03-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2026

ਪੁਲਿਸ ਤੋਂ ਬੇਖੌਫ਼ ਚੋਰਾਂ ਨੇ ਗੈਸ ਏਜੰਸੀ ’ਤੇ ਬੋਲਿਆ ਧਾਵਾ

ਤਪਾ ਮੰਡੀ, 3 ਸਤੰਬਰ (ਪ੍ਰਵੀਨ ਗਰਗ)-ਇਲਾਕੇ ਅੰਦਰ ਚੋਰਾਂ ਦੀ ਦਹਿਸ਼ਤ ਦਿਨ ਬ ਦਿਨ ਵਧਦੀ ਜਾ ਰਹੀ ਹੈ, ਜਿਸ ਕਾਰਨ ਸ਼ਹਿਰ ਵਾਸੀ ਸਹਿਮ ਦੇ ਮਾਹੌਲ ਵਿਚ ਦਿਖਾਈ ਦੇ ਰਹੇ ਹਨ। ਪੁਲਿਸ ਤੋਂ ਬੇਖੌਫ ਇਨ੍ਹਾਂ ਚੋਰਾਂ ਨੇ ਬੀਤੀ ਰਾਤ ਢਿਲਵਾਂ ਰੋਡ ’ਤੇ ਸਥਿਤ ਇਕ ਗੈਸ ਏਜੰਸੀ ’ਤੇ ਧਾਵਾ ਬੋਲ ਦਿੱਤਾ, ਜਿੱਥੋਂ ਚੋਰ ਹਜ਼ਾਰਾਂ ਰੁਪਏ ਦੀ ਨਕਦੀ, ਚਾਂਦੀ ਦੇ ਸਿੱਕਿਆ ਤੋਂ ਇਲਾਵਾ ਹੋਰ ਸਾਮਾਨ ਚੋਰੀ ਕਰ ਕੇ ਲੈ ਗਏ।

