28-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-08-2026

ਜੀ.ਐਸ.ਪਬਲਿਕ ਸੀਨੀਅਰ ਸੈਕੰਡਰੀ ਸਕੂਲ ਧੌਲਾ ਦਾ ਬਾਕਸਿੰਗ ’ਚ ਸ਼ਾਨਦਾਰ ਪ੍ਰਦਰਸ਼ਨ

ਰੂੜੇਕੇ ਕਲਾਂ, 28 ਅਗਸਤ (ਗੁਰਪ੍ਰੀਤ ਸਿੰਘ ਕਾਹਨੇਕੇ)-ਜੀ. ਐਸ.

Ad Position 21
No active advertisement
ਅਜੀਤ ਡੈਸਕ 29-08-2026
ਰੂੜੇਕੇ ਕਲਾਂ, 28 ਅਗਸਤ (ਗੁਰਪ੍ਰੀਤ ਸਿੰਘ ਕਾਹਨੇਕੇ)-ਜੀ.ਐਸ. ਪਬਲਿਕ ਸੀਨੀਅਰ ਸੈਕੰਡਰੀ ਸਕੂਲ ਧੌਲਾ ਦੇ ਵਿਦਿਆਰਥੀਆਂ ਨੇ ਸੰਸਥਾ ਦੇ ਚੇਅਰਮੈਨ ਰਿਸਵ ਜੈਨ ਅਤੇ ਐਮ.ਡੀ. ਸੁਰੇਸ਼ ਬਾਂਸਲ ਦੀ ਅਗਵਾਈ ਵਿਚ ਕਰਵਾਈਆਂ ਗਈਆਂ 70ਵੀਆਂ ਜ਼ਿਲ੍ਹਾ ਪੱਧਰੀ ਸਕੂਲ ਖੇਡਾਂ ਅੰਡਰ 17 ਲੜਕੇ ਅਤੇ ਲੜਕੀਆਂ ਦੀ ਬਾਕਸਿੰਗ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰ ਕੇ ਸੰਸਥਾ ਦਾ ਨਾਮ ਰੌਸ਼ਨ ਕੀਤਾ ਹੈ। ਜੇਤੂ ਟੀਮ ਦੇ ਖਿਡਾਰੀਆਂ ਨੂੰ ਸਨਮਾਨਿਤ ਕਰਦਿਆਂ ਸੰਸਥਾ ਪ੍ਰਬੰਧਕਾਂ ਨੇ ਦੱਸਿਆ ਕਿ ਸੰਸਥਾ ਦੀ ਲੜਕਿਆਂ ਦੀ ਟੀਮ ਨੇ ਤਿੰਨ ਸੋਨੇ, ਦੋ ਚਾਂਦੀ ਤੇ ਚਾਰ ਕਾਂਸੀ ਦੇ ਤਗਮੇ ਜਿੱਤੇ ਹਨ। ਸੰਸਥਾ ਦੇ ਖਿਡਾਰੀ ਜਗਸੀਰ ਸਿੰਘ ਨੌਵੀਂ ਜਮਾਤ, ਵਰਿੰਦਰ ਸਰਾਂ ਦਸਵੀਂ, ਧੀਰਜ ਸਿੰਘ ਧਾਲੀਵਾਲ ਦਸਵੀਂ ਨੇ ਸੋਨੇ ਦੇ ਤਗਮੇ, ਗੁਰਵਿੰਦਰ ਸਿੰਘ ਦਸਵੀਂ, ਹਰਮਨ ਸਿੰਘ ਨੌਵੀਂ ਨੇ ਚਾਂਦੀ ਦੇ ਤਗਮੇ, ਪਰਦੀਪ ਸਿੰਘ ਸੱਤਵੀਂ, ਗੌਰਵ ਸ਼ਰਮਾ ਨੌਵੀਂ, ਏਕਮਪੁਰ ਸਿੰਘ ਨੌਵੀਂ, ਸਾਹਿਲਪ੍ਰੀਤ ਸਿੰਘ ਦਸਵੀਂ ਨੇ ਕਾਂਸੀ ਦੇ ਤਗਮੇ ਜਿੱਤ ਕੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ। ਲੜਕੀਆਂ ਅੰਡਰ 1 7 ਬਾਕਸਿੰਗ ਮੁਕਾਬਲੇ ਵਿਚੋਂ ਸਹਿਜਪ੍ਰੀਤ ਕੌਰ, ਜੈਸਮੀਨ ਕੌਰ ਦੋਵੇਂ ਦਸਵੀਂ ਨੇ ਚਾਂਦੀ ਦੇ ਤਗਮੇ, ਕਮਲਪ੍ਰੀਤ ਕੌਰ, ਨਵਰੀਤ ਕੌਰ ਦਸਵੀਂ, ਨੂਰਕਮਲ ਕੌਰ ਨੇ ਕਾਂਸੀ ਦੇ ਤਗਮੇ ਜਿੱਤ ਕੇ ਸੰਸਥਾ ਦਾ ਨਾਮ ਰੌਸ਼ਨ ਕੀਤਾ ਹੈ। ਇਸ ਮੌਕੇ ਪ੍ਰਿੰਸੀਪਲ ਮੈਡਮ ਮੋਨਿਕਾ ਸਤੀਜਾ, ਅਕਾਦਮਿਕ ਡਾਇਰੈਕਟਰ ਸੁਨੀਲ ਸਤੀਜਾ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸੇਂਟ ਬਚਨਪੁਰੀ ਇੰਟਰਨੈਸ਼ਨਲ ਸਕੂਲ ਪੱਖੋ ਕਲਾਂ ਵਿਖੇ ਰੱਖੜੀ ਦਾ ਤਿਉਹਾਰ ਮਨਾਇਆ ਅਗਲੀ ਖ਼ਬਰ ਝਪਟਮਾਰਾਂ ਵਲੋਂ ਝਪਟੀਆਂ ਬਾਲੀਆਂ ਲੱਭ ਕੇ ਪੀੜਤ ਪਰਿਵਾਰ ਹਵਾਲੇ ਕੀਤੀਆਂ
Ad Position 24