07-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-09-2026

ਡੇਰਾ ਬਾਬਾ ਇੰਦਰ ਦਾਸ ਵਿਖੇ ਕਲਸ਼ ਯਾਤਰਾ ਕੱਢੀ

ਤਪਾ ਮੰਡੀ, 7 ਸਤੰਬਰ (ਪ੍ਰਵੀਨ ਗਰਗ)-ਬਰਨਾਲਾ ਬਠਿੰਡਾ ਮੁੱਖ ਮਾਰਗ ’ਤੇ ਸਥਿਤ ਡੇਰਾ ਬਾਬਾ ਇੰਦਰ ਦਾਸ ਵਿਖੇ ਸ੍ਰੀ ਸ੍ਰੀ 108 ਸਿੱਧ ਬਾਬਾ ਇੰਦਰ ਦਾਸ ਦੀ 45ਵੀਂ ਬਰਸੀ ਸਬੰਧੀ ਸੱਤ ਰੋਜ਼ਾ ਧਾਰਮਿਕ ਸਮਾਗਮ ਡੇਰਾ ਸੰਚਾਲਕ ਸੰਤ ਬਾਬਾ ਭਗਵਾਨ ਦਾਸ ਦੀ ਦੇਖ-ਰੇਖ ਹੇਠ ਕਰਵਾਏ ਜਾ ਰਹੇ ਹਨ, ਜਿਸ ਸਬੰਧੀ ਸ੍ਰੀ ਮਦ ਭਾਗਵਤ ਸਪਤਾਹ ਗਿਆਨ ਯੱਗ ਦੇ ਸ਼ੁੱਭ ਆਰੰਭ ਤੋਂ ਪਹਿਲਾਂ ਡੇਰੇ ਵਿਖੇ ਸੁਹਾਗਣਾਂ ਵਲੋਂ ਕਲਸ਼ ਯਾਤਰਾ ਕੱਢੀ ਗਈ। ਇਸ ਮੌਕੇ ਪੰਡਤ ਜੀ ਨੇ ਧਾਰਮਿਕ ਰੀਤੀ ਰਿਵਾਜ਼ਾਂ ਅਨੁਸਾਰ ਮੰਤਰਾਂ ਦਾ ਉਚਾਰਨ ਕਰ ਕੇ ਪੂਜਨ ਦੀ ਰਸਮ ਸਮਾਜ ਸੇਵੀ ਸੰਦੀਪ ਕੁਮਾਰ ਚੀਨਾ ਪੁੱਤਰ ਗਿਰਧਾਰੀ ਲਾਲ ਤੋਂ ਸਮੇਤ ਪਰਿਵਾਰ ਕਰਵਾਈ।