Ad Position 21
repet_subhas-goyals [Copy P29]
ਅਜੀਤ ਡੈਸਕ 04-09-2026
ਤਪਾ ਮੰਡੀ, 3 ਸਤੰਬਰ (ਪ੍ਰਵੀਨ ਗਰਗ)-ਇਲਾਕੇ ਅੰਦਰ ਚੋਰਾਂ ਦੀ ਦਹਿਸ਼ਤ ਦਿਨ ਬ ਦਿਨ ਵਧਦੀ ਜਾ ਰਹੀ ਹੈ, ਜਿਸ ਕਾਰਨ ਸ਼ਹਿਰ ਵਾਸੀ ਸਹਿਮ ਦੇ ਮਾਹੌਲ ਵਿਚ ਦਿਖਾਈ ਦੇ ਰਹੇ ਹਨ। ਪੁਲਿਸ ਤੋਂ ਬੇਖੌਫ ਇਨ੍ਹਾਂ ਚੋਰਾਂ ਨੇ ਬੀਤੀ ਰਾਤ ਢਿਲਵਾਂ ਰੋਡ ’ਤੇ ਸਥਿਤ ਇਕ ਗੈਸ ਏਜੰਸੀ ’ਤੇ ਧਾਵਾ ਬੋਲ ਦਿੱਤਾ, ਜਿੱਥੋਂ ਚੋਰ ਹਜ਼ਾਰਾਂ ਰੁਪਏ ਦੀ ਨਕਦੀ, ਚਾਂਦੀ ਦੇ ਸਿੱਕਿਆ ਤੋਂ ਇਲਾਵਾ ਹੋਰ ਸਾਮਾਨ ਚੋਰੀ ਕਰ ਕੇ ਲੈ ਗਏ। ਜਿਸ ਸੰਬੰਧੀ ਏਜੰਸੀ ਮਾਲਕ ਨੂੰ ਸਵੇਰ ਸਮੇਂ ਪਤਾ ਲੱਗਾ। ਜਾਣਕਾਰੀ ਦਿੰਦੇ ਹੋਏ ਤਪਾ ਗੈਸ ਏਜੰਸੀ ਦੇ ਮੈਨੇਜਰ ਰੋਹਿਤ ਬਾਂਸਲ ਨੇ ਦੱਸਿਆ ਕਿ ਬੀਤੀ ਰਾਤ ਚੋਰ ਏਜੰਸੀ ਦੇ ਨਾਲ ਲੱਗਦੇ ਪਲਾਟ ਰਾਹੀਂ ਹੁੰਦੇ ਹੋਏ ਅੰਦਰ ਦਾਖਲ ਹੋਏ ਅਤੇ ਦਫਤਰ ਦੀ ਬੈਕ ਸਾਈਡ ਖਿੜਕੀ ‘ਚ ਲੱਗੇ ਸ਼ੀਸ਼ੇ ਦੀ ਭੰਨ ਤੋੜ ਕਰ ਕੇ ਲੋਹੇ ਦੀ ਸੱਬਲ ਨਾਲ ਗਰਿਲ ਨੂੰ ਉਖਾੜ ਕੇ ਖਿੜਕੀ ਰਾਹੀਂ ਦਫਤਰ ਅੰਦਰ ਦਾਖਲ ਹੋਏ । ਜਿੱਥੋਂ ਉਹ ਹਜ਼ਾਰਾਂ ਰੁਪਇਆਂ ਦੀ ਨਕਦੀ, 250 ਗ੍ਰਾਮ ਚਾਂਦੀ ਦੇ ਸਿੱਕੇ, ਦਾਨ ਪਾਤਰ ਵਾਲੇ ਗੱਲਿਆਂ ਦੀ ਭੰਨ ਤੋੜ ਕਰ ਕੇ ਸਿੱਕੇ ਅਤੇ ਰੁਪਏ ਦਫਤਰ ‘ਚ ਲੱਗੇ ਪਰਦੇ ਨੂੰ ਉਤਾਰ ਕੇ ਉਸ ਵਿਚ ਬੰਨ੍ਹ ਕੇ ਲੈ ਗਏ। ਇਸ ਤੋਂ ਇਲਾਵਾ ਚੋਰ ਜਾਂਦੇ ਸਮੇਂ ਸੀ.ਸੀ.ਟੀ.ਵੀ ਕੈਮਰਿਆਂ ਦੀ ਭੰਨਤੋੜ ਕਰ ਕੇ ਡੀ.ਵੀ.ਆਰ ਅਤੇ ਐਲ.ਈ.ਡੀ ਵੀ ਚੋਰੀ ਕਰ ਕੇ ਲੈ ਗਏ । ਉਨ੍ਹਾਂ ਤੁਰੰਤ ਇਸ ਘਟਨਾ ਸੰਬੰਧੀ ਤਪਾ ਸਿਟੀ ਪੁਲਿਸ ਨੂੰ ਸੂਚਨਾ ਦਿੱਤੀ । ਸੂਚਨਾ ਮਿਲਣ ’ਤੇ ਸਿਟੀ ਚੌਕੀ ਇੰਚਾਰਜ ਕੁਲਵੰਤ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ’ਤੇ ਪੁੱਜੇ ਅਤੇ ਘਟਨਾ ਦਾ ਜਾਇਜ਼ਾ ਲਿਆ । ਚੋਰੀ ਦੀ ਘਟਨਾ ਸਬੰਧੀ ਪੁੱਛਣ ’ਤੇ ਉਨ੍ਹਾਂ ਕਿਹਾ ਕਿ ਪੁਲਿਸ ਵਲੋਂ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਕੀਤੀ ਜਾ ਰਹੀ ਹੈ ।
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਮਲੇਰਕੋਟਲਾ ਦੀ ਸੀਨੀਅਰ ਲੀਡਰਸ਼ਿਪ ਵਲੋਂ ਪੰਥਕ ਕਾਨਫਰੰਸ ਸੰਬੰਧੀ ਅਹਿਮ ਮੀਟਿੰਗ ਮਦਰ ਟੀਚਰ ਇੰਟਰਨੈਸ਼ਨਲ ਸਕੂਲ... ਅਗਲੀ ਖ਼ਬਰ ਜ਼ਿਲ੍ਹਾ ਮਲੇਰਕੋਟਲਾ ਦੀ ਸੀਨੀਅਰ ਲੀਡਰਸ਼ਿਪ ਵਲੋਂ ਪੰਥਕ ਕਾਨਫਰੰਸ ਸੰਬੰਧੀ ਅਹਿਮ ਮੀਟਿੰਗ
Ad Position 24