28-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-08-2026

ਝਪਟਮਾਰਾਂ ਵਲੋਂ ਝਪਟੀਆਂ ਬਾਲੀਆਂ ਲੱਭ ਕੇ ਪੀੜਤ ਪਰਿਵਾਰ ਹਵਾਲੇ ਕੀਤੀਆਂ

ਬਰਨਾਲਾ, 28 ਅਗਸਤ (ਰਾਜ ਪਨੇਸਰ)-ਕਰੀਬ ਦੋ ਮਹੀਨੇ ਪਹਿਲਾਂ ਪਿੰਡ ਸੰਘੇੜਾ ਨਜ਼ਦੀਕ ਇਕ ਔਰਤ ਦੀਆਂ ਸੋਨੇ ਦੀਆਂ ਬਾਲੀਆਂ ਖੋਹਣ ਵਾਲੇ ਝਪਟਮਾਰ ਦੀ ਪਛਾਣ ਕਰ ਕੇ ਕਿਸਾਨ ਆਗੂਆਂ ਵਲੋਂ ਪੁਲਿਸ ਦੀ ਹਾਜ਼ਰੀ ਵਿਚ ਬਾਲੀਆਂ ਪੀੜਤ ਪਰਿਵਾਰ ਨੂੰ ਕਰਵਾਈਆਂ ਗਈਆਂ। ਜਾਣਕਾਰੀ ਦਿੰਦਿਆਂ ਭਾਕਿਯੂ ਏਕਤਾ ਉਗਰਾਹਾਂ ਦੇ ਆਗੂ ਰਾਮ ਸਿੰਘ, ਬੁੱਕਣ ਸਿੰਘ ਜ਼ਿਲ੍ਹਾ ਮੀਤ ਪ੍ਰਧਾਨ, ਕੁਲਜੀਤ ਸਿੰਘ ਜਨਰਲ ਸਕੱਤਰ ਮਹਿਲ ਕਲਾਂ, ਦਰਸ਼ਨ ਸਿੰਘ, ਕੁਲਵਿੰਦਰ ਸਿੰਘ, ਅੰਗਰੇਜ਼ ਸਿੰਘ, ਜੁਗਰਾਜ ਸਿੰਘ ਨੇ ਦੱਸਿਆ ਕਿ ਬੀਤੀ 16 ਜੂਨ ਨੂੰ ਵੀਰਪਾਲ ਕੌਰ ਆਪਣੇ ਪਤੀ ਰਵਿੰਦਰ ਸਿੰਘ ਵਾਸੀ ਸੰਘੇੜਾ ਆਪਣੇ ਕੰਮਕਾਰ ਲਈ ਬਰਨਾਲਾ ਸ਼ਹਿਰ ਵੱਲ ਆਏ ਹੋਏ ਸੀ।

