04-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2026

ਸ੍ਰੀ ਸ਼ਿਆਮ ਪ੍ਰਚਾਰ ਮੰਡਲ ਨੇ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਉਹਾਰ ਪ੍ਰਭਾਤ ਫੇਰੀ ਕੱਢ ਕੇ ਮਨਾਇਆ

ਤਪਾ ਮੰਡੀ, 4 ਸਤੰਬਰ (ਪ੍ਰਵੀਨ ਗਰਗ)-ਸ੍ਰੀ ਸ਼ਿਆਮ ਪ੍ਰਚਾਰ ਮੰਡਲ ਤਪਾ ਵਲੋਂ ਕ੍ਰਿਸ਼ਨ ਜਨਮ ਅਸ਼ਟਮੀ ਦਾ ਪਵਿੱਤਰ ਤਿਉਹਾਰ ਸਮੂਹ ਨਗਰ ਦੇ ਸਹਿਯੋਗ ਨਾਲ ਪ੍ਰਭਾਤ ਫੇਰੀ ਕੱਢ ਕੇ ਮਨਾਇਆ। ਇਹ ਪ੍ਰਭਾਤ ਫੇਰੀ ਸ਼ਹਿਰ ਦੀਆਂ ਵੱਖ-ਵੱਖ ਗਲੀਆਂ ਵਿਚੋਂ ਹੁੰਦੀ ਹੋਈ ਸ੍ਰੀ ਗੀਤਾ ਭਵਨ ਵਿਖੇ ਸਮਾਪਤ ਹੋਈ।

Ad Position 21
repet_subhas-goyals [Copy P29]
ਅਜੀਤ ਡੈਸਕ 05-09-2026
ਤਪਾ ਮੰਡੀ, 4 ਸਤੰਬਰ (ਪ੍ਰਵੀਨ ਗਰਗ)-ਸ੍ਰੀ ਸ਼ਿਆਮ ਪ੍ਰਚਾਰ ਮੰਡਲ ਤਪਾ ਵਲੋਂ ਕ੍ਰਿਸ਼ਨ ਜਨਮ ਅਸ਼ਟਮੀ ਦਾ ਪਵਿੱਤਰ ਤਿਉਹਾਰ ਸਮੂਹ ਨਗਰ ਦੇ ਸਹਿਯੋਗ ਨਾਲ ਪ੍ਰਭਾਤ ਫੇਰੀ ਕੱਢ ਕੇ ਮਨਾਇਆ। ਇਹ ਪ੍ਰਭਾਤ ਫੇਰੀ ਸ਼ਹਿਰ ਦੀਆਂ ਵੱਖ-ਵੱਖ ਗਲੀਆਂ ਵਿਚੋਂ ਹੁੰਦੀ ਹੋਈ ਸ੍ਰੀ ਗੀਤਾ ਭਵਨ ਵਿਖੇ ਸਮਾਪਤ ਹੋਈ। ਪ੍ਰਭਾਤ ਫੇਰੀ ਦੌਰਾਨ ਸਮੂਹ ਸ਼ਰਧਾਲੂਆਂ ਨੇ ਪ੍ਰਭੂ ਦੇ ਭਜਨਾਂ ਦਾ ਗੁਣਗਾਨ ਕਰ ਕੇ ਅਤੇ ਨੱਚ ਕੇ ਆਪਣੀ ਖ਼ੁਸ਼ੀ ਦਾ ਇਜ਼ਹਾਰ ਕੀਤਾ। ਪ੍ਰਭਾਤ ਫੇਰੀ ਤੋਂ ਬਾਅਦ ਜੁਗਲ ਜੋੜੀ ਸਰਕਾਰ ਦੀ ਆਰਤੀ ਕੀਤੀ ਗਈ। ਉਪਰੰਤ ਸਾਰੇ ਕ੍ਰਿਸ਼ਨ ਭਗਤਾਂ ਨੂੰ ਪ੍ਰਸ਼ਾਦ ਵੰਡਿਆ। ਇਸ ਮੌਕੇ ਪੰਡਿਤ ਕਾਲਾ ਰਾਮ ਵੇਦ ਪਾਠੀ ਤੋਂ ਇਲਾਵਾ ਮੰਡਲ ਦੇ ਪ੍ਰਧਾਨ ਰਜਿੰਦਰ ਬਾਂਸਲ (ਰਿੰਕੂ ਮੌੜ), ਦੀਪਕ ਕੁਮਾਰ ਗਰਗ, ਭਾਰਤ ਭੂਸ਼ਨ ਬਾਂਸਲ, ਸੁਰਿੰਦਰ ਗੋਇਲ, ਰਾਕੇਸ਼ ਸਿੰਗਲਾ, ਭੂਸ਼ਨ ਮਿੱਤਲ (ਲਾਡੀ), ਕੈਲਾਸ਼ ਗਰਗ, ਅਨਿਲ ਸਿੰਗਲਾ ਕਾਲਾ, ਅਸ਼ੋਕ ਗੋਇਲ, ਅਜੇ ਬਾਂਸਲ, ਯੋਗੇਸ਼ ਬਾਂਸਲ, ਬੀਰਬਲ ਗੋਇਲ, ਸੰਨੀ ਬਾਂਸਲ, ਸੁਨੀਲ ਗਰਗ, ਅਨਿਲ ਬਾਂਸਲ (ਆਸ਼ੂ), ਅਮਰਜੀਤ ਕਾਂਸਲ, ਨਰੈਣ ਬਾਵਾ, ਵਿਜੈ ਧੂਰਕੋਟੀਆ, ਅਸ਼ੋਕ ਸਿੰਗਲਾ, ਭੂਸ਼ਨ ਕੁਮਾਰ (ਕਾਲਾ), ਰਾਕੇਸ਼ ਕੁਮਾਰ, ਫੂਲ ਚੰਦ ਸਹਿਤ ਸਮੂਹ ਮੈਂਬਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਜਸਵਿੰਦਰ ਸਿੰਘ ਸੰਘੇੜਾ ਨੇ ਮਾਰਕੀਟ ਕਮੇਟੀ ਬਰਨਾਲਾ ਦੇ ਚੇਅਰਮੈਨ ਵਜੋਂ ਅਹੁਦਾ ਸੰਭਾਲਿਆ ਅਗਲੀ ਖ਼ਬਰ ਪੰਚਾਇਤਾਂ ਦੀ ਆਮਦਨ ਵਧਾਉਣ ਤੇ ਵਿਕਾਸ ਯੋਜਨਾਵਾਂ ਸੰਬੰਧੀ ਸਰਪੰਚਾਂ ਲਈ ਜ਼ਿਲ੍ਹਾ ਪੱਧਰੀ ਵਰਕਸ਼ਾਪ
Ad Position 24