08-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-09-2026

ਪਿੰਡ ਚੀਮਾ ਵਿਖੇ ਬਾਬਾ ਬਲਜੀਤ ਸਿੰਘ ਕੈਰੋਂ ਦੀ ਯਾਦ ਨੂੰ ਸਮਰਪਿਤ ਸਮਾਗਮ

ਟੱਲੇਵਾਲ, 7 ਸਤੰਬਰ (ਸੋਨੀ ਚੀਮਾ)-ਪਿੰਡ ਚੀਮਾ ਨਾਲ ਸੰਬੰਧਿਤ ਗੁਰਦੁਆਰਾ ਧੰਨਾ ਭਗਤ ਰਾਮਬਾਗ ਸਾਹਿਬ ਦੇ ਮੁੱਖ ਸੇਵਾਦਾਰ ਅਤੇ ਉੱਘੇ ਸਮਾਜ ਸੇਵਕ ਬਾਬਾ ਬਲਜੀਤ ਸਿੰਘ ਕੈਰੋਂ ਦੀ ਯਾਦ ਨੂੰ ਸਮਰਪਿਤ ਸਾਲਾਨਾ ਬਰਸੀ ਸਮਾਗਮ ਮੁੱਖ ਸੇਵਾਦਾਰ ਬਾਬਾ ਬੇਅੰਤ ਸਿੰਘ ਕੈਰੋਂ ਦੀ ਅਗਵਾਈ ’ਚ ਪ੍ਰਬੰਧਕ ਕਮੇਟੀ ਤੇ ਪਿੰਡ ਦੀ ਸੰਗਤ ਦੇ ਸਹਿਯੋਗ ਨਾਲ ਗੁਰਦੁਆਰਾ ਰਾਮਬਾਗ ਸਾਹਿਬ ਵਿਖੇ ਕਰਵਾਇਆ ਗਿਆ। ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ।

Ad Position 21
repet_subhas-goyals [Copy P29]
ਅਜੀਤ ਡੈਸਕ 08-09-2026
ਟੱਲੇਵਾਲ, 7 ਸਤੰਬਰ (ਸੋਨੀ ਚੀਮਾ)-ਪਿੰਡ ਚੀਮਾ ਨਾਲ ਸੰਬੰਧਿਤ ਗੁਰਦੁਆਰਾ ਧੰਨਾ ਭਗਤ ਰਾਮਬਾਗ ਸਾਹਿਬ ਦੇ ਮੁੱਖ ਸੇਵਾਦਾਰ ਅਤੇ ਉੱਘੇ ਸਮਾਜ ਸੇਵਕ ਬਾਬਾ ਬਲਜੀਤ ਸਿੰਘ ਕੈਰੋਂ ਦੀ ਯਾਦ ਨੂੰ ਸਮਰਪਿਤ ਸਾਲਾਨਾ ਬਰਸੀ ਸਮਾਗਮ ਮੁੱਖ ਸੇਵਾਦਾਰ ਬਾਬਾ ਬੇਅੰਤ ਸਿੰਘ ਕੈਰੋਂ ਦੀ ਅਗਵਾਈ ’ਚ ਪ੍ਰਬੰਧਕ ਕਮੇਟੀ ਤੇ ਪਿੰਡ ਦੀ ਸੰਗਤ ਦੇ ਸਹਿਯੋਗ ਨਾਲ ਗੁਰਦੁਆਰਾ ਰਾਮਬਾਗ ਸਾਹਿਬ ਵਿਖੇ ਕਰਵਾਇਆ ਗਿਆ। ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ । ਹਜ਼ੂਰੀ ਰਾਗੀ ਜਥਾ ਭਾਈ ਗੁਰਦੇਵ ਸਿੰਘ, ਕਥਾ ਵਾਚਕ ਭਾਈ ਸੁਰਿੰਦਰ ਸਿੰਘ ਬੋਪਾਰਾਏ ਗੁਰਦੁਆਰਾ ਟਾਹਲੀਆਣਾ ਸਾਹਿਬ ਰਾਏਕੋਟ ਵਿਸ਼ੇਸ਼ ਤੌਰ ’ਤੇ ਕਥਾ ਵਿਚਾਰਾਂ ਕਰ ਕੇ ਸੰਗਤਾਂ ਨੂੰ ਨਿਹਾਲ ਕੀਤਾ। ਸਮਾਗਮ ਮੌਕੇ ਗੁਰਚਰਨ ਸਿੰਘ ਭਾਈਰੂਪਾ ਅਤੇ ਗੁਰਦੇਵ ਸਿੰਘ ਲੁਹਾਰਾ ਦੇ ਜਥੇ ਨੇ ਕਵੀਸ਼ਰੀ ਰਾਹੀਂ ਪ੍ਰਸੰਗ ਪੇਸ਼ ਕੀਤੇ। ਇਸ ਤਿੰਨ ਰੋਜ਼ਾ ਧਾਰਮਿਕ ਸਮਾਗਮ ਦੌਰਾਨ ਜਿੱਥੇ ਪ੍ਰਬੰਧਕਾਂ ਵਲੋਂ ਅੰਮ੍ਰਿਤ ਸੰਚਾਰ ਲਈ ਸੰਗਤ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਲਿਜਾਇਆ ਗਿਆ । ਇਸ ਤੋਂ ਇਲਾਵਾ ਗੁਰਬਾਣੀ ਮੁਕਾਬਲੇ ਵੀ ਕਰਵਾਏ ਗਏ, ਜਿਨ੍ਹਾਂ ’ਚੋਂ 6 ਬੱਚੇ ਅੱਵਲ ਆਏ ਅਤੇ ਜੇਤੂ ਬੱਚਿਆਂ ਦਾ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ ਗਿਆ। ਇਸ ਸਮਾਗਮ ਮੌਕੇ ਸ: ਕੁਲਦੀਪ ਸਿੰਘ ਰੋਡੇ ਭਤੀਜਾ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲੇ, ਰਾਜਦੇਵ ਸਿੰਘ ਖ਼ਾਲਸਾ ਸਾਬਕਾ ਮੈਂਬਰ ਪਾਰਲੀਮੈਂਟ, ਕੁਲਦੀਪ ਸਿੰਘ ਕਾਲਾ ਢਿੱਲੋਂ ਵਿਧਾਇਕ ਬਰਨਾਲਾ, ਪਰਮਿੰਦਰ ਸਿੰਘ ਭੰਗੂ ਜ਼ਿਲ੍ਹਾ ਪ੍ਰਧਾਨ ਆਮ ਆਦਮੀ ਪਾਰਟੀ, ਜਥੇਦਾਰ ਪਰਮਜੀਤ ਸਿੰਘ ਖ਼ਾਲਸਾ ਮੈਂਬਰ ਅੰਤ੍ਰਿਗ ਕਮੇਟੀ, ਭਾਈ ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਬਾਬਾ ਪਵਨ ਕੁਮਾਰ ਸੋਲ੍ਹਾਂ ਦੇ ਮੱਠ ਵਾਲੇ, ਜਗਸੀਰ ਸਿੰਘ ਚੀਮਾ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਅਤੇ ਜ਼ਿਲ੍ਹਾ ਸਿੱਖਿਆ ਇੰਚਾਰਜ ਆਮ ਆਦਮੀ ਪਾਰਟੀ, ਜਥੇਦਾਰ ਜਰਨੈਲ ਸਿੰਘ ਭੋਤਨਾ, ਬੀਬੀ ਬਲਜਿੰਦਰ ਕੌਰ ਜ਼ਿਲ੍ਹਾ ਪ੍ਰਧਾਨ ਵਾਰਿਸ ਪੰਜਾਬ ਇਸਤਰੀ ਵਿੰਗ, ਹਰਜੀਤ ਸਿੰਘ ਖਿਆਲੀ, ਗੁਰਜੰਟ ਸਿੰਘ ਕੱਟੂ ਹਲਕਾ ਇੰਚਾਰਜ, ਮੈਨੇਜਰ ਜਗਦੇਵ ਸਿੰਘ, ਮੈਨੇਜਰ ਨਿਰਮਲ ਸਿੰਘ ਰਾਜੀਆ, ਇੰਸਪੈਕਟਰ ਹਰਵਿੰਦਰ ਸਿੰਘ ਬਰਨਾਲਾ, ਆੜ੍ਹਤੀਆ ਬਲਜੀਤ ਸਿੰਘ ਚੀਮਾ, ਸੁਖਵਿੰਦਰ ਸਿੰਘ ਖ਼ਾਲਸਾ ਟੈਂਟ ਵਾਲੇ, ਗੁਰਨੈਬ ਸਿੰਘ ਥਿੰਦ, ਡਾ: ਗੁਰਪ੍ਰੀਤ ਸਿੰਘ ਚੀਮਾ, ਬਾਬਾ ਜਸਵੀਰ ਸਿੰਘ ਚੀਮਾ, ਸਵਰਾਜ ਸਿੰਘ ਜਵੰਧਾ, ਪਰਦੀਪ ਸਿੰਘ, ਧਰਮਿੰਦਰ ਸਿੰਘ, ਜੱਸਾ ਸਿੰਘ, ਨਵਜੀਤ ਸਿੰਘ ਪੇਸੀ, ਮਲਕੀਤ ਸਿੰਘ, ਅਵਤਾਰ ਸਿੰਘ ਬਬਲੀ, ਰਵਿੰਦਰ ਸਿੰਘ ਧਾਲੀਵਾਲ, ਜਗਦੇਵ ਸਿੰਘ ਸਿੱਖ, ਆੜ੍ਹਤੀਆ ਰੇਸ਼ਮ ਸਿੰਘ ਵੜੈਚ, ਗੁਰਪ੍ਰੀਤ ਸਿੰਘ ਪਟਵਾਰੀ, ਗੁਰਮੀਤ ਸਿੰਘ ਨੰਬਰਦਾਰ, ਗੁਰਪ੍ਰੀਤ ਸਿੰਘ ਖੁੱਡੀ, ਪੱਤਰਕਾਰ ਗੁਰਜੀਤ ਸਿੰਘ ਖੁੱਡੀ, ਅਵਤਾਰ ਸਿੰਘ ਚੀਮਾ, ਸੰਤ ਸੁਰਿੰਦਰ ਸਿੰਘ ਬਰਨਾਲਾ, ਬਾਬਾ ਪਿਆਰਾ ਸਿੰਘ, ਬਾਬਾ ਨਗਿੰਦਰ ਸਿੰਘ ਸ਼ਹਿਣਾ, ਲਖਵੀਰ ਸਿੰਘ ਸ਼ਹਿਣਾ, ਭਿੰਦਾ ਸਿੰਘ ਜਾਗਲ, ਡਿੰਪਲ ਸਿੰਘ ਸਮਾਓ ਸਟੇਜ ਸੰਚਾਲਕ ਤੋਂ ਇਲਾਵਾ ਪਿੰਡ ਡੋਡ, ਸੰਧੂ ਕਲਾਂ ਦੀ ਸੰਗਤ ਤੋਂ ਇਲਾਵਾ ਵੱਡੀ ਗਿਣਤੀ ਵਿਚ ਪਿੰਡ ਚੀਮਾ ਵਾਸੀਆਂ ਨੇ ਸਮਾਗਮ ਮੌਕੇ ਹਾਜ਼ਰੀ ਲਗਵਾਈ। ਇਸ ਮੌਕੇ ਗੁਰਦੁਆਰਾ ਰਾਮਬਾਗ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਬੇਅੰਤ ਸਿੰਘ ਕੈਰੋ, ਮਨਦੀਪ ਕੌਰ ਕੈਰੋ ਆਦਿ ਨੇ ਆਈ ਸੰਗਤ ਦਾ ਧੰਨਵਾਦ ਕੀਤਾ।
Ad Position 22
No active advertisement
ਪਿਛਲੀ ਖ਼ਬਰ ਭਾਕਿਯੂ ਉਗਰਾਹਾਂ ਵਲੋਂ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਪੱਕਾ ਮੋਰਚਾ ਨੌਵੇਂ ਦਿਨ ’ਚ ਸ਼ਾਮਿਲ ਅਗਲੀ ਖ਼ਬਰ ਪਿੰਡ ਗਹਿਲ ਦੇ ਬਾਬਾ ਢੇਰ ਸ਼ਾਹ ਦੇ ਅਸਥਾਨ ’ਤੇ ਸਾਲਾਨਾ ਭੰਡਾਰਾ ਕਰਵਾਇਆ
Ad Position 24