ਸੋਨੀ ਬਾਲਾ ਨੇ ਗਰਲਜ਼ ਹਾਈ ਸਕੂਲ ਵਿਖੇ ਵੋਕੇਸ਼ਨਲ ਟਰੇਨਰ ਦਾ ਅਹੁਦਾ ਸੰਭਾਲਿਆ
ਤਪਾ ਮੰਡੀ, 16 ਸਤੰਬਰ (ਪ੍ਰਵੀਨ ਗਰਗ)-ਤਪਾ ਦੇ ਸ੍ਰੀਮਤੀ ਸ਼ਾਂਤੀ ਦੇਵੀ ਮੈਮੋਰੀਅਲ ਗਰਲਜ਼ ਹਾਈ ਸਕੂਲ ਵਿਖੇ ਬਿਊਟੀ ਐਂਡ ਵੈੱਲਨੈਸ ਵਿਸ਼ੇ ਲਈ ਵੋਕੇਸ਼ਨਲ ਟਰੇਨਰ ਵਜੋਂ ਮੈਡਮ ਸੋਨੀ ਬਾਲਾ ਪਤਨੀ ਦਲੀਪ ਕੁਮਾਰ ਜੇ. ਈ.
ਤਪਾ ਮੰਡੀ, 16 ਸਤੰਬਰ (ਪ੍ਰਵੀਨ ਗਰਗ)-ਤਪਾ ਦੇ ਸ੍ਰੀਮਤੀ ਸ਼ਾਂਤੀ ਦੇਵੀ ਮੈਮੋਰੀਅਲ ਗਰਲਜ਼ ਹਾਈ ਸਕੂਲ ਵਿਖੇ ਬਿਊਟੀ ਐਂਡ ਵੈੱਲਨੈਸ ਵਿਸ਼ੇ ਲਈ ਵੋਕੇਸ਼ਨਲ ਟਰੇਨਰ ਵਜੋਂ ਮੈਡਮ ਸੋਨੀ ਬਾਲਾ ਪਤਨੀ ਦਲੀਪ ਕੁਮਾਰ ਜੇ.ਈ. ਪੀ.ਐੱਸ.ਪੀ.ਸੀ.ਐਲ.ਲਹਿਰਾ ਨੇ ਆਪਣਾ ਅਹੁਦਾ ਸੰਭਾਲ ਲਿਆ ਹੈ। ਇਸ ਨਿਯੁਕਤੀ ਦਾ ਸਿਹਰਾ ਹਲਕਾ ਵਿਧਾਇਕ ਲਾਭ ਸਿੰਘ ਉੱਗੋਕੇ ਦੇ ਸਿਰ ਜਾਂਦਾ ਹੈ, ਜਿਨ੍ਹਾਂ ਦੇ ਯਤਨਾਂ ਸਦਕਾ ਉਨ੍ਹਾਂ ਦੀ ਇਹ ਨਿਯੁਕਤੀ ਹੋਈ ਹੈ। ਸੋਨੀ ਬਾਲਾ ਦੀ ਹੋਈ ਇਸ ਨਿਯੁਕਤੀ ਨਾਲ ਸਕੂਲ ਦੀਆਂ ਵਿਦਿਆਰਥਣਾਂ ਨੂੰ ਬਿਊਟੀ ਐਂਡ ਵੈਲਨੈਸ ਖੇਤਰ ਵਿਚ ਪ੍ਰੈਕਟੀਕਲ ਅਤੇ ਕਿੱਤਾ-ਮੁਖੀ ਸਿਖਲਾਈ ਪ੍ਰਾਪਤ ਹੋਵੇਗੀ। ਸਕੂਲ ਸਟਾਫ਼ ਨੇ ਇਸ ਨਿਯੁਕਤੀ ਦਾ ਸਵਾਗਤ ਕਰਦਿਆਂ ਕਿਹਾ ਕਿ ਇਸ ਨਾਲ ਵਿਦਿਆਰਥਣਾਂ ਦੇ ਹੁਨਰ ਵਿਕਾਸ ਅਤੇ ਭਵਿੱਖ ਵਿਚ ਰੋਜ਼ਗਾਰ ਦੇ ਮੌਕਿਆਂ ’ਚ ਵਾਧਾ ਹੋਵੇਗਾ। ਇਸ ਮੌਕੇ ਸਕੂਲ ਦੀ ਮੁੱਖ ਅਧਿਆਪਕਾ ਡਿੰਪੀ ਰਾਣੀ ਅਤੇ ਸਮੁੱਚਾ ਸਟਾਫ਼ ਹਾਜਰ ਸੀ।