24-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2026

ਪਿੰਡ ਚੂੰਘਾ ਵਿਖੇ 30ਵਾਂ ਸਾਲਾਨਾ ਗੁਰਮਤਿ ਸਮਾਗਮ 29 ਸਤੰਬਰ ਤੋਂ 1 ਅਕਤੂਬਰ ਤੱਕ ਹੋਵੇਗਾ

ਟੱਲੇਵਾਲ, 23 ਸਤੰਬਰ (ਸੋਨੀ ਚੀਮਾ)-ਪਿੰਡ ਚੂੰਘਾ ਵਿਖੇ ਭਗਤ ਰਵਿਦਾਸ ਜੀ ਦੇ 650 ਸਾਲਾ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ 30ਵਾਂ ਸਾਲਾਨਾ ਗੁਰਮਤਿ ਸਮਾਗਮ ਸਮੂਹ ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ ਦੀ ਅਗਵਾਈ ’ਚ ਨਗਰ ਨਿਵਾਸੀ, ਗ੍ਰਾਮ ਪੰਚਾਇਤ ਅਤੇ ਸ਼੍ਰੋਮਣੀ ਕਮੇਟੀ ਹਲਕਾ ਭਦੌੜ ਦੇ ਸਹਿਯੋਗ ਅਤੇ ਸੱਚਖੰਡ ਵਾਸੀ ਬਾਬਾ ਨਾਹਰ ਦੀ ਯਾਦ ਵਿਚ ਗੁਰਦੁਆਰਾ ਸਾਹਿਬ ਵਿਖੇ 29 ਸਤੰਬਰ ਤੋਂ ਲੈ ਕੇ 1 ਅਕਤੂਬਰ ਤੱਕ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਜਾਣਕਾਰੀ ਦਿੰਦਿਆਂ ਪ੍ਰਬੰਧਕਾਂ ਨੇ ਦੱਸਿਆ ਕਿ 29 ਸਤੰਬਰ ਨੂੰ ਜਿੱਥੇ ਸੰਧਿਆ ਵੇਲੇ ਦੀਵਾਨ ਸਜਾਏ ਜਾਣਗੇ, ਉੱਥੇ ਢਾਡੀ, ਕਵੀਸ਼ਰ ਜਥੇ ਇਤਿਹਾਸ ਸੁਣਾਉਣਗੇ।

