10-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

ਸੰਦੌੜ ਨਜ਼ਦੀਕ ਲੰਘਦੀ ਬਠਿੰਡਾ ਬਰਾਂਚ ਨਹਿਰ ’ਚ ਅਚਾਨਕ ਪਿਆ ਪਾੜ ਕਾਫੀ ਜੱਦੋ ਜਹਿਦ ਤੋਂ ਬਾਅਦ ਲੋਕਾਂ ਨੇ ਪਾੜ ਨੂੰ ਕੀਤਾ ਬੰਦ

ਸੰਦੌੜ, 10 ਸਤੰਬਰ (ਗੁਰਪ੍ਰੀਤ ਸਿੰਘ ਚੀਮਾ, ਜਸਵੀਰ ਸਿੰਘ ਜੱਸੀ)- ਦੌੜ ਨੇੜਲੇ ਪਿੰਡ ਕਲਿਆਣ ਵਿਖੇ ਅੱਜ ਸਵੇਰੇ ਵੇਲੇ ਉਸ ਸਮੇਂ ਹੜਕੰਭ ਮੱਚ ਗਿਆ, ਜਦੋਂ ਮਾਲੇਰਕੋਟਲਾ ਰਾਏਕੋਟ ਰੋਡ ਕੋਲ ਦੀ ਲੰਘਦੀ ਬਠਿੰਡਾ ਬ੍ਰਾਂਚ ਨਹਿਰ ’ਚ ਅਚਾਨਕ ਪਾੜ ਪੈ ਗਿਆ । ਪੁਲ ਕਲਿਆਣ ਦੇ ਨਜ਼ਦੀਕ ਪੈਂਦੀ ਨਹਿਰੀ ਮਹਿਕਮੇ ਦੀ ਸਰਕਾਰੀ ਕੋਠੀ ਦੇ ਕੋਲ ਅਚਾਨਕ ਅੱਜ ਸਵੇਰੇ ਤੜਕਸਾਰ ਨਹਿਰ ਵਿਚ ਪਾੜ ਪੈਣ ਕਾਰਣ ਪਾਣੀ ਦਾ ਵਹਾਅ ਖੇਤਾਂ ਵੱਲ ਹੋ ਗਿਆ ।

