16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-09-2026

ਰੂੜੇਕੇ ਕਲਾਂ ਵਿਖੇ ਬਲਾਕ ਪੱਧਰੀ ਵਾਲੀਬਾਲ ਮੁਕਾਬਲੇ ਕਰਵਾਏ ਖੇਡਾਂ ਵਤਨ ਪੰਜਾਬ ਦੀਆਂ ਨੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਿਆ-ਵਿਧਾਇਕ ਉੱਗੋਕੇ

ਰੂੜੇਕੇ ਕਲਾਂ, 16 ਸਤੰਬਰ (ਗੁਰਪ੍ਰੀਤ ਸਿੰਘ ਕਾਹਨੇਕੇ)- ਪੰਜਾਬ ਸਰਕਾਰ ਵਲੋਂ ਕਰਵਾਏ ਜਾ ਰਹੇ ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ-4 ਦੇ ਤਹਿਤ ਬਲਾਕ ਪੱਧਰੀ ਵਾਲੀਬਾਲ ਮੁਕਾਬਲੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰੂੜੇਕੇ ਕਲਾਂ ਵਿਖੇ ਕਰਵਾਏ ਗਏ । ਖੇਡ ਮੁਕਾਬਲਿਆਂ ਦਾ ਰਸਮੀ ਉਦਘਾਟਨ ਕਰਦਿਆਂ ਵਿਧਾਇਕ ਲਾਭ ਸਿੰਘ ਉੱਗੋਕੇ ਨੇ ਕਿਹਾ ਕਿ ਖੇਡਾਂ ਵਤਨ ਪੰਜਾਬ ਦੀਆਂ ਨੇ ਵੱਡੀ ਗਿਣਤੀ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਿਆ ਹੈ ।

