ, ਜੇ.ਐਮ.ਡੀ. ਜੋਗਿੰਦਰ ਸਿੰਘ ਭਰੀ ਦੇ ਜਨਮ ਦਿਨ ਮੌਕੇ ਸਿਵਲ ਹਸਪਤਾਲ ਬਰਨਾਲਾ ਨੂੰ ਐਂਬੂਲੈਂਸ ਭੇਟ ਕੀਤੀ ਗਈ। ਇਸ ਮੌਕੇ ਉਨ੍ਹਾਂ ਕਿਹਾ ਕਿ ਸਟੈਂਡਰਡ ਵੈੱਲਫੇਅਰ ਟਰੱਸਟ ਵਲੋਂ ਸਿਵਲ ਹਸਪਤਾਲ ਦੇ ਐਸ.ਐਮ.ਓ. ਡਾ: ਇੰਦੂ ਬਾਂਸਲ ਨੂੰ ਐਂਬੂਲੈਂਸ ਦੀਆਂ ਚਾਬੀਆਂ ਦਿੱਤੀਆਂ ਗਈਆਂ। ਡਾ: ਇੰਦੂ ਬਾਂਸਲ ਨੇ ਕਿਹਾ ਕਿ ਐਂਬੂਲੈਂਸ ਐਮਰਜੈਂਸੀ ਮਰੀਜ਼ਾਂ ਲਈ ਕੰਮ ਆਵੇਗੀ, ਜਿਸ ਦੀ ਹਸਪਤਾਲ ਨੂੰ ਲੋੜ ਸੀ। ਉਨ੍ਹਾਂ ਕੰਪਨੀ ਦੇ ਅਹੁਦੇਦਾਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਮਾ: ਨਿਰੰਜਨ ਸਿੰਘ, ਚੀਫ਼ ਮੈਡੀਕਲ ਅਫ਼ਸਰ ਰਾਜ ਕੁਮਾਰ, ਮੈਨੇਜਰ ਪ੍ਰਿੰਸ ਗੁਪਤਾ, ਪ੍ਰਭਜੋਤ ਸਿੰਘ ਭਰੀ, ਪਰਮਿੰਦਰ ਸਿੰਘ ਭਰੀ ਆਦਿ ਸਮੇਤ ਪਰਿਵਾਰਕ ਮੈਂਬਰ ਹਾਜ਼ਰ ਸਨ।