Ad Position 21
repet_subhas-goyals [Copy P29]
ਅਜੀਤ ਡੈਸਕ 11-09-2026
ਸੰਦੌੜ, 10 ਸਤੰਬਰ (ਗੁਰਪ੍ਰੀਤ ਸਿੰਘ ਚੀਮਾ, ਜਸਵੀਰ ਸਿੰਘ ਜੱਸੀ)- ਦੌੜ ਨੇੜਲੇ ਪਿੰਡ ਕਲਿਆਣ ਵਿਖੇ ਅੱਜ ਸਵੇਰੇ ਵੇਲੇ ਉਸ ਸਮੇਂ ਹੜਕੰਭ ਮੱਚ ਗਿਆ, ਜਦੋਂ ਮਾਲੇਰਕੋਟਲਾ ਰਾਏਕੋਟ ਰੋਡ ਕੋਲ ਦੀ ਲੰਘਦੀ ਬਠਿੰਡਾ ਬ੍ਰਾਂਚ ਨਹਿਰ ’ਚ ਅਚਾਨਕ ਪਾੜ ਪੈ ਗਿਆ । ਪੁਲ ਕਲਿਆਣ ਦੇ ਨਜ਼ਦੀਕ ਪੈਂਦੀ ਨਹਿਰੀ ਮਹਿਕਮੇ ਦੀ ਸਰਕਾਰੀ ਕੋਠੀ ਦੇ ਕੋਲ ਅਚਾਨਕ ਅੱਜ ਸਵੇਰੇ ਤੜਕਸਾਰ ਨਹਿਰ ਵਿਚ ਪਾੜ ਪੈਣ ਕਾਰਣ ਪਾਣੀ ਦਾ ਵਹਾਅ ਖੇਤਾਂ ਵੱਲ ਹੋ ਗਿਆ । ਹਾਲਾਂਕਿ ਫਸਲਾਂ ਦਾ ਨੁਕਸਾਨ ਹੋਣੋਂ ਤੋਂ ਬਚਾਅ ਹੋ ਗਿਆ । ਸਵੇਰੇ ਵੇਲੇ ਕੋਲੋਂ ਦੀ ਲੰਘ ਰਹੇ ਲੋਕਾਂ ਨੂੰ ਜਦੋਂ ਇਸ ਪਾੜ ਦਾ ਪਤਾ ਲੱਗਾ ਤਾਂ ਨੇੜੇ ਦੇ ਪਿੰਡਾਂ ਵਿਚ ਅਨਾਊਮੈਂਟ ਕੀਤੀ ਗਈ ਜਿਸ ਤੋਂ ਬਾਅਦ ਵੱਡੀ ਗਿਣਤੀ ਵਿਚ ਲੋਕ ਮੌਕੇ ਤੇ ਪੁੱਜ ਗਏ ਅਤੇ ਨਹਿਰ ਦੇ ਪਾੜ ਨੂੰ ਭਰਨ ਦੇ ਕੰਮ ਵਿਚ ਜੁੱਟ ਗਏ।ਨੇੜੇ ਦੇ ਪਿੰਡਾਂ ਤੋਂ ਸੈਂਕੜਿਆਂ ਦੀ ਗਿਣਤੀ ਵਿਚ ਪੁੱਜੇ ਲੋਕਾਂ ਨੇ ਹਿੰਮਤ ਕਰਦੇ ਹੋਏ ਨਹਿਰੀ ਵਿਭਾਗ ਦੇ ਕਰਮਚਾਰੀਆਂ ਦੀ ਮਦਦ ਨਾਲ ਕਾਫੀ ਜੱਦੋ ਜਹਿਦ ਤੋਂ ਬਾਅਦ ਪਏ ਹੋਏ ਪਾੜ ਨੂੰ ਬੰਦ ਕਰ ਦਿੱਤਾ। ਇਸ ਪਾੜ ਦਾ ਪਤਾ ਲਗਦਿਆਂ ਹੀ ਮਾਰਕੀਟ ਕਮੇਟੀ ਸੰਦੌੜ ਦੇ ਚੇਅਰਮੈਨ ਕਰਮਜੀਤ ਸਿੰਘ ਕੁਠਾਲਾ, ਸਰਪੰਚ ਬਾਰਾ ਸਿੰਘ ਕਲਿਆਣ ਵੀ ਮੌਕੇ ’ਤੇ ਪੁੱਜ ਗਏ। ਚੇਅਰਮੈਨ ਕਰਮਜੀਤ ਸਿੰਘ ਕੁਠਾਲਾ ਨੇ ਕਿਹਾ ਕਿ ਤੁਰੰਤ ਹੀ ਉਨ੍ਹਾਂ ਨੇ ਪਤਾ ਲੱਗਣ ’ਤੇ ਪ੍ਰਸ਼ਾਸਨ ਦੇ ਮਾਮਲਾ ਧਿਆਨ ਵਿਚ ਲਿਆ ਦਿੱਤਾ। ਸੂਚਨਾ ਮਿਲਣ ’ਤੇ ਨਹਿਰੀ ਮਹਿਕਮੇ ਦੇ ਅਧਿਕਾਰੀ ਵੀ ਮੌਕੇ ’ਤੇ ਪੁੱਜ ਗਏ ਅਤੇ ਉਨ੍ਹਾਂ ਨੇ ਨਹਿਰ ਵਿਚ ਪਾਣੀ ਦੇ ਵਹਾਅ ਨੂੰ ਕੁੱਝ ਘਟਾ ਦਿੱਤਾ। ਜਾਕਣਾਰੀ ਅਨੁਸਾਰ ਨਹਿਰੀ ਵਿਸਰਾਮ ਘਰ ਦੇ ਕੋਲ ਨਰਸਰੀ ’ਚ ਬੂਟਿਆਂ ਨੂੰ ਪਾਣੀ ਲਗਾਉਣ ਲਈ ਨਹਿਰ ’ਚੋਂ ਪਾਇਪ ਪਾਇਆ ਹੋਇਆ ਸੀ, ਜਿਥੋਂ ਹੌਲੀ ਹੌਲੀ ਮਿੱਟੀ ਖੁਰ ਜਾਣ ਕਾਰਣ ਨਹਿਰ ਵਿਚ ਪਾੜ ਪੈ ਗਿਆ।
Ad Position 22
No active advertisement
ਪਿਛਲੀ ਖ਼ਬਰ ਬਲਾਕ ਸ਼ਹਿਣਾ ਦੀ ਮੀਟਿੰਗ ਵਿਚ ਸਾਂਝਾ ਮੋਰਚਾ ਪੰਜਾਬ ਦੇ ਕਨਵੀਨਰ ਜੁਗਰਾਜ ਸਿੰਘ ਰਾਜਾ ਦਾ ਵਿਸ਼ੇਸ਼ ਸਨਮਾਨ ਅਗਲੀ ਖ਼ਬਰ ਭਾਜਪਾਈਆਂ ਨੇ ਵਿਧਾਇਕ ਦੇ ਦਫਤਰ ਅੱਗੇ ਸਰਕਾਰ ਖਿਲਾਫ਼ ਧਰਨਾ ਪ੍ਰਦਰਸ਼ਨ ਕੀਤਾ
Ad Position 24