06-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2026

ਬੇਸਹਾਰਾ ਪਸ਼ੂਆਂ ਦੀ ਨਿਰੰਤਰ ਦੇਖਭਾਲ ਕਰਨ ਕਰ ਕੇ ਗਊਸ਼ਾਲਾ ਪ੍ਰਬੰਧਕ ਵਧਾਈ ਦੇ ਪਾਤਰ-ਕਰੁਨੇਸ਼ ਗਰਗ

ਧਨੌਲਾ, 5 ਸਤੰਬਰ (ਜਤਿੰਦਰ ਸਿੰਘ ਧਨੌਲਾ)-ਗਊਸ਼ਾਲਾ ਪ੍ਰਬੰਧਕ ਕਮੇਟੀ ਵਧਾਈ ਦੀ ਪਾਤਰ ਹੈ। ਜਿਹੜੀ ਜਿੱਥੇ ਵੱਡੀ ਗਿਣਤੀ ਵਿਚ ਬੇਸਹਾਰਾ ਪਸ਼ੂਆਂ ਦੀ ਨਿਰੰਤਰ ਦੇਖਭਾਲ ਕਰਦੀ ਹੈ ਅਤੇ ਖ਼ੁਰਾਕ ਮੁਹੱਈਆ ਕਰਵਾਉਂਦੀ ਹੈ ਉੱਥੇ ਲਗਾਤਾਰ ਧਾਰਮਿਕ ਸਮਾਗਮ ਕਰ ਕੇ ਅਕਸਰ ਸ਼ਰਧਾਲੂਆਂ ਨੂੰ ਪ੍ਰਭੂ ਸਿਮਰਨ ਨਾਲ ਜੋੜਦੀ ਰਹਿੰਦੀ ਹੈ।

Ad Position 21
repet_subhas-goyals [Copy P29]
ਅਜੀਤ ਡੈਸਕ 06-09-2026
ਧਨੌਲਾ, 5 ਸਤੰਬਰ (ਜਤਿੰਦਰ ਸਿੰਘ ਧਨੌਲਾ)-ਗਊਸ਼ਾਲਾ ਪ੍ਰਬੰਧਕ ਕਮੇਟੀ ਵਧਾਈ ਦੀ ਪਾਤਰ ਹੈ। ਜਿਹੜੀ ਜਿੱਥੇ ਵੱਡੀ ਗਿਣਤੀ ਵਿਚ ਬੇਸਹਾਰਾ ਪਸ਼ੂਆਂ ਦੀ ਨਿਰੰਤਰ ਦੇਖਭਾਲ ਕਰਦੀ ਹੈ ਅਤੇ ਖ਼ੁਰਾਕ ਮੁਹੱਈਆ ਕਰਵਾਉਂਦੀ ਹੈ ਉੱਥੇ ਲਗਾਤਾਰ ਧਾਰਮਿਕ ਸਮਾਗਮ ਕਰ ਕੇ ਅਕਸਰ ਸ਼ਰਧਾਲੂਆਂ ਨੂੰ ਪ੍ਰਭੂ ਸਿਮਰਨ ਨਾਲ ਜੋੜਦੀ ਰਹਿੰਦੀ ਹੈ। ਇਹ ਪ੍ਰਗਟਾਵਾ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਮੈਂਬਰ ਸਕੱਤਰ ਸ੍ਰੀ ਕਰੁਣੇਸ਼ ਗਰਗ ਨੇ ਜਨਮ ਅਸ਼ਟਮੀ ਮੌਕੇ ਗਊਸ਼ਾਲਾ ਧਨੌਲਾ ਪੁੱਜ ਕੇ ਕੀਰਤਨ ਮੰਡਲ ਦੀਆਂ ਮਹਿਲਾਵਾਂ ਤੇ ਗਊਸ਼ਾਲਾ ਪ੍ਰਬੰਧਕ ਕਮੇਟੀ ਨੂੰ ਸ਼ੁੱਭਕਾਮਨਾਵਾਂ ਭੇਟ ਕਰਨ ਉਪਰੰਤ ਕੀਤਾ। ਉਨ੍ਹਾਂ ਆਖਿਆ ਕਿ ਜਿਸ ਰਫ਼ਤਾਰ ਨਾਲ ਗਊਸ਼ਾਲਾ ਦੇ ਸਮੁੱਚੇ ਪ੍ਰਬੰਧਾਂ ਦਾ ਵਿਸਤਾਰ ਹੋ ਰਿਹਾ ਹੈ ਇਸ ਨਾਲ ਧਨੌਲਾ ਨਿਵਾਸੀਆਂ ਨੂੰ ਜਿੱਥੇ ਦੁੱਖ-ਸੁੱਖ ਦੇ ਸਾਰੇ ਸਮਾਗਮ ਕਰਨੇ ਸਰਲ ਹੋ ਗਏ ਹਨ ਉੱਥੇ ਇਕ ਛੱਤ ਥੱਲੇ ਸਾਰੀਆਂ ਸਹੂਲਤਾਂ ਪ੍ਰਦਾਨ ਕਰਨ ਲਈ ਕਮੇਟੀ ਵਧਾਈ ਦੀ ਪਾਤਰ ਹੈ। ਸ੍ਰੀ ਕਰੁਨੇਸ਼ ਗਰਗ ਵਲੋਂ ਪਹਿਲਾਂ ਰਸਮੀ ਤੌਰ ’ਤੇ ਮਟਕੀ ਭੰਨ ਕੇ ਸ੍ਰੀ ਰਾਧਾ ਕ੍ਰਿਸ਼ਨ ਮੰਡਲ ਦੇ ਜਸ਼ਨਾਂ ਨੂੰ ਚਾਰ ਚੰਨ ਲਾਏ ਗਏ। ਉਪਰੰਤ ਗਊਆਂ ਦੀ ਸੇਵਾ ਸੰਭਾਲਦਾ ਜਾਇਜ਼ਾ ਵੀ ਲਿਆ ਗਿਆ। ਗਊਸ਼ਾਲਾ ਕਮੇਟੀ ਦੇ ਪ੍ਰਧਾਨ ਜੀਵਨ ਕੁਮਾਰ ਬਾਂਸਲ, ਅਗਰਵਾਲ ਸਭਾ ਧਨੌਲਾ ਦੇ ਪ੍ਰਧਾਨ ਅਰੁਣ ਕੁਮਾਰ, ਸ਼ੈਲਰ ਐਸੋਸੀਏਸ਼ਨ ਦੇ ਜ਼ਿਲ੍ਹੇ ਦੇ ਆਗੂ ਅਨਿਲ ਕੁਮਾਰ ਸੇਠੀ, ਗਊਸ਼ਾਲਾ ਕਮੇਟੀ ਦੇ ਚੇਅਰਮੈਨ ਸ਼੍ਰੀ ਜਨਕ ਰਾਜ ਬਾਂਸਲ, ਉੱਘੇ ਸਮਾਜ ਸੇਵੀ ਪੁਰਸ਼ੋਤਮ ਲਾਲ ਵਲੋਂ ਸ੍ਰੀ ਕਰੁਨੇਸ਼ ਗਰਗ ਤੇ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਨੂੰ ਸਤਿਕਾਰ ਚਿੰਨ੍ਹ ਭੇਟ ਕਰ ਕੇ ਸਨਮਾਨਿਤ ਵੀ ਕੀਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਜੀਨੀਅਸ ਕਾਨਵੈਂਟ ਸਕੂਲ ’ਚ ਹੱਥ ਧੋਣ ਦੀ ਜਾਗਰੂਕਤਾ ਗਤੀਵਿਧੀ ਕਰਵਾਈ ਅਗਲੀ ਖ਼ਬਰ ਧਰਤੀ ’ਤੇ ਜਦੋਂ ਵੀ ਪਾਪ ਤੇ ਅਧਰਮ ਵਧਦੇ ਹਨ ਤਾਂ ਪ੍ਰਮਾਤਮਾ ਨੂੰ ਖ਼ੁਦ ਧਰਤੀ ’ਤੇ ਅਵਤਾਰ ਧਾਰਨ ਕਰਨਾ ਪੈਂਦਾ ਹੈ- ਸੰਤ ਰਾਜ...
Ad Position 24