ਆਮ ਆਦਮੀ ਦੀ ਸਰਕਾਰ ਅੰਦਰ ਨਸ਼ਿਆਂ ’ਚ ਕਈ ਗੁਣਾ ਵਾਧਾ ਹੋਇਆ- ਢੀਂਡਸਾ
ਲੌਂਗੋਵਾਲ, 20 ਸਤੰਬਰ (ਸ. ਸ.
ਲੌਂਗੋਵਾਲ, 20 ਸਤੰਬਰ (ਸ.ਸ. ਖੰਨਾ, ਵਿਨੋਦ) - ਇੱਥੋਂ ਨੇੜਲੇ ਪਿੰਡ ਨਮੋਲ ਵਿਖੇ ਬਾਬਾ ਰੁੱਖੜ ਦਾਸ ਦੇ ਅਸਥਾਨ ’ਤੇ ਪੁੱਜੇ ਸਾਬਕਾ ਖ਼ਜ਼ਾਨਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਿਹਾ ਕਿ ਨਸ਼ਿਆਂ ਦੇ ਨਾਲ ਸਾਰਾ ਪੰਜਾਬ ਪ੍ਰਭਾਵਿਤ ਹੋ ਚੁੱਕਾ ਹੈ। ਉਨ੍ਹਾਂ ਜ਼ਿਲ੍ਹਾ ਸੰਗਰੂਰ ਵਾਰੇ ਵਿਸ਼ੇਸ਼ ਤੌਰ ’ਤੇ ਗੱਲਬਾਤ ਕਰਦਿਆਂ ਕਿਹਾ ਕਿ ਇਸ ਜ਼ਿਲ੍ਹੇ ਦਾ ਕੋਈ ਵੀ ਇਹੋ ਜਿਹਾ ਪਿੰਡ ਨਹੀਂ, ਜਿਹੜਾ ਨਸ਼ੇ ਤੋਂ ਬਚਿਆ ਹੋਵੇ। ਉਨ੍ਹਾਂ ਕਿਹਾ 15 ਸਾਲ ਤੋਂ ਲੈ ਕੇ 30 ਸਾਲ ਤੱਕ ਦੇ ਨੌਜਵਾਨ ਦਾ ਬਹੁਤ ਜ਼ਿਆਦਾ ਇਹਦੇ ਨਾਲ ਪ੍ਰਭਾਵਿਤ ਹਨ। ਉਨ੍ਹਾਂ ਨੇ ਕਿਹਾ ਮੈਨੂੰ ਤਾਂ ਇੱਥੋਂ ਤੱਕ ਵੀ ਦੱਸਿਆ ਜਿਹੜੇ ਸਕੂਲਾਂ ’ਚ ਬੱਚੇ ਹਨ, ਉਹ ਸਿਗਨੇਚਰ, ਗੋਲੀਆਂ ਕੈਪਸੂਲ ਸਟਿੰਗ ’ਚ ਪਾ ਕੇ ਪੀ ਰਹੇ ਹਨ, ਜਿਨ੍ਹਾਂ ਨੂੰ ਕੋਈ ਰੋਕਦਾ ਨਹੀਂ। ਹਰ ਪਿੰਡ ਚਿੱਟਾ ਵਿਕ ਰਿਹਾ, ਜਿਸ ਵਿੱਚ ਆਮ ਆਦਮੀ ਦੀ ਸਰਕਾਰ ਜ਼ਿੰਮੇਵਾਰ ਹੈ ਕਿਉਂਕਿ ਇਹਦੇ ਰਾਜ ’ਚ ਕਈ ਗੁਣਾ ਨਸ਼ੇ ’ਚ ਵਾਧਾ ਹੋਇਆ ਹੈ । ਨਸ਼ੇ ਨੂੰ ਪੰਜਾਬ ’ਚੋਂ ਖ਼ਤਮ ਕਰਨ ਬਾਰੇ ਸਾਨੂੰ ਸਭ ਨੂੰ ਬੈਠ ਕੇ ਇਕ ਮਤ ਹੋਣ ਦੀ ਲੋੜ ਹੈ। ਇਸ ਮੌਕੇ ਸਾਬਕਾ ਸਰਪੰਚ ਬਿੰਦਰ ਪਾਲ ਸ਼ਰਮਾ ਨਮੋਲ, ਗੁਰਜੰਟ ਸਿੰਘ ਮੈਂਬਰ, ਦੀਪਾ ਨਮੋਲ ਸਰਪੰਚ ਧਰਮ ਸਿੰਘ, ਕਾਲਾ ਭੁੱਲਰ ਲੌਂਗੋਵਾਲ ਆਦਿ ਹਾਜ਼ਰ ਸਨ।