ਵਾਈ.ਐਸ. ਪਬਲਿਕ ਸਕੂਲ ਵਲੋਂ ਅਧਿਆਪਕਾਂ ਦਾ ‘ਟੀਚਰ ਆਫ਼ ਦ ਮੰਥ’ ਐਵਾਰਡ ਨਾਲ ਸਨਮਾਨ
ਬਰਨਾਲਾ, 16 ਸਤੰਬਰ (ਨਰਿੰਦਰ ਅਰੋੜਾ)- ਬਰਨਾਲਾ ’ਚ ਬੇਸਹਾਰਾ ਕੁੱਤਿਆਂ ਦਾ ਕਹਿਰ ਲਗਾਤਾਰ ਜਾਰੀ ਹੈ ਅਤੇ ਰੋਜ਼ਾਨਾ ਕੋਈ ਨਾ ਕੋਈ ਵਿਅਕਤੀ ਇਨ੍ਹਾਂ ਦਾ ਸ਼ਿਕਾਰ ਬਣਦਾ ਹੈ। ਪਰ ਪ੍ਰਸ਼ਾਸਨ ਦਾ ਇਸ ਵੱਲ ਕੋਈ ਧਿਆਨ ਨਹੀਂ।
ਬਰਨਾਲਾ, 16 ਸਤੰਬਰ (ਨਰਿੰਦਰ ਅਰੋੜਾ)- ਬਰਨਾਲਾ ’ਚ ਬੇਸਹਾਰਾ ਕੁੱਤਿਆਂ ਦਾ ਕਹਿਰ ਲਗਾਤਾਰ ਜਾਰੀ ਹੈ ਅਤੇ ਰੋਜ਼ਾਨਾ ਕੋਈ ਨਾ ਕੋਈ ਵਿਅਕਤੀ ਇਨ੍ਹਾਂ ਦਾ ਸ਼ਿਕਾਰ ਬਣਦਾ ਹੈ। ਪਰ ਪ੍ਰਸ਼ਾਸਨ ਦਾ ਇਸ ਵੱਲ ਕੋਈ ਧਿਆਨ ਨਹੀਂ। ਤਾਜ਼ਾ ਘਟਨਾ ਨੇੜਲੇ ਪਿੰਡ ਸੰਘੇੜਾ ਦੀ ਹੈ ਜਿੱਥੇ ਬੀਤੀ ਸ਼ਾਮ ਅਵਾਰਾ ਕੁੱਤਿਆਂ ਨੇ ਬਿੱਲੂ ਸਿੰਘ ਵਾਸੀ ਸੰਘੇੜਾ ’ਤੇ ਹਮਲਾ ਕਰ ਕੇ ਗੰਭੀਰ ਜ਼ਖ਼ਮੀ ਕਰ ਦਿੱਤਾ। ਜਾਣਕਾਰੀ ਦਿੰਦਿਆਂ ਜਗਜੀਤ ਸਿੰਘ ਵਾਸੀ ਸੰਘੇੜਾ ਨੇ ਦੱਸਿਆ ਕਿ ਬਿੱਲੂ ਸਿੰਘ ਕਿਸੇ ਦੁਕਾਨ ਤੋਂ ਦੁੱਧ ਲੈਣ ਗਿਆ ਸੀ, ਜਦੋਂ ਉਹ ਦੁਕਾਨ ਨੇੜੇ ਪਹੁੰਚਿਆ ਤਾਂ ਆਵਾਰਾ ਕੁੱਤੇ ਵਲੋਂ ਉਸ ’ਤੇ ਹਮਲਾ ਕਰ ਦਿੱਤਾ ਅਤੇ ਉਸ ਦਾ ਹੇਠਲਾ ਬੁੱਲ੍ਹ ਚੀਰ ਦਿੱਤਾ ਤੇ ਹੋਰ ਥਾਵਾਂ ’ਤੇ ਵੀ ਦੰਦ ਮਾਰੇ। ਜਿਸ ਨੂੰ ਤੁਰੰਤ ਸਿਵਲ ਹਸਪਤਾਲ ਬਰਨਾਲਾ ਦੀ ਐਮਰਜੈਂਸੀ ਵਿਖੇ ਲਿਆਂਦਾ ਗਿਆ। ਜਿੱਥੇ ਡਾਕਟਰੀ ਟੀਮ ਵਲੋਂ ਮੁਢਲੀ ਸਹਾਇਤਾ ਦੇਣ ਤੋਂ ਬਾਅਦ ਇਹ ਕਹਿ ਦਿੱਤਾ ਕਿ ਸਾਡੇ ਕੋਲ ਇਸ ਦਾ ਇਲਾਜ ਨਹੀਂ, ਇਸ ਨੂੰ ਪਟਿਆਲਾ ਜਾਂ ਫ਼ਰੀਦਕੋਟ ਲਿਜਾਇਆ ਜਾਵੇ। ਜਦੋਂ ਇਸ ਸੰਬੰਧੀ ਐਸ.ਐਮ.ਓ ਬਰਨਾਲਾ ਡਾ: ਇੰਦੂ ਬਾਂਸਲ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਬੀਤੀ ਰਾਤ ਸਾਡੇ ਕੋਲ ਜ਼ਖ਼ਮੀ ਮਰੀਜ਼ ਆਇਆ ਜਿਸ ਦਾ ਨਾਂਅ ਬਿੱਲੂ ਸਿੰਘ ਸੀ, ਉਹ ਗੰਭੀਰ ਜ਼ਖ਼ਮੀ ਸੀ। ਉਸ ਦਾ ਹੇਠਲਾ ਬੁੱਲ ਬਿਲਕੁਲ ਫਟ ਚੁੱਕਿਆ ਸੀ। ਮੌਕੇ ’ਤੇ ਮੌਜੂਦ ਐਮਰਜੈਂਸੀ ਡਾਕਟਰ ਅਤੇ ਟੀਮ ਵਲੋਂ ਮੁਢਲੀ ਸਹਾਇਤਾ ਦੇਣ ਤੋਂ ਬਾਅਦ ਰੈਫ਼ਰ ਕਰ ਦਿੱਤਾ। ਏ.ਆਰ.ਵੀ.ਸੀ. ਸੈਂਟਰ ਦੇ ਵਿਚ ਡਿਊਟੀ ਕਰ ਰਹੇ ਬਰਜੇਸ਼ ਕੁਮਾਰ ਨੇ ਕਿਹਾ ਕਿ ਦਿਨੋਂ ਦਿਨ ਅਵਾਰਾ ਕੁੱਤਿਆਂ ਦੇ ਵੱਢਣ ਵਾਲੇ ਮਰੀਜ਼ਾਂ ਵਿਚ ਵਾਧਾ ਹੋ ਰਿਹਾ ਹੈ। 10 ਤੋਂ 15 ਮਰੀਜ਼ ਰੋਜ਼ਾਨਾ ਸਿਵਲ ਹਸਪਤਾਲ ਬਰਨਾਲਾ ਵਿਚ ਆਉਂਦੇ ਹਨ। ਜਿਨ੍ਹਾਂ ਦਾ ਇਲਾਜ ਕਰਦੇ ਹੋਏ ਐਂਟੀ ਰੈਬਿਜ ਟੀਕੇ ਲਗਾਏ ਜਾਂਦੇ ਹਨ। ਕੁੱਝ ਮਰੀਜ਼ ਜ਼ਿਆਦਾ ਜ਼ਖਮੀ ਹੋਏ ਹੁੰਦੇ ਹਨ ਉਨ੍ਹਾਂ ਨੂੰ ਐਂਟੀ ਰੈਬਿਜ ਸੀਰਮ ਲਗਾਇਆ ਜਾਂਦਾ ਹੈ।