Ad Position 21
repet_subhas-goyals [Copy P29]
ਅਜੀਤ ਡੈਸਕ 08-09-2026
ਤਪਾ ਮੰਡੀ, 7 ਸਤੰਬਰ (ਪ੍ਰਵੀਨ ਗਰਗ)-ਬਰਨਾਲਾ ਬਠਿੰਡਾ ਮੁੱਖ ਮਾਰਗ ’ਤੇ ਸਥਿਤ ਡੇਰਾ ਬਾਬਾ ਇੰਦਰ ਦਾਸ ਵਿਖੇ ਸ੍ਰੀ ਸ੍ਰੀ 108 ਸਿੱਧ ਬਾਬਾ ਇੰਦਰ ਦਾਸ ਦੀ 45ਵੀਂ ਬਰਸੀ ਸਬੰਧੀ ਸੱਤ ਰੋਜ਼ਾ ਧਾਰਮਿਕ ਸਮਾਗਮ ਡੇਰਾ ਸੰਚਾਲਕ ਸੰਤ ਬਾਬਾ ਭਗਵਾਨ ਦਾਸ ਦੀ ਦੇਖ-ਰੇਖ ਹੇਠ ਕਰਵਾਏ ਜਾ ਰਹੇ ਹਨ, ਜਿਸ ਸਬੰਧੀ ਸ੍ਰੀ ਮਦ ਭਾਗਵਤ ਸਪਤਾਹ ਗਿਆਨ ਯੱਗ ਦੇ ਸ਼ੁੱਭ ਆਰੰਭ ਤੋਂ ਪਹਿਲਾਂ ਡੇਰੇ ਵਿਖੇ ਸੁਹਾਗਣਾਂ ਵਲੋਂ ਕਲਸ਼ ਯਾਤਰਾ ਕੱਢੀ ਗਈ। ਇਸ ਮੌਕੇ ਪੰਡਤ ਜੀ ਨੇ ਧਾਰਮਿਕ ਰੀਤੀ ਰਿਵਾਜ਼ਾਂ ਅਨੁਸਾਰ ਮੰਤਰਾਂ ਦਾ ਉਚਾਰਨ ਕਰ ਕੇ ਪੂਜਨ ਦੀ ਰਸਮ ਸਮਾਜ ਸੇਵੀ ਸੰਦੀਪ ਕੁਮਾਰ ਚੀਨਾ ਪੁੱਤਰ ਗਿਰਧਾਰੀ ਲਾਲ ਤੋਂ ਸਮੇਤ ਪਰਿਵਾਰ ਕਰਵਾਈ। ਸੰਤ ਬਾਬਾ ਭਗਵਾਨ ਦਾਸ ਨੇ ਦੱਸਿਆ ਕਿ ਸੰਤ ਬਾਬਾ ਇੰਦਰ ਦਾਸ ਦੀ 45ਵੀਂ ਬਰਸੀ 14 ਸਤੰਬਰ ਨੂੰ ਮਨਾਈ ਜਾ ਰਹੀ ਹੈ। ਇਸ ਮੌਕੇ ਸ੍ਰੀ ਚੰਦਰ ਸਿਧਾਂਤ ਸਾਗਰ ਦੇ ਪਾਠਾਂ ਦੇ ਭੋਗ ਪਾਏ ਜਾਣਗੇ। ਇਸ ਮੌਕੇ ਅਸ਼ਵਨੀ ਚੌਧਰੀ, ਪਵਨ ਬਤਾਰਾ, ਮੁਨੀਸ਼ ਉੱਗੋ, ਕਮਲ ਪੱਖੋ, ਰਮੇਸ਼ ਪੱਖੋ, ਗੁਰਿੰਦਰ ਪਾਲ ਵਿਰਕ, ਪ੍ਰਗਟ ਸਿੰਘ, ਮੇਸ਼ਾ, ਸੁਤੰਤਰ, ਦੀਪਾ ਬੂਟਾ ਵਾਲਾ, ਪੂਰੂ, ਅਨਿਲ ਭੈਣੀ, ਰਾਧਾ ਧੂਰਕੋਟੀਆ, ਮੇਸ਼ੀ ਧੂਰਕੋਟੀਆ, ਗੋਲਡੀ ਮਹਿਤਾ, ਹਰਪਾਲ ਸਿੰਘ, ਟੀਟੂ ਦੀਕਸ਼ਤ, ਮਹਿਮਾ ਚੱਠਾ, ਰਾਮ ਸਰੂਪ ਸ਼ਰਮਾ, ਕ੍ਰਿਸ਼ਨ ਪੂਜਾ ਜਵੈਲਰਜ, ਭਗਵੰਤ ਚੱਠਾ, ਜਗਦੇਵ ਗੋਦੀ, ਡਾ: ਗੁਰਪ੍ਰੀਤ ਸਿੱਧੂ, ਨੰਬਰਦਾਰ ਬਲਵੰਤ ਸਿੰਘ, ਨੰਬਰਦਾਰ ਕਮਲ ਵਿਰਕ, ਜੀਵਨ ਔਜਲਾ ਆਦਿ ਵੱਡੀ ਗਿਣਤੀ ’ਚ ਸ਼ਰਧਾਲੂ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਵਾਈ.ਐਸ. ਪਬਲਿਕ ਸਕੂਲ ਵਿਖੇ ਅਧਿਆਪਕ ਦਿਵਸ ਨੂੰ ਸਮਰਪਿਤ ਸਮਾਗਮ ਅਗਲੀ ਖ਼ਬਰ ਨਵਾਂਸ਼ਹਿਰ ਜੈਨ ਸਭਾ ਵਿਖੇ ਸਾਧਿਕਾ ਮਹਾਂਸਾਧਵੀ ਸੁਚੇਤਾ ਮਹਾਰਾਜ ਦਾ ਜਨਮ ਦਿਹਾੜਾ ਮਨਾਇਆ
Ad Position 24