ਭਾਕਿਯੂ ਕਾਦੀਆਂ ਦੇ ਆਗੂਆਂ ਨੇ ਪਾਵਰਕਾਮ ਦੇ ਅਧਿਕਾਰੀਆਂ ਨੂੰ ਦਿੱਤਾ ਮੰਗ-ਪੱਤਰ
ਸ਼ਹਿਣਾ, 22 ਸਤੰਬਰ (ਸੁਰੇਸ਼ ਗੋਗੀ)-ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਆਗੂਆਂ ਵਲੋਂ ਸਬ-ਡਵੀਜਨ ਦਫ਼ਤਰ ਸ਼ਹਿਣਾ ਵਿਖੇ ਪਾਵਰਕਾਮ ਦੇ ਅਧਿਕਾਰੀਆਂ ਨੂੰ ਬਿਜਲੀ ਦੇ ਬਿੱਲਾਂ ਸਬੰਧੀ ਮੰਗ-ਪੱਤਰ ਦਿੱਤਾ ਗਿਆ। ਇਸ ਮੌਕੇ ਬਲਾਕ ਪ੍ਰਧਾਨ ਜਸਵੀਰ ਸਿੰਘ ਸੀਰਾ ਸੁਖਪੁਰਾ ਨੇ ਕਿਹਾ ਪਾਵਰਕਾਮ ਮਹਿਕਮੇ ਵਲੋਂ ਘਰੇਲੂ ਬਿਜਲੀ ਦੇ ਬਿੱਲ ਭੇਜੇ ਗਏ ਹਨ ਜੋ ਕਿ ਖਪਤਕਾਰਾਂ ਵਲੋਂ ਖਪਤ ਕੀਤੀ ਬਿਜਲੀ ਤੋਂ ਕੀਤੇ ਜ਼ਿਆਦਾ ਹਨ।
ਸ਼ਹਿਣਾ, 22 ਸਤੰਬਰ (ਸੁਰੇਸ਼ ਗੋਗੀ)-ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਆਗੂਆਂ ਵਲੋਂ ਸਬ-ਡਵੀਜਨ ਦਫ਼ਤਰ ਸ਼ਹਿਣਾ ਵਿਖੇ ਪਾਵਰਕਾਮ ਦੇ ਅਧਿਕਾਰੀਆਂ ਨੂੰ ਬਿਜਲੀ ਦੇ ਬਿੱਲਾਂ ਸਬੰਧੀ ਮੰਗ-ਪੱਤਰ ਦਿੱਤਾ ਗਿਆ। ਇਸ ਮੌਕੇ ਬਲਾਕ ਪ੍ਰਧਾਨ ਜਸਵੀਰ ਸਿੰਘ ਸੀਰਾ ਸੁਖਪੁਰਾ ਨੇ ਕਿਹਾ ਪਾਵਰਕਾਮ ਮਹਿਕਮੇ ਵਲੋਂ ਘਰੇਲੂ ਬਿਜਲੀ ਦੇ ਬਿੱਲ ਭੇਜੇ ਗਏ ਹਨ ਜੋ ਕਿ ਖਪਤਕਾਰਾਂ ਵਲੋਂ ਖਪਤ ਕੀਤੀ ਬਿਜਲੀ ਤੋਂ ਕੀਤੇ ਜ਼ਿਆਦਾ ਹਨ। ਉਨ੍ਹਾਂ ਕਿਹਾ ਸਰਦੀਆਂ ਦੇ ਮੌਸਮ ਵਿਚ ਬਿਜਲੀ ਦੀ ਖਪਤ ਬੇਹੱਦ ਘੱਟ ਜਾਂਦੀ ਹੈ ਪਰ ਪਾਵਰਕਾਮ ਦੇ ਅਧਿਕਾਰੀਆਂ ਨੇ ਖਪਤਕਾਰਾਂ ’ਤੇ ਵੱਡਾ ਬੋਝ ਪਾਉਣ ਲਈ ਬਿੱਲਾਂ ਨੂੰ ਤੱਕ ਅਨੁਸਾਰ ਹੀ ਭੇਜ ਦਿੱਤਾ। ਉਨ੍ਹਾਂ ਕਿਹਾ ਕਿ ਵਾਧੂ ਭੇਜੇ ਗਏ ਬਿੱਲ ਖਪਤਕਾਰ ਭਰਨ ਤੋਂ ਅਸਮਰਥ ਹਨ। ਜਿਸ ਲਈ ਮੀਟਰਾਂ ਦੇ ਬਿੱਲਾਂ ਦੀ ਭੇਜੀ ਗਈ ਸੂਚੀ ’ਚੋਂ ਸਰਦੀਆਂ ਦੇ ਸੀਜ਼ਨ ਦੀ ਜੋੜੀ ਗਈ ਖਪਤ ਘਟਾਈ ਜਾਵੇ । ਉਨ੍ਹਾਂ ਕਿਹਾ ਕਈ ਪਿੰਡਾਂ ’ਚ 338 ਦਿਨਾਂ ਦਾ ਬਿੱਲ ਕੱਢਿਆ ਗਿਆ, ਜਿਸ ਵਿਚ ਸਰਦੀਆਂ ਦਾ ਬਿੱਲ ਜੋੜਿਆ ਹੋਇਆ ਹੈ। ਜੇਕਰ ਮਹਿਕਮੇ ਨੇ ਵਾਧੂ ਬਿੱਲਾਂ ਨੂੰ ਦਰੁਸਤ ਨਾ ਕੀਤਾ ਤਾਂ ਖਪਤਕਾਰ ਕਦੇ ਵੀ ਬਿੱਲ ਨਹੀਂ ਭਰਨਗੇ ਅਤੇ ਜਥੇਬੰਦੀ ਖਪਤਕਾਰਾਂ ਦੀ ਹਮਾਇਤ ਤੇ ਸੰਘਰਸ਼ ਦਾ ਰੁਖ ਅਖ਼ਤਿਆਰ ਕਰੇਗੀ । ਇਸ ਮੌਕੇ ਰੁਪਿੰਦਰ ਸਿੰਘ ਭਿੰਦਾ, ਗੁਰਬਿੰਦਰ ਸਿੰਘ ਨਾਮਧਾਰੀ, ਗੁਰਜੰਟ ਸਿੰਘ ਸ਼ਹਿਣਾ, ਗੁਰਪ੍ਰੀਤ ਸਿੰਘ ਕਾਲਾ ਆਦਿ ਵੀ ਹਾਜ਼ਰ ਸਨ।