09-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-09-2026

ਝੁੱਗੀ ਵਿਚ ਰਹਿੰਦੇ ਮਹਾਂਵੀਰ ਨੇ ਨੈਸ਼ਨਲ ਪੱਧਰੀ ਖੇਡਾਂ ’ਚ ਸੋਨ ਤਗਮਾ ਜਿੱਤਿਆ ਮਹਿਲ ਕਲਾਂ ਵਿਖੇ ਬਿਜਲੀ ਮੁਲਾਜ਼ਮਾਂ ਵਲੋਂ ਪੰਜਾਬ ਸਰਕਾਰ ਖ਼ਿਲਾਫ਼ ਰੋਸ ਰੈਲੀ

ਬਰਨਾਲਾ, 8 ਸਤੰਬਰ (ਗੁਰਪ੍ਰੀਤ ਸਿੰਘ ਲਾਡੀ)-27 ਅਗਸਤ ਦੇ ਪੰਜਾਬ ਮਹਾਂਬੰਦ ਤੋਂ ਬਾਅਦ ਵੀ ਸਰਕਾਰ ਵਲੋਂ ਮੁਲਾਜ਼ਮ ਮੰਗਾਂ ਨੂੰ ਲਗਾਤਾਰ ਦਰਕਿਨਾਰ ਕੀਤੇ ਜਾਣ ’ਤੇ ਦਫ਼ਤਰ ਕਰਮਚਾਰੀਆਂ ਨੇ ਇਕ ਵਾਰ ਫੇਰ ਸੰਘਰਸ਼ ਦਾ ਬਿਗਲ ਵਜਾ ਦਿੱਤਾ ਹੈ। 27 ਅਗਸਤ ਨੂੰ ਸਮੂਹਿਕ ਛੁੱਟੀ ਲੈ ਕੇ ਹੜਤਾਲ ਕਰਨ ਨੂੰ ਲੈ ਕੇ ਸਰਕਾਰ ਨੇ ਵੱਖ-ਵੱਖ ਪੱਤਰ ਜਾਰੀ ਕੀਤੇ ਸਨ ਕਿ ਗ਼ੈਰਹਾਜ਼ਰ ਮੁਲਾਜ਼ਮਾਂ ਦੀਆਂ ਲਿਸਟਾਂ ਤਿਆਰ ਕੀਤੀਆਂ ਜਾਣ।

Ad Position 21
repet_subhas-goyals [Copy P29]
ਅਜੀਤ ਡੈਸਕ 09-09-2026
ਬਰਨਾਲਾ, 8 ਸਤੰਬਰ (ਗੁਰਪ੍ਰੀਤ ਸਿੰਘ ਲਾਡੀ)-27 ਅਗਸਤ ਦੇ ਪੰਜਾਬ ਮਹਾਂਬੰਦ ਤੋਂ ਬਾਅਦ ਵੀ ਸਰਕਾਰ ਵਲੋਂ ਮੁਲਾਜ਼ਮ ਮੰਗਾਂ ਨੂੰ ਲਗਾਤਾਰ ਦਰਕਿਨਾਰ ਕੀਤੇ ਜਾਣ ’ਤੇ ਦਫ਼ਤਰ ਕਰਮਚਾਰੀਆਂ ਨੇ ਇਕ ਵਾਰ ਫੇਰ ਸੰਘਰਸ਼ ਦਾ ਬਿਗਲ ਵਜਾ ਦਿੱਤਾ ਹੈ। 27 ਅਗਸਤ ਨੂੰ ਸਮੂਹਿਕ ਛੁੱਟੀ ਲੈ ਕੇ ਹੜਤਾਲ ਕਰਨ ਨੂੰ ਲੈ ਕੇ ਸਰਕਾਰ ਨੇ ਵੱਖ-ਵੱਖ ਪੱਤਰ ਜਾਰੀ ਕੀਤੇ ਸਨ ਕਿ ਗ਼ੈਰਹਾਜ਼ਰ ਮੁਲਾਜ਼ਮਾਂ ਦੀਆਂ ਲਿਸਟਾਂ ਤਿਆਰ ਕੀਤੀਆਂ ਜਾਣ। ਜਿਸ ਦੇ ਸੰਬੰਧ ਵਿਚ ਸਾਂਝੀ ਤਾਲਮੇਲ ਕਮੇਟੀ ਨੇ ਲੁਧਿਆਣਾ ਵਿਖੇ ਮੀਟਿੰਗ ਕਰ ਕੇ ਪੰਜਾਬ ਸਰਕਾਰ ਨੂੰ ਅਲਟੀਮੇਟਮ ਦਿੱਤਾ ਸੀ ਕਿ ਮਿਤੀ 7 ਸਤੰਬਰ ਤੱਕ ਜਾਰੀ ਕੀਤੇ ਗਏ ਪੱਤਰ ਵਾਪਸ ਲਏ ਜਾਣ ਨਹੀਂ ਤਾਂ 8 ਸਤੰਬਰ ਨੂੰ ਮੁੜ ਹੜਤਾਲ ’ਤੇ ਜਾਣ ਲਈ ਮਜਬੂਰ ਹੋਣਗੇ। ਇਸ ਅਲਟੀਮੇਟਮ ਦੇ ਬਾਵਜੂਦ ਸਰਕਾਰ ਨੇ ਇਹ ਪੱਤਰ ਵਾਪਸ ਨਹੀਂ ਲਏ ਅਤੇ ਨਾ ਹੀ ਮੁਲਾਜ਼ਮ ਮੰਗਾਂ ਤੇ ਕੋਈ ਗ਼ੌਰ ਕੀਤੀ ਬਲਕਿ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਮੁਲਾਜ਼ਮਾਂ ਨੂੰ ਧਮਕਾਉਣ ਦੇ ਇਰਾਦੇ ਨਾਲ ਇਹ ਬਿਆਨ ਦਿੱਤਾ ਕਿ ਹੜਤਾਲੀ ਮੁਲਾਜ਼ਮਾਂ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਸ ਧਮਕੀ ਦੇ ਬਾਵਜੂਦ ਅੱਜ ਪੰਜਾਬ ਸਿਵਲ ਸਕੱਤਰੇਤ ਤੋਂ ਲੈ ਕੇ ਸਾਰੇ ਡਾਇਰੈਕਟੋਰੇਟ ਅਤੇ ਪੰਜਾਬ ਭਰ ਦੇ ਮਨਿਸਟੀਰੀਅਲ ਕਾਮੇ ਕਲਮ ਛੋੜ ਕੰਪਿਊਟਰ ਬੰਦ ਹੜਤਾਲ ’ਤੇ ਰਹੇ ਅਤੇ ਜ਼ਿਲ੍ਹਾ ਪੱਧਰ ’ਤੇ ਰੋਸ ਰੈਲੀਆਂ ਕੀਤੀਆਂ। ਜ਼ਿਲ੍ਹਾ ਬਰਨਾਲਾ ਵਿਖੇ ਮੁੱਖ ਮੰਤਰੀ ਸਹਾਇਤਾ ਕੇਂਦਰ ਡੀ.ਏ.ਸੀ. ਦੇ ਸਾਹਮਣੇ ਪੰਜਾਬ ਸਟੇਟ ਮਨਿਸਟਰੀਅਲ ਸਰਵਿਸ ਯੂਨੀਅਨ ਵਲੋਂ ਸਾਂਝੀ ਤਾਲਮੇਲ ਕਮੇਟੀ ਦੇ ਸਾਥੀਆਂ ਨਾਲ ਮਿਲ ਕੇ ਰੋਹ ਭਰਪੂਰ ਰੈਲੀ ਕੀਤੀ ਗਈ। ਇਸ ਰੈਲੀ ਨੂੰ ਸੰਬੋਧਨ ਕਰਦਿਆਂ ਸੂਬਾ ਸਕੱਤਰ ਅਤੇ ਜ਼ਿਲ੍ਹਾ ਪ੍ਰਧਾਨ ਤਰਸੇਮ ਭੱਠਲ ਨੇ ਕਿਹਾ ਕਿ ਪੰਜਾਬ ਸਰਕਾਰ ਪਿਛਲੇ ਸਾਢੇ ਚਾਰ ਸਾਲ ਤੋਂ ਮੁਲਾਜ਼ਮਾਂ ਨੂੰ ਲਾਰੇ ਲਾਉਂਦੀ ਆ ਰਹੀ ਹੈ । ਹੁਣ ਲਾਰਿਆਂ ਤੋਂ ਵੀ ਅੱਗੇ ਧਮਕੀਆਂ ਅਤੇ ਬਦਲੀਆਂ ਤੇ ਉਤਰ ਆਈ ਹੈ ਪ੍ਰੰਤੂ ਇਹ ਜਥੇਬੰਦੀਆਂ ਇਹਨਾਂ ਧਮਕੀਆਂ ਅਤੇ ਬਦਲੀਆਂ ਤੋਂ ਡਰਨ ਵਾਲੀਆਂ ਨਹੀਂ। ਜ਼ਿਲ੍ਹਾ ਜਰਨਲ ਸਕੱਤਰ ਰਵਿੰਦਰ ਸ਼ਰਮਾ ਨੇ ਕਿਹਾ ਕਿ ਸਾਨੂੰ ਹੁਣ ਹਰ ਸਮੇਂ ਸੰਘਰਸ਼ ਲਈ ਤਿਆਰ ਰਹਿਣਾ ਚਾਹੀਦਾ ਕਿਉਂਕਿ ਸਰਕਾਰਾਂ ਨਿਰੰਕੁਸ਼ ਹੋ ਗਈਆਂ ਹਨ। ਨਿਰਮਲਜੀਤ ਸਿੰਘ ਚਾਨੇ ਪ੍ਰਧਾਨ ਡੀ.