Ad Position 21
No active advertisement
ਅਜੀਤ ਡੈਸਕ 29-08-2026
ਬਰਨਾਲਾ, 28 ਅਗਸਤ (ਰਾਜ ਪਨੇਸਰ)-ਕਰੀਬ ਦੋ ਮਹੀਨੇ ਪਹਿਲਾਂ ਪਿੰਡ ਸੰਘੇੜਾ ਨਜ਼ਦੀਕ ਇਕ ਔਰਤ ਦੀਆਂ ਸੋਨੇ ਦੀਆਂ ਬਾਲੀਆਂ ਖੋਹਣ ਵਾਲੇ ਝਪਟਮਾਰ ਦੀ ਪਛਾਣ ਕਰ ਕੇ ਕਿਸਾਨ ਆਗੂਆਂ ਵਲੋਂ ਪੁਲਿਸ ਦੀ ਹਾਜ਼ਰੀ ਵਿਚ ਬਾਲੀਆਂ ਪੀੜਤ ਪਰਿਵਾਰ ਨੂੰ ਕਰਵਾਈਆਂ ਗਈਆਂ। ਜਾਣਕਾਰੀ ਦਿੰਦਿਆਂ ਭਾਕਿਯੂ ਏਕਤਾ ਉਗਰਾਹਾਂ ਦੇ ਆਗੂ ਰਾਮ ਸਿੰਘ, ਬੁੱਕਣ ਸਿੰਘ ਜ਼ਿਲ੍ਹਾ ਮੀਤ ਪ੍ਰਧਾਨ, ਕੁਲਜੀਤ ਸਿੰਘ ਜਨਰਲ ਸਕੱਤਰ ਮਹਿਲ ਕਲਾਂ, ਦਰਸ਼ਨ ਸਿੰਘ, ਕੁਲਵਿੰਦਰ ਸਿੰਘ, ਅੰਗਰੇਜ਼ ਸਿੰਘ, ਜੁਗਰਾਜ ਸਿੰਘ ਨੇ ਦੱਸਿਆ ਕਿ ਬੀਤੀ 16 ਜੂਨ ਨੂੰ ਵੀਰਪਾਲ ਕੌਰ ਆਪਣੇ ਪਤੀ ਰਵਿੰਦਰ ਸਿੰਘ ਵਾਸੀ ਸੰਘੇੜਾ ਆਪਣੇ ਕੰਮਕਾਰ ਲਈ ਬਰਨਾਲਾ ਸ਼ਹਿਰ ਵੱਲ ਆਏ ਹੋਏ ਸੀ। ਵਾਪਸੀ ’ਤੇ ਜਦੋਂ ਪਿੰਡ ਸੰਘੇੜਾ ਨਜ਼ਦੀਕ ਪਹੁੰਚੇ ਤਾਂ ਤਿੰਨ ਨਾਮਾਲੂਮ ਨਕਾਬਪੋਸ਼ ਮੋਟਰਸਾਈਕਲ ਸਵਾਰਾਂ ਨੇ ਵੀਰਪਾਲ ਕੌਰ ਨੂੰ ਧੱਕਾ ਮਾਰ ਕੇ ਕੰਨ ’ਚੋਂ ਸੋਨੇ ਦੀਆਂ ਬਾਲੀਆਂ ਝਪਟ ਲਈਆਂ ਅਤੇ ਮੌਕੇ ਤੋਂ ਫ਼ਰਾਰ ਹੋ ਗਏ ਸਨ। ਪੀੜਤ ਵਲੋਂ ਥਾਣਾ ਸਿਟੀ-1 ਬਰਨਾਲਾ ਪੁਲਿਸ ਕੋਲ ਬਿਆਨ ਦਰਜ ਕਰਵਾਏ ਫਿਰ ਪੁਲਿਸ ਦੇ ਸਹਿਯੋਗ ਨਾਲ ਝਪਟਮਾਰ ਦੀ ਪਛਾਣ ਸੀ.ਸੀ.ਟੀ.ਵੀ. ਕੈਮਰਿਆਂ ਰਾਹੀਂ ਕੀਤੀ ਗਈ। ਤਿੰਨ ਝਪਟਮਾਰ ਪਿੰਡ ਬਾਂਗੜੀਆਂ ਦੇ ਦੱਸੇ ਜਾ ਰਹੇ ਹਨ। ਇਨ੍ਹਾਂ ਝਪਟਮਾਰਾਂ ਨੇ ਇਹ ਬਾਲੀਆਂ ਅੱਗੇ ਕਿਸੇ ਸੁਨਿਆਰ ਨੂੰ ਵੇਚ ਦਿੱਤੀਆਂ ਸਨ ਅਤੇ ਅੱਜ ਸੋਨੇ ਦੀਆਂ ਬਾਲੀਆਂ ਬਰਾਮਦ ਕਰ ਕੇ ਪੀੜਤ ਪਰਿਵਾਰ ਨੂੰ ਸੌਂਪ ਦਿੱਤੀਆਂ। ਪੀੜਤ ਪਰਿਵਾਰ ਨੇ ਕਿਸਾਨ ਯੂਨੀਅਨ ਅਤੇ ਪੁਲਿਸ ਦਾ ਧੰਨਵਾਦ ਕੀਤਾ।
Ad Position 22
No active advertisement
ਪਿਛਲੀ ਖ਼ਬਰ ਜੀ.ਐਸ.ਪਬਲਿਕ ਸੀਨੀਅਰ ਸੈਕੰਡਰੀ ਸਕੂਲ ਧੌਲਾ ਦਾ ਬਾਕਸਿੰਗ ’ਚ ਸ਼ਾਨਦਾਰ ਪ੍ਰਦਰਸ਼ਨ ਅਗਲੀ ਖ਼ਬਰ ਆਰ.ਪੀ. ਇੰਟਰਨੈਸ਼ਨਲ ਸਕੂਲ ਵਿਖੇ ਰੱਖੜੀ ਬਣਾਉਣ ਦੇ ਮੁਕਾਬਲੇ ਕਰਵਾਏ
Ad Position 24