11-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

ਸਿਹਤ ਵਿਭਾਗ ਬਰਨਾਲਾ ਨੇ ਪ੍ਰਾਪਤ ਟੀਚੇ ਤੋਂ ਵੱਧ ਕੀਤੇ ਮੋਤੀਆਬਿੰਦ ਦੇ ਆਪ੍ਰੇਸ਼ਨ -ਡਾਕਟਰਾਂ ਦਾ ਕੀਤਾ ਗਿਆ ਸਨਮਾਨ

ਬਰਨਾਲਾ, 10 ਸਤੰਬਰ (ਨਰਿੰਦਰ ਅਰੋੜਾ)-ਸਿਹਤ ਵਿਭਾਗ ਬਰਨਾਲਾ ਵਲੋਂ ਐਨ. ਪੀ.

Ad Position 21
repet_subhas-goyals [Copy P29]
ਅਜੀਤ ਡੈਸਕ 11-09-2026
ਬਰਨਾਲਾ, 10 ਸਤੰਬਰ (ਨਰਿੰਦਰ ਅਰੋੜਾ)-ਸਿਹਤ ਵਿਭਾਗ ਬਰਨਾਲਾ ਵਲੋਂ ਐਨ.ਪੀ.ਸੀ.ਬੀ. ਪ੍ਰੋਗਰਾਮ ਤਹਿਤ ਪੰਜਾਬ ਸਰਕਾਰ ਵਲੋਂ ਮਿਲੇ ਟੀਚੇ ਤੋਂ ਵੱਧ 121 ਫ਼ੀਸਦੀ ਮੋਤੀਆਬਿੰਦ ਦੇ ਆਪ੍ਰੇਸ਼ਨ ਸਫ਼ਲਤਾਪੂਰਵਕ ਕੀਤੇ ਗਏ ਹਨ। ਜਾਣਕਾਰੀ ਸਿਵਲ ਸਰਜਨ ਬਰਨਾਲਾ ਡਾ: ਹਰੀਪਾਲ ਸਿੰਘ ਸਿੱਧੂ, ਜ਼ਿਲ੍ਹਾ ਟੀਕਾਕਰਨ ਅਫ਼ਸਰ-ਕਮ-ਨੋਡਲ ਅਫ਼ਸਰ ਡਾ: ਹਰਜੀਤ ਸਿੰਘ ਨੇ ਦੱਸਿਆ ਕਿ ‘ਨੈਸ਼ਨਲ ਪ੍ਰੋਗਰਾਮ ਕੰਟਰੋਲ ਆਫ਼ ਬਲਾਇੰਡਨੈੱਸ’ ਅਧੀਨ ਸਰਕਾਰੀ ਤੇ ਪ੍ਰਾਈਵੇਟ ਡਾਕਟਰਾਂ, ਸਟਾਫ਼ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਸਾਲ 2025-26 ਦੌਰਾਨ 66 ਵਿਸ਼ੇਸ਼ ਜਾਂਚ ਕੈਂਪ ਲਗਾਏ ਗਏ। ਇਨ੍ਹਾਂ ਕੈਂਪਾਂ ਵਿਚ 50 ਸਾਲ ਤੋਂ ਵੱਧ ਉਮਰ ਦੇ 11,806 ਲੋਕਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਗਈ, ਜਿਸ ਦੌਰਾਨ 6,263 ਲੋਕਾਂ ਦੀਆਂ ਕੈਟਾਰੈਕਟ ਸਰਜਰੀਆਂ ਕੀਤੀਆਂ ਗਈਆਂ। ਲੋਕਾਂ ਨੂੰ ਮੋਤੀਆਬਿੰਦ ਦੀ ਜਾਂਚ ਲਈ ਜਾਗਰੂਕ ਕਰਨ ਅਤੇ ਵਧੀਆ ਸੇਵਾਵਾਂ ਨਿਭਾਉਣ ਲਈ ਸੀਨੀਅਰ ਮੈਡੀਕਲ ਅਫ਼ਸਰ ਬਰਨਾਲਾ ਡਾ: ਇੰਦੂ ਬਾਂਸਲ, ਡਾ: ਅਮੋਲਦੀਪ ਕੌਰ, ਡਾ: ਦੀਪਤੀ ਗੁਪਤਾ (ਸਿਵਲ ਹਸਪਤਾਲ ਬਰਨਾਲਾ) ਅਤੇ ਡਾ: ਗੁਰਸਿਮਰਨਜੀਤ ਸਿੰਘ (ਸਬ-ਡਵੀਜ਼ਨਲ ਹਸਪਤਾਲ ਤਪਾ) ਅਤੇ ਸਟਾਫ਼ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪ੍ਰਾਈਵੇਟ ਡਾ: ਰੁਪੇਸ਼ ਸਿੰਗਲਾ (ਪ੍ਰੇਮ ਅੱਖਾਂ ਦਾ ਹਸਪਤਾਲ), ਡਾ: ਗੁਰਪਾਲ ਸਿੰਘ (ਪੰਜਾਬ ਅੱਖਾਂ ਦਾ ਹਸਪਤਾਲ) ਅਤੇ ਡਾ: ਤਰਲੋਕੀ ਨਾਥ (ਤਰਲੋਕੀ ਅਡਵਾਂਸ ਆਈ ਹਸਪਤਾਲ) ਦਾ ਵੀ ਸਨਮਾਨ ਕੀਤਾ ਗਿਆ । ਇਸ ਤੋਂ ਇਲਾਵਾ ਓਪਥਾਲਮਿਕ ਅਫ਼ਸਰ ਰੁਪਿੰਦਰ ਸਿੰਘ ਤੇ ਗੁਰਮੀਤ ਸਿੰਘ, ਮੈਡਮ ਅਰਾਧਨਾ ਸਹਿਗਲ (ਸਹਾਇਕ ਐਨ.ਪੀ.ਸੀ.ਬੀ.), ਦਫ਼ਤਰ ਸਿਵਲ ਸਰਜਨ ਬਰਨਾਲਾ ਦੇ ਅਧਿਕਾਰੀ/ਕਰਮਚਾਰੀ ਅਤੇ ਬਲਾਕ ਐਕਸਟੈਂਸ਼ਨ ਐਜੂਕੇਟਰਸ ਦਾ ਵੀ ਸਨਮਾਨ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਮਾਸ ਮੀਡੀਆ ਤੇ ਸੂਚਨਾ ਅਫ਼ਸਰ ਕੁਲਦੀਪ ਸਿੰਘ ਮਾਨ, ਡਿਪਟੀ ਮਾਸ ਮੀਡੀਆ ਅਫ਼ਸਰ ਬਲਰਾਜ ਸਿੰਘ ਅਤੇ ਜ਼ਿਲ੍ਹਾ ਪ੍ਰੋਗਰਾਮ ਮੈਨੇਜਰ ਕੁਲਵੰਤ ਸਿੰਘ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸੰਤ ਲੌਂਗਪੁਰੀ ਬ੍ਰਿਲੀਐਂਟ ਸਕੂਲ ਪੱਖੋ ਕਲਾਂ ਦੇ ਖਿਡਾਰੀ ਜ਼ਿਲ੍ਹਾ ਪੱਧਰੀ ਟੇਬਲ ਟੈਨਿਸ ਮੁਕਾਬਲੇ ’ਚ ਜੇਤੂ ਅਗਲੀ ਖ਼ਬਰ ਬਾਲ ਭਿੱਖਿਆ ਦੇ ਖ਼ਾਤਮੇ ਲਈ ਐਂਟੀ ਬੈਗਿੰਗ ਟਾਸਕ ਫੋਰਸ ਵਲੋਂ ਚੈਕਿੰਗ
Ad Position 24