ਸੀ. ਦਫ਼ਤਰ ਕਰਮਚਾਰੀ ਯੂਨੀਅਨ ਬਰਨਾਲਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਜਬਰ ਜ਼ੁਲਮ ਦੇ ਖ਼ਿਲਾਫ਼ ਇਹ ਲੜਾਈ ਦੋ ਜਾਂ ਚਾਰ ਦਿਨਾਂ ਦੀ ਨਹੀਂ ਬਲਕਿ ਮਹੀਨਿਆਂ-ਬਧ ਲੰਬੀ ਚੱਲ ਸਕਦੀ ਹੈ। ਇਸ ਲਈ ਸਾਨੂੰ ਹਰ ਕੁਰਬਾਨੀ ਲਈ ਤਿਆਰ ਰਹਿਣਾ ਪਵੇਗਾ। ਰੈਲੀ ਨੂੰ ਗੁਰਮੀਤ ਸਿੰਘ ਸੁਖਪੁਰਾ, ਜਗਤਾਰ ਸਿੰਘ ਜਗੀਰਾ, ਮੋਹਨ ਸਿੰਘ ਛੰਨਾ, ਦਰਸ਼ਨ ਸਿੰਘ, ਮੋਹਣ ਸਿੰਘ, ਦਰਸ਼ਨ ਚੀਮਾ, ਗਮਦੂਰ ਸਿੰਘ, ਬਲਵਿੰਦਰ ਸਿੰਘ ਪੰਜਾਬ ਪੁਲਿਸ, ਬਲਵਿੰਦਰ ਸਿੰਘ ਪ੍ਰਭੂ ਡੀਟੀਐਫ, ਗੁਰਪ੍ਰੀਤ ਸਿੰਘ ਭੋਤਨਾ ਐਸੋਸੀਏਟ ਟੀਚਰ, ਕੇਵਲ ਸਿੰਘ ਬੀਐਡ ਫ਼ਰੰਟ, ਰੇਸ਼ਮ ਸਿੰਘ ਰਿਟਾਇਰਡ ਸੁਪਰਡੰਟ ਡੀ.ਸੀ. ਦਫ਼ਤਰ, ਜਗਵੰਤ ਸਿੰਘ ਪੈਨਸ਼ਨ ਆਗੂ , ਸੁਖਜੰਟ ਸਿੰਘ ਪੀ ਐਸ ਪੀ ਸੀ ਐਲ, ਸ਼ਿਵਰਾਜ ਸਿੰਘ, ਰਜਿੰਦਰ ਸਿੰਘ ਕਾਨੂੰਗੋ ਐਸੋਸੀਏਸ਼ਨ, ਗੁਰਵਿੰਦਰ ਸਿੰਘ ਡੀ.ਸੀ. ਦਫ਼ਤਰ ਆਦਿ ਆਗੂਆਂ ਨੇ ਵੀ ਸੰਬੋਧਨ ਕੀਤਾ। ਮੁਲਾਜ਼ਮ ਆਗੂਆਂ ਨੇ ਕਿਹਾ ਕਿ 13 ਸਤੰਬਰ ਨੂੰ ਕੈਬਨਿਟ ਮੰਤਰੀ ਅਮਨ ਅਰੋੜਾ ਦੇ ਘਰ ਸੁਨਾਮ ਵਿਖੇ ਘਿਰਾਓ ਵਿਚ ਵੱਡੀ ਗਿਣਤੀ ਸਾਥੀ ਭਾਗ ਲੈਣਗੇ।
Ad Position 22
No active advertisement
ਪਿਛਲੀ ਖ਼ਬਰ ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਮੌਤ ਦੇ ਪਰਿਵਾਰ ਨੇ ਦੋਸਤ ’ਤੇ ਲਗਾਏ ਗੰਭੀਰ ਦੋਸ਼ ਅਗਲੀ ਖ਼ਬਰ ਸੰਤ ਲੌਂਗਪੁਰੀ ਬ੍ਰਿਲੀਐਂਟ ਸਕੂਲ ਪੱਖੋ ਕਲਾਂ ਦੇ ਖਿਡਾਰੀ ਜ਼ਿਲ੍ਹਾ ਪੱਧਰੀ ਟੇਬਲ ਟੈਨਿਸ ਮੁਕਾਬਲੇ ’ਚ ਜੇਤੂ
Ad Position 24