Ad Position 21
No active advertisement
ਅਜੀਤ ਡੈਸਕ 17-09-2026
ਰੂੜੇਕੇ ਕਲਾਂ, 16 ਸਤੰਬਰ (ਗੁਰਪ੍ਰੀਤ ਸਿੰਘ ਕਾਹਨੇਕੇ)- ਪੰਜਾਬ ਸਰਕਾਰ ਵਲੋਂ ਕਰਵਾਏ ਜਾ ਰਹੇ ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ-4 ਦੇ ਤਹਿਤ ਬਲਾਕ ਪੱਧਰੀ ਵਾਲੀਬਾਲ ਮੁਕਾਬਲੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰੂੜੇਕੇ ਕਲਾਂ ਵਿਖੇ ਕਰਵਾਏ ਗਏ । ਖੇਡ ਮੁਕਾਬਲਿਆਂ ਦਾ ਰਸਮੀ ਉਦਘਾਟਨ ਕਰਦਿਆਂ ਵਿਧਾਇਕ ਲਾਭ ਸਿੰਘ ਉੱਗੋਕੇ ਨੇ ਕਿਹਾ ਕਿ ਖੇਡਾਂ ਵਤਨ ਪੰਜਾਬ ਦੀਆਂ ਨੇ ਵੱਡੀ ਗਿਣਤੀ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਿਆ ਹੈ । ਜਿਸ ਕਰ ਕੇ ਨਸ਼ਿਆਂ ਵਰਗੀਆਂ ਸਮਾਜ ਵਿਰੋਧੀ ਲਾਹਨਤਾਂ ਤੋਂ ਬਚ ਕੇ ਨੌਜਵਾਨ ਆਪਣਾ ਭਵਿੱਖ ਰੁਸ਼ਨਾ ਰਹੇ ਹਨ ਅਤੇ ਤਰੱਕੀ ਕਰ ਰਹੇ ਹਨ । ਅਜਿਹੇ ਖੇਡ ਮੁਕਾਬਲਿਆਂ ਦੌਰਾਨ ਪਿੰਡਾਂ ਸ਼ਹਿਰਾਂ ਕਸਬਿਆਂ ਦੇ ਨੌਜਵਾਨਾਂ ਨੂੰ ਖੇਡ ਮੁਕਾਬਲਿਆਂ ਵਿਚ ਭਾਗ ਲੈਣ ਦਾ ਮੌਕਾ ਮਿਲਦਾ ਹੈ। ਖੇਡਾਂ ਵਤਨ ਪੰਜਾਬ ਦੀਆਂ ਮੁਕਾਬਲਿਆਂ ਨੇ ਪੰਜਾਬ ਦੀ ਨੌਜਵਾਨੀ ਵਿਚ ਇਕ ਨਵਾਂ ਜੋਸ਼ ਭਰਿਆ ਹੈ। ਵਾਲੀਬਾਲ ਲੜਕੇ ਅੰਡਰ-14 ਮੁਕਾਬਲੇ ’ਚੋਂ ਰੂੜੇਕੇ ਕਲਾਂ ਦੀ ਟੀਮ ਨੇ ਪਹਿਲਾ, ਧੂਰਕੋਟ ਦੂਜਾ ਤੇ ਭੈਣੀ ਜੱਸਾ ਦੀ ਟੀਮ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਅੰਡਰ 17 ਲੜਕੇ ਵਾਲੀਬਾਲ ਮੁਕਾਬਲੇ ’ਚ ਬਡਬਰ ਦੀ ਟੀਮ ਨੇ ਪਹਿਲਾ, ਵਾਈ.ਐਸ. ਸਕੂਲ ਬਰਨਾਲਾ ਦੀ ਟੀਮ ਨੇ ਦੂਜਾ, ਸਰਕਾਰੀ ਹਾਈ ਸਕੂਲ ਧੂਰਕੋਟ ਦੀ ਟੀਮ ਨੇ ਤੀਜਾ ਅਤੇ ਕੁੱਬੇ ਪਿੰਡ ਦੀ ਟੀਮ ਨੇ ਚੌਥਾ ਸਥਾਨ ਹਾਸਿਲ ਕੀਤਾ। ਵਾਲੀਬਾਲ ਅੰਡਰ-21 ਲੜਕਿਆਂ ਦੇ ਮੁਕਾਬਲੇ ਵਿਚੋਂ ਰੂੜੇਕੇ ਕਲਾਂ ਦੀ ਟੀਮ ਨੇ ਪਹਿਲਾ, ਠੀਕਰੀਵਾਲ ਦੀ ਟੀਮ ਨੇ ਦੂਜਾ, ਬਾਬਾ ਕਾਲਾ ਮਹਿਰ ਸਟੇਡੀਅਮ ਬਰਨਾਲਾ ਦੀ ਟੀਮ ਨੇ ਤੀਜਾ ਅਤੇ ਪੱਖੋ ਕਲਾਂ ਦੀ ਟੀਮ ਨੇ ਚੌਥਾ ਸਥਾਨ ਹਾਸਿਲ ਕੀਤਾ। ਜੇਤੂ ਟੀਮਾਂ ਦੇ ਖਿਡਾਰੀਆਂ ਨੂੰ ਵਿਧਾਇਕ ਲਾਭ ਸਿੰਘ ਉੱਗੋਕੇ ਵਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤਰਸੇਮ ਸਿੰਘ ਕਾਹਨੇਕੇ ਚੇਅਰਮੈਨ ਮਾਰਕੀਟ ਕਮੇਟੀ ਤਪਾ, ‘ ਆਪ’ ਆਗੂ ਪ੍ਰਗਟ ਸਿੰਘ ਗਿੱਲ ਧੂਰਕੋਟ ਤੋਂ ਇਲਾਵਾ ਹੋਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸੁਨਾਮ ਪੁਲਿਸ ਵਲੋਂ ਇਕ ਦੇਸੀ ਪਿਸਤੌਲ ਤੇ 6 ਕਾਰਤੂਸਾਂ ਸਮੇਤ ਨੌਜਵਾਨ ਗ੍ਰਿਫਤਾਰ ਅਗਲੀ ਖ਼ਬਰ ਸੋਨੀ ਬਾਲਾ ਨੇ ਗਰਲਜ਼ ਹਾਈ ਸਕੂਲ ਵਿਖੇ ਵੋਕੇਸ਼ਨਲ ਟਰੇਨਰ ਦਾ ਅਹੁਦਾ ਸੰਭਾਲਿਆ
Ad Position 24