10-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

ਬਲਾਕ ਸ਼ਹਿਣਾ ਦੀ ਮੀਟਿੰਗ ਵਿਚ ਸਾਂਝਾ ਮੋਰਚਾ ਪੰਜਾਬ ਦੇ ਕਨਵੀਨਰ ਜੁਗਰਾਜ ਸਿੰਘ ਰਾਜਾ ਦਾ ਵਿਸ਼ੇਸ਼ ਸਨਮਾਨ

ਸ਼ਹਿਣਾ, 10 ਸਤੰਬਰ (ਸੁਰੇਸ਼ ਗੋਗੀ)-ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਬਲਾਕ ਸ਼ਹਿਣਾ ਦੀ ਮਹੀਨਾਵਾਰ ਮੀਟਿੰਗ ਬਲਾਕ ਪ੍ਰਧਾਨ ਡਾ: ਜਸਵੰਤ ਸਿੰਘ ਨੱਤ ਦੀ ਪ੍ਰਧਾਨਗੀ ਹੇਠ ਪੱਖੋਂ ਕੈਂਚੀਆਂ ਵਿਖੇ ਡਾ: ਤਾਜ ਭੱਟੀ ਦੇ ਸਥਾਨ ’ਤੇ ਕੀਤੀ ਗਈ। ਮੀਟਿੰਗ ਵਿਚ ਸਰਪੰਚ ਡਾ: ਜਗਰਾਜ ਸਿੰਘ ਰਾਜਾ ਟੱਲੇਵਾਲ ਸੂਬਾ ਕਨਵੀਨਰ ਸਾਂਝਾ ਮੋਰਚਾ ਪੰਜਾਬ ਨੇ ਕਿਹਾ ਕਿ ਸਦੀਆਂ ਤੋਂ ਲੈ ਕੇ ਲੋਕਾਂ ਦੀ ਗੱਲ ਕਰਨ ਵਾਲੇ ਲੋਕ ਪੱਖੀ ਆਗੂਆਂ ’ਤੇ ਸਰਕਾਰਾਂ ਤਸ਼ੱਦਦ ਕਰਦੀਆਂ ਆਈਆਂ ਹਨ ।

Ad Position 21
repet_subhas-goyals [Copy P29]
ਅਜੀਤ ਡੈਸਕ 11-09-2026
ਸ਼ਹਿਣਾ, 10 ਸਤੰਬਰ (ਸੁਰੇਸ਼ ਗੋਗੀ)-ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਬਲਾਕ ਸ਼ਹਿਣਾ ਦੀ ਮਹੀਨਾਵਾਰ ਮੀਟਿੰਗ ਬਲਾਕ ਪ੍ਰਧਾਨ ਡਾ: ਜਸਵੰਤ ਸਿੰਘ ਨੱਤ ਦੀ ਪ੍ਰਧਾਨਗੀ ਹੇਠ ਪੱਖੋਂ ਕੈਂਚੀਆਂ ਵਿਖੇ ਡਾ: ਤਾਜ ਭੱਟੀ ਦੇ ਸਥਾਨ ’ਤੇ ਕੀਤੀ ਗਈ। ਮੀਟਿੰਗ ਵਿਚ ਸਰਪੰਚ ਡਾ: ਜਗਰਾਜ ਸਿੰਘ ਰਾਜਾ ਟੱਲੇਵਾਲ ਸੂਬਾ ਕਨਵੀਨਰ ਸਾਂਝਾ ਮੋਰਚਾ ਪੰਜਾਬ ਨੇ ਕਿਹਾ ਕਿ ਸਦੀਆਂ ਤੋਂ ਲੈ ਕੇ ਲੋਕਾਂ ਦੀ ਗੱਲ ਕਰਨ ਵਾਲੇ ਲੋਕ ਪੱਖੀ ਆਗੂਆਂ ’ਤੇ ਸਰਕਾਰਾਂ ਤਸ਼ੱਦਦ ਕਰਦੀਆਂ ਆਈਆਂ ਹਨ । ਉਨ੍ਹਾਂ ਬੀਤੇ ਦਿਨੀਂ ਪੰਜਾਬ ਪੁਲਿਸ ਦੇ ਤਸ਼ੱਦਦ ਦੇ ਸ਼ਿਕਾਰ ਹੋਏ ਨੌਜਵਾਨ ਮੋਹਨਜੀਤ ਸਿੰਘ ਸ਼ੇਰੋਂ ਨਾਲ ਹਮਦਰਦੀ ਪ੍ਰਗਟ ਕਰਦਿਆਂ ਪੰਜਾਬ ਸਰਕਾਰ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਅਤੇ ਕਿਹਾ ਕਿ ਜਿੰਨਾ ਚਿਰ ਅਸੀਂ ਸਾਰੇ ਇਕ ਪਲੇਟਫ਼ਾਰਮ ਤੇ ਇਕੱਠੇ ਨਹੀਂ ਹੁੰਦੇ ਤਾਂ ਸਰਕਾਰੀ ਜ਼ੁਲਮ ਦਾ ਸ਼ਿਕਾਰ ਹੁੰਦੇ ਰਹਾਂਗੇ। ਇਸ ਮੌਕੇ ਪ੍ਰਧਾਨ ਜਸਵੰਤ ਸਿੰਘ ਨੱਤ ਨੇ ਆਰ.ਐਮ.ਪੀ ਡਾਕਟਰ ਸਾਹਿਬਾਨ ਨੂੰ ਦਿੱਤੀ ਜਾਣ ਵਾਲੀ ਟਰੇਨਿੰਗ ਦੇ ਵਾਅਦੇ ’ਚ ਨੋਟੀਫ਼ਿਕੇਸ਼ਨ ਜਾਰੀ ਕਰਨ ਸਬੰਧੀ ਕੀਤੀ ਜਾ ਰਹੀ ਆਨਾ ਕਾਨੀ ’ਤੇ ਕਿੰਤੂ ਕਰਦਿਆਂ ਆਖਿਆ ਕਿ ਸਰਕਾਰ ਸਾਡੇ ਮਸਲੇ ਦੇ ਸਬੰਧ ਵਿਚ ਸੰਜੀਦਾ ਨਹੀਂ । ਇਸ ਮੌਕੇ ਹਰਬੰਸ ਸਿੰਘ ਤਪਾ, ਚਮਕੌਰ ਸਿੰਘ ਜੈਮਲ ਸਿੰਘ ਵਾਲਾ, ਨਿਰਮਲ ਸਿੰਘ ਸ਼ਹਿਣਾ, ਸੁਦਾਗਰ ਸਿੰਘ ਭੋਤਨਾ, ਬਲਾਕ ਦੇ ਜਨਰਲ ਸਕੱਤਰ ਡਾ: ਇਕਬਾਲ ਮੁਹੰਮਦ ਨੇ ਜਥੇਬੰਦੀ ਵਿਚ ਨਵੇਂ ਸ਼ਾਮਿਲ ਹੋਏ ਡਾ: ਜਰਨੈਲ ਸਿੰਘ ਸੰਧੂ ਕਲਾਂ, ਡਾ: ਕੁਲਦੀਪ ਸਿੰਘ ਸੰਧੂ ਕਲਾਂ, ਪ੍ਰਮਿੰਦਰ ਸਿੰਘ ਸੰਧੂ ਕਲਾਂ, ਡਾ: ਗੁਰਮੇਲ ਸਿੰਘ ਦਰਾਜ, ਡਾ: ਸੁਖਵੀਰ ਸਿੰਘ ਤਪਾ, ਡਾ: ਸੰਦੀਪ ਸਿੰਘ ਪੱਖੋ ਕੈਂਚੀਆਂ ਦਾ ਸਵਾਗਤ ਕੀਤਾ ਅਤੇ ਉਨ੍ਹਾਂ ਕਿਹਾ ਕਿ ਨਵੇਂ ਸ਼ਾਮਿਲ ਹੋਏ ਡਾਕਟਰ ਸਾਥੀਆਂ ਦੇ ਸਹਿਯੋਗ ਨਾਲ ਜਥੇਬੰਦੀ ਹੋਰ ਮਜ਼ਬੂਤ ਹੋਵੇਗੀ। ਮੀਟਿੰਗ ਦੌਰਾਨ ਸਟੇਜ ਸੰਚਾਲਨ ਦੀ ਜ਼ਿੰਮੇਵਾਰੀ ਡਾਕਟਰ ਸੱਤਪਾਲ ਸਿੰਘ ਚੀਮਾ ਨੇ ਬਾਖ਼ੂਬੀ ਨਿਭਾਈ। ਇਸ ਮੌਕੇ ਡਾ: ਜਗਸੀਰ ਸਿੰਘ ਚੀਮਾ, ਡਾ: ਗੁਰਦੀਪ ਸਿੰਘ ਜਗਜੀਤਪੁਰਾ, ਡਾ: ਕੇਵਲ ਸਿੰਘ ਸੰਧੂ ਕਲਾਂ, ਡਾ: ਹਰਜੀਤ ਸਿੰਘ ਸੰਧੂ ਕਲਾਂ, ਡਾ: ਜਰਨੈਲ ਸਿੰਘ ਸੰਧੂ ਕਲਾਂ, ਡਾ: ਕੁਲਦੀਪ ਸਿੰਘ ਸੰਧੂ ਕਲਾਂ, ਡਾ: ਪ੍ਰਮਿੰਦਰ ਸਿੰਘ ਸੰਧੂ ਕਲਾਂ, ਡਾ: ਸੁਖਦੀਪ ਕੁਮਾਰ ਸ਼ਹਿਣਾ, ਡਾ: ਗੁਰਮੇਲ ਸਿੰਘ ਦਰਾਜ, ਡਾ: ਜਗਦੀਪ ਸਿੰਘ ਬੀਹਲੀ, ਡਾ: ਗਗਨਦੀਪ ਸਿੰਘ ਢਿਲਵਾਂ, ਡਾ: ਸੁਖਪਾਲ ਸਿੰਘ ਧਾਲੀਵਾਲ, ਡਾ: ਗੁਰਦੀਪ ਸਿੰਘ ਭਦੌੜ, ਡਾ: ਸੰਦੀਪ ਸਿੰਘ ਉੱਗੋਕੇ, ਡਾ: ਹਰਪ੍ਰੀਤ ਸਿੰਘ ਮੌੜ, ਡਾ: ਬਲਦੇਵ ਸਿੰਘ ਢਿਲਵਾਂ, ਡਾ: ਜਸਪ੍ਰੀਤ ਸਿੰਘ ਤਪਾ, ਡਾ: ਸੰਦੀਪ ਸਿੰਘ ਪੱਖੋ ਕੈਂਚੀਆਂ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਗੁ: ਦਸਮੇਸ਼ਸਰ ਸਾਹਿਬ ’ਚ ਨਵੇਂ ਦਰਬਾਰ ਸਾਹਿਬ ਦੀ ਕਾਰ ਸੇਵਾ ਮੁਕੰਮਲ ਹੋਣ ਉਪਰੰਤ ਧਾਰਮਿਕ ਸਮਾਗਮ ਅਗਲੀ ਖ਼ਬਰ ਸੰਦੌੜ ਨਜ਼ਦੀਕ ਲੰਘਦੀ ਬਠਿੰਡਾ ਬਰਾਂਚ ਨਹਿਰ ’ਚ ਅਚਾਨਕ ਪਿਆ ਪਾੜ ਕਾਫੀ ਜੱਦੋ ਜਹਿਦ ਤੋਂ ਬਾਅਦ ਲੋਕਾਂ ਨੇ ਪਾੜ ਨੂੰ ਕੀਤਾ...
Ad Position 24