ਜੀਨੀਅਸ ਕਾਨਵੈਂਟ ਸਕੂਲ ’ਚ ਹੱਥ ਧੋਣ ਦੀ ਜਾਗਰੂਕਤਾ ਗਤੀਵਿਧੀ ਕਰਵਾਈ
ਫ਼ਾਜ਼ਿਲਕਾ, 5 ਸਤੰਬਰ (ਦਵਿੰਦਰ ਪਾਲ ਸਿੰਘ)- ਜੀਨੀਅਸ ਕਾਨਵੈਂਟ ਸਕੂਲ ਕਟਹਿੜਾ ਵਿਖੇ ਵਿਦਿਆਰਥੀਆਂ ਨੂੰ ਸਿਹਤ ਅਤੇ ਸਫ਼ਾਈ ਪ੍ਰਤੀ ਜਾਗਰੂਕ ਕਰਨ ਲਈ ਹੱਥ ਧੋਣ ਦੀ ਉਪਰਾਲਾ-ਮੂਲਕ ਗਤੀਵਿਧੀ ਕਰਵਾਈ ਗਈ। ਇਸ ਦਾ ਮੁੱਖ ਮਨੋਰਥ ਬੱਚਿਆਂ ਨੂੰ ਸਾਬਣ-ਪਾਣੀ ਨਾਲ ਸਹੀ ਤਰੀਕੇ ਨਾਲ ਹੱਥ ਧੋਣ ਦੀਆਂ ਚੰਗੀਆਂ ਆਦਤਾਂ ਪਾਉਣਾ ਤੇ ਬਿਮਾਰੀਆਂ ਤੋਂ ਬਚਾਉਣਾ ਸੀ।
ਫ਼ਾਜ਼ਿਲਕਾ, 5 ਸਤੰਬਰ (ਦਵਿੰਦਰ ਪਾਲ ਸਿੰਘ)- ਜੀਨੀਅਸ ਕਾਨਵੈਂਟ ਸਕੂਲ ਕਟਹਿੜਾ ਵਿਖੇ ਵਿਦਿਆਰਥੀਆਂ ਨੂੰ ਸਿਹਤ ਅਤੇ ਸਫ਼ਾਈ ਪ੍ਰਤੀ ਜਾਗਰੂਕ ਕਰਨ ਲਈ ਹੱਥ ਧੋਣ ਦੀ ਉਪਰਾਲਾ-ਮੂਲਕ ਗਤੀਵਿਧੀ ਕਰਵਾਈ ਗਈ। ਇਸ ਦਾ ਮੁੱਖ ਮਨੋਰਥ ਬੱਚਿਆਂ ਨੂੰ ਸਾਬਣ-ਪਾਣੀ ਨਾਲ ਸਹੀ ਤਰੀਕੇ ਨਾਲ ਹੱਥ ਧੋਣ ਦੀਆਂ ਚੰਗੀਆਂ ਆਦਤਾਂ ਪਾਉਣਾ ਤੇ ਬਿਮਾਰੀਆਂ ਤੋਂ ਬਚਾਉਣਾ ਸੀ। ਗਤੀਵਿਧੀ ਦੌਰਾਨ ਬੱਚਿਆਂ ਨੂੰ ਖਾਣਾ ਖਾਣ ਤੋਂ ਪਹਿਲਾਂ, ਬਾਥਰੂਮ ਦੀ ਵਰਤੋਂ ਤੋਂ ਬਾਅਦ ਤੇ ਬਾਹਰੋਂ ਆਉਣ ਵੇਲੇ ਹੱਥ ਧੋਣ ਦੇ ਸਹੀ ਤਰੀਕੇ ਸਿਖਾਏ ਗਏ। ਵਿਦਿਆਰਥੀਆਂ ਨੇ ਉਤਸ਼ਾਹ ਨਾਲ ਸਫ਼ਾਈ ਦਾ ਸੰਕਲਪ ਲਿਆ। ਸਕੂਲ ਪ੍ਰਿੰਸੀਪਲ ਕਵਿਤਾ ਸਪੜਾ ਨੇ ਕਿਹਾ ਕਿ ਵਿਅਕਤੀਗਤ ਸਫ਼ਾਈ ਹੀ ਨਿਰੋਈ ਸਿਹਤ ਦਾ ਆਧਾਰ ਹੈ। ਪ੍ਰਬੰਧਕ ਨਿਰਦੇਸ਼ਕ ਰਾਘਵ ਸਪੜਾ ਨੇ ਬੱਚਿਆਂ ਦੀ ਸ਼ਮੂਲੀਅਤ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਬਚਪਨ ’ਚ ਪਈਆਂ ਚੰਗੀਆਂ ਆਦਤਾਂ ਉਮਰ ਭਰ ਸਾਥ ਦਿੰਦੀਆਂ ਹਨ।