24 ਸਾਲਾਂ ਦੇ ਲੰਬੇ ਵਕਫ਼ੇ ਪਿੱਛੋਂ ਏਸ਼ੀਅਨ ਖੇਡਾਂ ’ਚ ਹੋ ਰਹੀ ਜ਼ਿਲ੍ਹਾ ਸੰਗਰੂਰ ਦੀ ਸ਼ਮੂਲੀਅਤ
ਸੰਗਰੂਰ, 20 ਸਤੰਬਰ (ਧੀਰਜ ਪਸ਼ੌਰੀਆ)- 19 ਸਤੰਬਰ ਤੋਂ ਜਾਪਾਨ ਦੇ ਸ਼ਹਿਰਾਂ ਆਇਚੀ ਅਤੇ ਨਗੋਯਾ ’ਚ ਸ਼ੁਰੂ ਹੋ ਚੁੱਕੀਆਂ ਏਸ਼ੀਅਨ ਖੇਡਾਂ ’ਚ ਭਾਰਤ ਦੇ 501 ਖਿਡਾਰੀ 259 ਇਵੈਂਟਾਂ ਵਿਚ ਭਾਗ ਲੈਣ ਜਾ ਰਹੇ ਹਨ । ਭਾਰਤੀ ਦਲ ਦੇ ਇਨ੍ਹਾਂ ਖਿਡਾਰੀਆਂ ’ਚ 27 ਖਿਡਾਰੀ ਪੰਜਾਬ ਦੇ ਸ਼ਾਮਿਲ ਹਨ, ਜਿਨ੍ਹਾਂ ’ਚ ਜ਼ਿਲ੍ਹਾ ਸੰਗਰੂਰ ਦੇ ਪਿੰਡ ਗੰਢੂਆਂ ਦੀ ਰਸ਼ਦੀਪ ਕੌਰ 4×400 ਰਿਲੇਅ ਰੇਸ ਅਤੇ 4×400 ਰਿਲੇਅ ਮਿਕਸਡ ਰੇਸ ’ਚ ਭਾਗ ਲੈਣ ਜਾ ਰਹੇ ਹਨ ।
ਪ
ਪਿੰਡ ਗੰਢੂਆਂ ਦੀ ਰਸ਼ਦੀਪ ਕੌਰ 4×400 ਰਿਲੇਅ ਰੇਸ ’ਚ ਲਵੇਗੀ ਭਾਗ
21-09-2026
ਸੰਗਰੂਰ, 20 ਸਤੰਬਰ (ਧੀਰਜ ਪਸ਼ੌਰੀਆ)- 19 ਸਤੰਬਰ ਤੋਂ ਜਾਪਾਨ ਦੇ ਸ਼ਹਿਰਾਂ ਆਇਚੀ ਅਤੇ ਨਗੋਯਾ ’ਚ ਸ਼ੁਰੂ ਹੋ ਚੁੱਕੀਆਂ ਏਸ਼ੀਅਨ ਖੇਡਾਂ ’ਚ ਭਾਰਤ ਦੇ 501 ਖਿਡਾਰੀ 259 ਇਵੈਂਟਾਂ ਵਿਚ ਭਾਗ ਲੈਣ ਜਾ ਰਹੇ ਹਨ । ਭਾਰਤੀ ਦਲ ਦੇ ਇਨ੍ਹਾਂ ਖਿਡਾਰੀਆਂ ’ਚ 27 ਖਿਡਾਰੀ ਪੰਜਾਬ ਦੇ ਸ਼ਾਮਿਲ ਹਨ, ਜਿਨ੍ਹਾਂ ’ਚ ਜ਼ਿਲ੍ਹਾ ਸੰਗਰੂਰ ਦੇ ਪਿੰਡ ਗੰਢੂਆਂ ਦੀ ਰਸ਼ਦੀਪ ਕੌਰ 4×400 ਰਿਲੇਅ ਰੇਸ ਅਤੇ 4×400 ਰਿਲੇਅ ਮਿਕਸਡ ਰੇਸ ’ਚ ਭਾਗ ਲੈਣ ਜਾ ਰਹੇ ਹਨ । ਰਸ਼ਦੀਪ ਕੌਰ 24 ਅਤੇ 29 ਸਤੰਬਰ ਨੂੰ 4×400 ਰਿਲੇਅ ਰੇਸ ਈਵੈਂਟ ’ਚ ਆਪਣਾ ਪ੍ਰਦਰਸ਼ਨ ਕਰਨਗੇ । ਜ਼ਿਕਰਯੋਗ ਹੈ ਕਿ 22 ਸਾਲਾਂ ਦੇ ਲੰਬੇ ਵਕਫ਼ੇ ਪਿੱਛੋਂ ਏਸ਼ੀਅਨ ਖੇਡਾਂ ’ਚ ਜ਼ਿਲ੍ਹਾ ਸੰਗਰੂਰ ਦੀ ਸ਼ਮੂਲੀਅਤ ਹੋਣ ਜਾ ਰਹੀ ਹੈ। ਇਸ ਤੋਂ ਪਹਿਲਾਂ ਸੁਨਾਮ ਦੀ ਸੁਨੀਤਾ ਰਾਣੀ ਨੇ ਬੂਸਾਨ -2002 ਏਸ਼ੀਅਨ ਖੇਡਾਂ ’ਚ 1500 ਮੀਟਰ ਦੀ ਦੌੜ ’ਚ ਗੋਲਡ ਮੈਡਲ ਪ੍ਰਾਪਤ ਕਰ ਕੇ ਜ਼ਿਲ੍ਹਾ ਸੰਗਰੂਰ ਦੇ ਨਾਲ ਨਾਲ ਪੰਜਾਬ ਅਤੇ ਦੇਸ਼ ਦਾ ਨਾਂਅ ਰੌਸ਼ਨ ਕੀਤਾ ਸੀ। ਰਸ਼ਦੀਪ ਕੌਰ ਦੀ ਗੱਲ ਕਰੀਏ ਤਾਂ 01 ਫਰਵਰੀ 2002 ਨੂੰ ਜ਼ਿਲ੍ਹਾ ਸੰਗਰੂਰ ਦੇ ਪਿੰਡ ਗੰਢੂਆਂ ਵਿਖੇ ਗੁਰਲਾਲ ਸਿੰਘ ਦੇ ਘਰ ਜਨਮੀ ਰਸ਼ਦੀਪ ਕੌਰ ਨੂੰ ਅੱਠ ਸਾਲ ਦੀ ਉਮਰ ਤੋਂ ਹੀ ਅਥਲੈਟਿਕਸ ਇਵੈਂਟਸ ’ਚ ਭਾਗ ਲੈਣ ਦਾ ਸ਼ੌਕ ਸੀ, ਬੇਸ਼ੱਕ ਸ਼ੁਰੂ ਤੋਂ ਉਨ੍ਹਾਂ ਦੀ ਦਿਲਚਸਪੀ ਲੰਬੀ ਸਾਲ ਅਤੇ ਖੋ-ਖੋ ’ਚ ਸੀ ਪਰ ਜਲਦ ਹੀ ਉਨ੍ਹਾਂ ਦਾ ਝੁਕਾਅ ਦੌੜਾਂ ਵਾਲੇ ਪਾਸੇ ਹੋ ਗਿਆ। ਖੇਡ ਦੁਨੀਆ ਦੇ ਆਪਣੇ ਸਫ਼ਰ ਨੂੰ ਅੱਗੇ ਵਧਾਉਂਦਿਆਂ ਹੋਇਆਂ ਉਹ ਪਿੰਡ ਗੰਡੂਆਂ ਤੋਂ ਜਲੰਧਰ ਆ ਗਏ । ਫਿਰ ਉਨ੍ਹਾਂ ਪਿੱਛੇ ਮੁੜ ਕੇ ਨਹੀਂ ਵੇਖਿਆ । ਸੂਬਾ ਪੱਧਰੀ ਖੇਡਾਂ, ਕੌਮੀ ਖੇਡਾਂ ਇੰਟਰ ਯੂਨੀਵਰਸਿਟੀ ਮੁਕਾਬਲੇ ਖੇਲ੍ਹੋ ਇੰਡੀਆ ’ਚ ਮੈਡਲਾਂ ਦੀ ਝੜੀ ਲਾਉਣ ਵਾਲੀ ਰਸ਼ਦੀਪ ਕੌਰ ਦਾ ਨਾਮ ਉਸ ਸਮੇਂ ਵਿਸ਼ਵ ਦੇ ਖੇਡ ਨਕਸ਼ੇ ’ਤੇ ਉੱਕਰਿਆ ਜਾਣ ਲੱਗਿਆ ਜਦੋਂ ਉਨ੍ਹਾਂ ਨੇ ਚੀਨ ਵਿੱਚ ਹੋਈਆਂ ਵਰਲਡ ਯੂਨੀਵਰਸਿਟੀ ਖੇਡਾਂ ਵਿੱਚ ਭਾਗ ਲਿਆ। ਉਸ ਤੋਂ ਬਾਅਦ ਉਨ੍ਹਾਂ ਦੱਖਣੀ ਅਫ਼ਰੀਕਾ ਵਿੱਚ ਹੋਈ ਵਰਲਡ ਚੈਂਪੀਅਨਸ਼ਿਪ ਵਿੱਚ ਹਿੱਸਾ ਲਿਆ । ਕੋਚ ਸਰਬਜੀਤ ਸਿੰਘ ਦੀ ਕੋਚਿੰਗ ਨਾਲ ਅਤੇ ਉਨ੍ਹਾਂ ਦੀ ਦੇਖਰੇਖ ’ਚ ਆਪਣੇ ਖੇਡ ਸਫ਼ਰ ਨੂੰ ਅੱਗੇ ਵਧਾਉਂਦਿਆਂ ਹੋਇਆਂ ਉਨ੍ਹਾਂ ਜਰਮਨੀ ਵਿੱਚ ਹੋਈਆਂ ਵਰਲਡ ਯੂਨੀਵਰਸਿਟੀ ਗੇਮਜ਼ ’ਚ ਵੀ ਭਾਗ ਲਿਆ। ਇਸੇ ਸਾਲ ਕਾਮਨ ਵੈਲਥ ਖੇਡਾਂ ਵਿੱਚ 4×409 ਰਿਲੇਅ ਰੇਸ ’ਚ ਪੰਜਵੀਂ ਪੁਜ਼ੀਸ਼ਨ ਪ੍ਰਾਪਤ ਕਰਦਿਆਂ ਉਨ੍ਹਾਂ ਏਸ਼ੀਅਨ ਖੇਡਾਂ ’ਚ ਹਿੱਸਾ ਲੈਣ ਲਈ ਆਪਣਾ ਰਾਹ ਪੱਧਰਾ ਕਰ ਲਿਆ । ਕੁਝ ਦਿਨ ਪਹਿਲਾਂ ਹੀ ਦਿੱਲੀ ਵਿਖੇ 400 ਮੀਟਰ ਦੌੜ ਨੂੰ 53.10 ਸੈਕਿੰਡ ਵਿੱਚ ਪੂਰਾ ਕਰਕੇ ਰਸ਼ਦੀਪ ਕੌਰ ਨੇ ਹੁਣ ਤੱਕ ਦਾ ਆਪਣਾ ਬਿਹਤਰੀਨ ਪ੍ਰਦਰਸ਼ਨ ਕੀਤਾ। ਰਸ਼ਦੀਪ ਕੌਰ ਨੂੰ ਸਭ ਨੇ ਦਿੱਤੀਆਂ ਸ਼ੁੱਭ ਕਾਮਨਾਵਾਂ ਏਸ਼ੀਅਨ ਖੇਡਾਂ ਵਿੱਚ ਭਾਗ ਲੈ ਰਹੀ ਰਸ਼ਦੀਪ ਕੌਰ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਵਿੱਤ ਮੰਤਰੀ ਹਰਪਾਲ ਸਿੰਘ ਚੀਮਾ, ਕੈਬਿਨਟ ਮੰਤਰੀ ਅਮਨ ਅਰੋੜਾ, ਕੈਬਿਨਟ ਮੰਤਰੀ ਬਰਿੰਦਰ ਗੋਇਲ, ਵਿਧਾਇਕਾ ਨਰਿੰਦਰ ਕੌਰ ਭਰਾਜ ਤੋਂ ਇਲਾਵਾ ਪੰਜਾਬ ਦੇ ਸਾਬਕਾ ਕੈਬਿਨਟ ਮੰਤਰੀ ਵਿਜੇ ਇੰਦਰ ਸਿੰਗਲਾ, ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ, ਸਾਬਕਾ ਪਾਰਲੀਮਾਨੀ ਸਕੱਤਰ ਬਾਬੂ ਪ੍ਰਕਾਸ਼ ਚੰਦ ਗਰਗ, ਸਾਬਕਾ ਵਿਧਾਇਕ ਅਤੇ ਸੀਨੀਅਰ ਅਕਾਲੀ ਆਗੂ ਅਰਵਿੰਦ ਖੰਨਾ, ਭਾਜਪਾ ਜ਼ਿਲ੍ਹਾ ਪ੍ਰਧਾਨ ਦਮਨ ਥਿੰਦ ਬਾਜਵਾ, ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਮੈਂਬਰ ਗੁਲਜ਼ਾਰ ਸਿੰਘ ਬੌਬੀ, ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਤਜਿੰਦਰ ਸਿੰਘ ਸੰਘਰੇੜੀ, ਸ਼੍ਰੋਮਣੀ ਅਕਾਲੀ ਦਲ (ਬ) ਦੇ ਹਲਕਾ ਇੰਚਾਰਜ ਵਿਨਰਜੀਤ ਸਿੰਘ ਗੋਲਡੀ ਕਾਂਗਰਸ ਦੇ ਸੀਨੀਅਰ ਆਗੂ ਰਜਿੰਦਰ ਦੀਪਾ, ਭਾਜਪਾ ਜ਼ਿਲ੍ਹਾ ਪ੍ਰਧਾਨ ਸਰਜੀਵਨ ਜਿੰਦਲ, ਭਾਜਪਾ ਦੇ ਸੀਨੀਅਰ ਆਗੂ ਰਣਦੀਪ ਸਿੰਘ ਦਿਓਲ, ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸ਼ਾਮ ਸਿੰਗਲਾ , ਮਾਰਕੀਟ ਕਮੇਟੀ ਸੰਗਰੂਰ ਦੇ ਚੇਅਰਮੈਨ ਅਵਤਾਰ ਸਿੰਘ ਈਲਵਾਲ, ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਗੁਰਮੇਲ ਸਿੰਘ ਘਰਾਚੋਂ, ਪਨਸੀਡ ਦੇ ਚੇਅਰਮੈਨ ਮਹਿੰਦਰ ਸਿੰਘ ਸਿੱਧੂ, ਇਨਫੋਟੈਕ ਦੇ ਚੇਅਰਮੈਨ ਡਾ. ਜੀਐਸ ਜਵੰਧਾ, ਜ਼ਿਲ੍ਹਾ ਪਰਿਸ਼ਦ ਚੇਅਰਮੈਨ ਰਸਪਾਲ ਸਿੰਘ ਭੁੱਲਰ, ਜ਼ਿਲ੍ਹਾ ਪਰਿਸ਼ਦ ਮੈਂਬਰ ਰਣਬੀਰ ਸਿੰਘ ਢੀਂਡਸਾ, ਭਾਜਪਾ ਆਗੂ ਅਮਨ ਪੂਨੀਆ, ਐਡਵੋਕੇਟ ਸੁਰਜੀਤ ਸਿੰਘ ਗਰੇਵਾਲ, ਭਾਜਪਾ ਆਗੂ ਐਡਵੋਕੇਟ ਲਲਿਤ ਗਰਗ, ਭਾਜਪਾ ਆਗੂ ਸੁਨੀਲ ਗੋਇਲ ਡਿੰਪਲ, ਆਪ ਦੇ ਸੀਨੀਅਰ ਆਗੂ ਸੁਖਦੇਵ ਸਿੰਘ ਕੋਹਰੀਆਂ, ਦਲਿਤ ਵਿਕਾਸ ਬੋਰਡ ਦੇ ਹਲਕਾ ਚੇਅਰਮੈਨ ਅਵਤਾਰ ਸਿੰਘ ਝਨੇੜੀ, ਮੁਸਲਿਮ ਵੈੱਲਫੇਅਰ ਬੋਰਡ ਦੇ ਜ਼ਿਲ੍ਹਾ ਚੇਅਰਮੈਨ ਸਫੀ ਮੁਹੰਮਦ, ਜ਼ਿਲ੍ਹਾ ਖੇਡ ਅਫ਼ਸਰ ਨਵਦੀਪ ਸਿੰਘ, ਗ੍ਰਾਮ ਪੰਚਾਇਤ ਪਿੰਡ ਗੰਢੂਆਂ ਅਤੇ ਹੋਰਨਾਂ ਨੇ ਰਸ਼ਦੀਪ ਕੌਰ ਨੂੰ ਸ਼ੁੱਭਕਾਮਨਾਵਾਂ ਦਿੰਦਿਆਂ ਉਸ ਦੇ ਬਿਹਤਰੀਨ ਪ੍ਰਦਰਸ਼ਨ ਦੀ ਕਾਮਨਾ ਕੀਤੀ ਹੈ।