13-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-09-2026

ਬਿਜਲੀ ਬੋਰਡ ਦੇ ਰਿਟਾਇਰਡ ਮੁਲਾਜ਼ਮ ਤੋਂ ਲੁਟੇਰੇ ਸੋਨੇ ਦੀ ਮੁੰਦਰੀ ਖੋਹ ਕੇ ਫਰਾਰ

ਬਰਨਾਲਾ, 11 ਸਤੰਬਰ (ਰਾਜ ਪਨੇਸਰ)-ਸਥਾਨਕ ਕੇ. ਸੀ ਰੋਡ ’ਤੇ ਦੋ ਮੋਟਰਸਾਈਕਲਾਂ ’ਤੇ ਚਾਰ ਅਣਪਛਾਤੇ ਸਵਾਰਾਂ ਵਲੋਂ ਇੱਕ ਬਿਜਲੀ ਬੋਰਡ ਦੇ ਰਿਟਾਇਰਡ ਮੁਲਾਜ਼ਮ ਤੋਂ ਸੋਨੇ ਦੀ ਛਾਪ ਖੋਹੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।

Ad Position 21
repet_subhas-goyals [Copy P29]
ਜਾਣਕਾਰੀ ਦਿੰਦੇ ਹੋਏ ਪੀੜਤ ਜਗਜੀਤ ਸਿੰਘ। 13-09-2026
ਬਰਨਾਲਾ, 11 ਸਤੰਬਰ (ਰਾਜ ਪਨੇਸਰ)-ਸਥਾਨਕ ਕੇ.ਸੀ ਰੋਡ ’ਤੇ ਦੋ ਮੋਟਰਸਾਈਕਲਾਂ ’ਤੇ ਚਾਰ ਅਣਪਛਾਤੇ ਸਵਾਰਾਂ ਵਲੋਂ ਇੱਕ ਬਿਜਲੀ ਬੋਰਡ ਦੇ ਰਿਟਾਇਰਡ ਮੁਲਾਜ਼ਮ ਤੋਂ ਸੋਨੇ ਦੀ ਛਾਪ ਖੋਹੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਦਿੰਦਿਆਂ ਜਗਜੀਤ ਸਿੰਘ ਨੇ ਦੱਸਿਆ ਕਿ 8 ਸਤੰਬਰ ਨੂੰ ਉਹ ਆਪਣੀ ਸਕੂਟਰੀ ’ਤੇ ਸਵਾਰ ਹੋ ਕੇ ਬਾਜ਼ਾਰ ਵੱਲ ਸਮਾਨ ਲੈਣ ਲਈ ਗਿਆ ਹੋਇਆ ਸੀ ਅਤੇ ਜਦੋਂ ਕੇ.ਸੀ. ਰੋਡ ’ਤੇ ਡਾ: ਸਿਡਾਣੇ ਵਾਲੀ ਗਲੀ ਮੁੜਨ ਲੱਗਿਆ ਤਾਂ ਦੋ ਮੋਟਰਸਾਈਕਲਾਂ ’ਤੇ ਸਵਾਰ ਚਾਰ ਅਣਪਛਾਤੇ ਵਿਅਕਤੀ ਆਏ, ਜਿਨ੍ਹਾਂ ਦੇ ਮੋਟਰਸਾਈਕਲਾਂ ’ਤੇ ਨੰਬਰ ਪਲੇਟਾਂ ਵੀ ਨਹੀਂ ਸਨ ਤੇ ਦੋ ਜਣਿਆਂ ਨੇ ਮੂੰਹ ਵੀ ਲਪੇਟੇ ਹੋਏ ਸਨ, ਨੇ ਮੇਰੇ ਤੋਂ ਪਤਾ ਪੁੱਛਣ ਦੇ ਬਹਾਨੇ ਘੇਰ ਕੇ ਮੇਰੀ ੳਂੁਗਲ ’ਚ ਪਾਈ ਪੌਣੇ ਤੋਲੇ ਦੀ ਸੋਨੇ ਦੀ ਛਾਂਪ ਖੋਹ ਲਈ ਅਤੇ ਜਦੋਂ ਮੈਂ ਰੌਲਾ ਪਾਉਣ ਲੱਗਿਆ ਤਾਂ ਉਹ ਮੌਕੇ ਤੋਂ ਤੇਜ਼ੀ ਨਾਲ ਫ਼ਰਾਰ ਹੋ ਗਏ। ਉਨ੍ਹਾਂ ਦੱਸਿਆ ਕਿ ਇਸ ਘਟਨਾ ਸਬੰਧੀ ਸਬੰਧਿਤ ਥਾਣੇ ਨੂੰ ਸੂਚਿਤ ਕਰ ਦਿੱਤਾ ਹੈ ਪਰ ਇੰਨੇ ਦਿਨ ਬੀਤਣ ਤੋਂ ਬਾਅਦ ਪੁਲਿਸ ਝਪਟਮਾਰਾਂ ਨੂੰ ਫੜਨ ’ਚ ਨਕਾਮ ਹੈ। ਦਿਨੋਂ ਦਿਨ ਵੱਧਦੀਆਂ ਜਾ ਰਹੀਆਂ ਲੁੱਟਾਂ-ਖੋਹਾਂ ਦੀਆਂ ਘਟਨਾਵਾਂ ਕਾਰਨ ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਚੋਰ-ਲੁਟੇਰਿਆਂ ਤੇ ਬਦਮਾਸ਼ਾਂ ਨੂੰ ਪੁਲਿਸ ਦਾ ਡਰ ਰਿਹਾ ਹੀ ਨਹੀਂ ਰਿਹਾ ਅਤੇ ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ’ਤੇ ਅਨੇਕਾਂ ਸਵਾਲ ਖੜੇ ਹੋ ਰਹੇ ਹਨ।
Ad Position 22
No active advertisement
ਪਿਛਲੀ ਖ਼ਬਰ ਵਿਰੋਧੀ ਪਾਰਟੀਆਂ ਕੋਲ ਸਿਰਫ਼ ਲਾਸ਼ਾਂ ’ਤੇ ਰਾਜਨੀਤੀ ਕਰਨ ਦਾ ਮੰਦਭਾਗਾ ਮੁੱਦਾ- ਚੀਮਾ ਅਗਲੀ ਖ਼ਬਰ ਸੰਤ ਨਿਰੰਕਾਰੀ ਸਤਿਸੰਗ ਭਵਨ ਵਿਖੇ ਅੱਖਾਂ ਦਾ ਜਾਂਚ ਕੈਂਪ ਲਗਾਇਆ
Ad Position 24