04-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2026

ਨਵਾਂ ਸ਼ੈੱਡ ਬਣਾਉਣ ਨੂੰ ਲੈ ਕੇ ਗਊਸ਼ਾਲਾ ਕਮੇਟੀ ਅਤੇ ਗਊ ਸੇਵਕਾਂ ਦੀ ਮੀਟਿੰਗ ਹੋਈ

ਤਪਾ ਮੰਡੀ, 4 ਸਤੰਬਰ (ਵਿਜੇ ਸ਼ਰਮਾ)-ਸੰਤ ਬਾਬਾ ਇੰਦਰ ਦਾਸ ਗਊਸ਼ਾਲਾ ਦੇ ਪ੍ਰਬੰਧਕਾਂ ਦੀ ਮੀਟਿੰਗ ਹੋਈ ਜਿਸ ਵਿਚ ਨਗਰ ਕੌਂਸਲ ਦੇ ਪ੍ਰਧਾਨ ਬਲਜੀਤ ਸਿੰਘ ਬਾਸੀ ਅਤੇ ਰਾਮਬਾਗ ਕਮੇਟੀ ਦੇ ਸਮਾਜ ਸੇਵੀ ਪ੍ਰਧਾਨ ਹੇਮਰਾਜ ਸ਼ੰਟੀ ਮੌੜ ਵਲੋਂ ਵਿਸ਼ੇਸ਼ ਤੌਰ ’ਤੇ ਸ਼ਮੂਲੀਅਤ ਕੀਤੀ ਗਈ। ਮੀਟਿੰਗ ਦੌਰਾਨ ਸ੍ਰੀ ਰਾਧਾ ਕ੍ਰਿਸ਼ਨ ਦੇ ਨਾਮ ’ਤੇ ਨਵਾਂ ਸ਼ੈੱਡ ਬਣਾਉਣ ਨੂੰ ਲੈ ਕੇ ਗਊ ਸੇਵਕਾਂ ਨੇ ਦੱਸਿਆ ਕਿ ਗਊਸ਼ਾਲਾ ਵਿਚ ਗਊਆਂ ਦੇ ਖੜ੍ਹਨ ਲਈ ਜੋ ਫ਼ਰਸ਼ ਬਣਾਇਆ ਗਿਆ ਸੀ, ਉਹ ਕਾਫੀ ਨੀਵਾਂ ਹੋ ਗਿਆ ਹੈ ਜਿਸ ਕਾਰਨ ਬਰਸਾਤਾਂ ਦੇ ਦਿਨਾਂ ਵਿਚ ਫ਼ਰਸ਼ ਛੱਪੜ ਦਾ ਰੂਪ ਧਾਰਨ ਕਰ ਗਿਆ ਸੀ।

Ad Position 21
repet_subhas-goyals [Copy P29]
ਅਜੀਤ ਡੈਸਕ 05-09-2026
ਤਪਾ ਮੰਡੀ, 4 ਸਤੰਬਰ (ਵਿਜੇ ਸ਼ਰਮਾ)-ਸੰਤ ਬਾਬਾ ਇੰਦਰ ਦਾਸ ਗਊਸ਼ਾਲਾ ਦੇ ਪ੍ਰਬੰਧਕਾਂ ਦੀ ਮੀਟਿੰਗ ਹੋਈ ਜਿਸ ਵਿਚ ਨਗਰ ਕੌਂਸਲ ਦੇ ਪ੍ਰਧਾਨ ਬਲਜੀਤ ਸਿੰਘ ਬਾਸੀ ਅਤੇ ਰਾਮਬਾਗ ਕਮੇਟੀ ਦੇ ਸਮਾਜ ਸੇਵੀ ਪ੍ਰਧਾਨ ਹੇਮਰਾਜ ਸ਼ੰਟੀ ਮੌੜ ਵਲੋਂ ਵਿਸ਼ੇਸ਼ ਤੌਰ ’ਤੇ ਸ਼ਮੂਲੀਅਤ ਕੀਤੀ ਗਈ। ਮੀਟਿੰਗ ਦੌਰਾਨ ਸ੍ਰੀ ਰਾਧਾ ਕ੍ਰਿਸ਼ਨ ਦੇ ਨਾਮ ’ਤੇ ਨਵਾਂ ਸ਼ੈੱਡ ਬਣਾਉਣ ਨੂੰ ਲੈ ਕੇ ਗਊ ਸੇਵਕਾਂ ਨੇ ਦੱਸਿਆ ਕਿ ਗਊਸ਼ਾਲਾ ਵਿਚ ਗਊਆਂ ਦੇ ਖੜ੍ਹਨ ਲਈ ਜੋ ਫ਼ਰਸ਼ ਬਣਾਇਆ ਗਿਆ ਸੀ, ਉਹ ਕਾਫੀ ਨੀਵਾਂ ਹੋ ਗਿਆ ਹੈ ਜਿਸ ਕਾਰਨ ਬਰਸਾਤਾਂ ਦੇ ਦਿਨਾਂ ਵਿਚ ਫ਼ਰਸ਼ ਛੱਪੜ ਦਾ ਰੂਪ ਧਾਰਨ ਕਰ ਗਿਆ ਸੀ। ਜਿਸ ਦੌ ਰਾਨ ਗਊਆਂ ਅਤੇ ਗਊ ਸੇਵਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਦੱਸਿਆ ਕਿ ਮੀਹਾਂ ਕਾਰਨ ਸ਼ੈੱਡ ਦੀਆਂ ਕੰਧਾਂ ਬੈਠ ਗਈਆਂ ਹਨ ਅਤੇ ਤਰੇੜਾਂ ਵੀ ਆ ਗਈਆਂ ਇਹ ਸਮੱਸਿਆਵਾਂ ਨੂੰ ਲੈ ਕੇ ਨਵਾਂ ਸ਼ੈੱਡ ਬਣਾਉਣ ਲਈ ਇਹ ਮੀਟਿੰਗ ਕੀਤੀ ਗਈ ਹੈ। ਉਨ੍ਹਾਂ ਸ਼ਹਿਰ ਦੇ ਦਾਨੀ ਸੱਜਣਾਂ ਨੂੰ ਅਪੀਲ ਕੀਤੀ ਹੈ ਕਿ ਉਹ ਸ਼ੈੱਡ ਤੇ ਫ਼ਰਸ਼ ਨੂੰ ਉੱਚਾ ਚੁੱਕਣ ਵਿਚ ਵੱਧ ਤੋਂ ਵੱਧ ਸਹਿਯੋਗ ਦਿੱਤਾ ਜਾਵੇ। ਇਸ ਮੌਕੇ ਕੇਸ਼ਪਾਲ ਗੋਇਲ, ਪ੍ਰੇਮ ਕੁਮਾਰ, ਮਨੀਸ਼ ਬਾਂਸਲ, ਮਦਨ ਲਾਲ, ਭੂਸ਼ਨ ਘੜੈਲਾ, ਰਿਚੀ ਭੱਟਾ, ਹੈਰੀ ਘੜੈਲਾ, ਕਾਲਾ ਮਹਿਤਾ, ਸ਼ੰਭੂ ਰਾਮ, ਨਰਿੰਦਰ ਕੁਮਾਰ ਗਾਂਧੀ, ਮਨੋਜ ਕੁਮਾਰ, ਮੰਗੂ ਮੌੜ, ਨਿਤਿਨ ਕੁਮਾਰ, ਬਿੱਟੂ ਢਿੱਲਵਾਂ, ਹਰੀਸ਼ ਕੁਮਾਰ, ਬੰਟੀ ਮੌੜ, ਭੂਸ਼ਨ ਕੁਮਾਰ ਤੋਂ ਇਲਾਵਾ ਹੋਰ ਵੀ ਵੱਡੀ ਗਿਣਤੀ ਵਿਚ ਗਊ ਭਗਤ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸੂਬਾ ਪੱਧਰ ’ਤੇ ਉਲੀਕੇ ਗਏ ਸੰਘਰਸ਼ਾਂ ’ਚ ਸਮੂਹ ਪੈਨਸ਼ਨਰ ਵੱਡੀ ਗਿਣਤੀ ’ਚ ਸ਼ਮੂਲੀਅਤ ਕਰਨਗੇ – ਰਾਜ ਕੁਮਾਰ ਅਰੋੜਾ ਅਗਲੀ ਖ਼ਬਰ ਆਰ.ਪੀ. ਇੰਟਰਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ ਵਿਖੇ ਜਨਮ ਅਸ਼ਟਮੀ ਦਾ ਤਿਉਹਾਰ ਮਨਾਇਆ
Ad Position 24