Ad Position 21
No active advertisement
ਅਜੀਤ ਡੈਸਕ 24-09-2026
ਟੱਲੇਵਾਲ, 23 ਸਤੰਬਰ (ਸੋਨੀ ਚੀਮਾ)-ਪਿੰਡ ਚੂੰਘਾ ਵਿਖੇ ਭਗਤ ਰਵਿਦਾਸ ਜੀ ਦੇ 650 ਸਾਲਾ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ 30ਵਾਂ ਸਾਲਾਨਾ ਗੁਰਮਤਿ ਸਮਾਗਮ ਸਮੂਹ ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ ਦੀ ਅਗਵਾਈ ’ਚ ਨਗਰ ਨਿਵਾਸੀ, ਗ੍ਰਾਮ ਪੰਚਾਇਤ ਅਤੇ ਸ਼੍ਰੋਮਣੀ ਕਮੇਟੀ ਹਲਕਾ ਭਦੌੜ ਦੇ ਸਹਿਯੋਗ ਅਤੇ ਸੱਚਖੰਡ ਵਾਸੀ ਬਾਬਾ ਨਾਹਰ ਦੀ ਯਾਦ ਵਿਚ ਗੁਰਦੁਆਰਾ ਸਾਹਿਬ ਵਿਖੇ 29 ਸਤੰਬਰ ਤੋਂ ਲੈ ਕੇ 1 ਅਕਤੂਬਰ ਤੱਕ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਜਾਣਕਾਰੀ ਦਿੰਦਿਆਂ ਪ੍ਰਬੰਧਕਾਂ ਨੇ ਦੱਸਿਆ ਕਿ 29 ਸਤੰਬਰ ਨੂੰ ਜਿੱਥੇ ਸੰਧਿਆ ਵੇਲੇ ਦੀਵਾਨ ਸਜਾਏ ਜਾਣਗੇ, ਉੱਥੇ ਢਾਡੀ, ਕਵੀਸ਼ਰ ਜਥੇ ਇਤਿਹਾਸ ਸੁਣਾਉਣਗੇ। 30 ਸਤੰਬਰ ਨੂੰ ਸਮਾਜ ਸੇਵੀ ਕਰਤਾਰ ਸਿੰਘ, ਚੰਦ ਸਿੰਘ, ਨਿਧਾਨ ਸਿੰਘ ਦੇ ਪੁੱਤਰਾਂ ਸਮੇਤ ਸਮੂਹ ਆੜ੍ਹਤੀਆਂ ਪਰਿਵਾਰ ਯੂ.ਐਸ.ਏ ਵਾਲਿਆਂ ਵਲੋਂ ਹਰ ਸਾਲ ਦੀ ਤਰ੍ਹਾਂ ਅੱਖਾਂ ਦਾ ਮੁਫ਼ਤ ਚੈੱਕਅਪ ਕੈਂਪ ਲਗਵਾਇਆ ਜਾਵੇਗਾ। ਜਿਸ ਵਿਚ ਮਾਹਿਰ ਡਾਕਟਰਾਂ ਦੀ ਟੀਮ ਚੈੱਕਅਪ ਕਰੇਗੀ। ਇਸੇ ਦਿਨ ਹੀ ਕੇਸਧਾਰੀ ਬੱਚਿਆਂ ਦਾ ਸਨਮਾਨ ਵੀ ਕੀਤਾ ਜਾਵੇਗਾ ਅਤੇ ਬਾਬਾ ਜੀਵਨ ਸਿੰਘ ਬਗੀਚੀ ਵਾਲੇ ਦੀਵਾਨ ਸਜਾਉਣਗੇ। ਉਕਤ ਸਮਾਗਮ ਦੀ ਸਮਾਪਤ 1 ਅਕਤੂਬਰ ਨੂੰ ਹੋਵੇਗੀ। ਜਿਸ ਦੌਰਾਨ ਸ੍ਰੀ ਅਖੰਡ ਪਾਠਾਂ ਦੀ ਚੱਲ ਰਹੀ ਲੜੀ ਦੇ ਭੋਗ ਪਾਏ ਜਾਣਗੇ। ਇਸ ਸਮਾਗਮ ਦੌਰਾਨ ਸੰਤ ਬਾਬਾ ਭਗਵਾਨ ਸਿੰਘ ਟੱਲੇਵਾਲ ਵਾਲੇ, ਭਾਈ ਸੁਖਵਿੰਦਰ ਸਿੰਘ ਰਟੌਲ, ਸੰਤ ਬਾਬਾ ਜੀਵਨ ਸਿੰਘ ਜਿੱਥੇ ਦੀਵਾਨਾ ਦੌਰਾਨ ਸੰਗਤਾਂ ਨੂੰ ਗੁਰੂ ਲੜ ਲੱਗਣ ਲਈ ਪ੍ਰੇਰਨਗੇ, ਉੱਥੇ ਢਾਡੀ ਜਗਸੀਰ ਸਿੰਘ ਅਸਪਾਲਾਂ ਵਾਲੀਆਂ ਬੀਬੀਆਂ ਦਾ ਜਥਾ, ਭਾਈ ਵੀਰਭਾਨ ਸਿੰਘ ਮੌੜ ਮਾਲਵਾ ਗੋਲਡ ਮੈਡਲਿਸਟ ਕਵੀਸ਼ਰ ਵੀ ਹਾਜ਼ਰੀ ਲਗਵਾਉਣਗੇ। ਇਸ ਮੌਕੇ ਜਥੇਦਾਰ ਬਲਦੇਵ ਸਿੰਘ ਚੁੰਘਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਬਾਬਾ ਬਲਜਿੰਦਰ ਸਿੰਘ ਹੈੱਡ ਗ੍ਰੰਥੀ, ਬੀਬੀ ਹਰਪ੍ਰੀਤ ਕੌਰ, ਸੁਰਿੰਦਰਪਾਲ ਸਿੰਘ ਪ੍ਰਧਾਨ ਗੁਰਦੁਆਰਾ ਕਮੇਟੀ, ਮਹਿੰਗਾ ਸਿੰਘ ਚੂੰਘਾ ਮੀਤ ਪ੍ਰਧਾਨ, ਮਹਿੰਦਰ ਸਿੰਘ ਸੈਕਟਰੀ, ਸੁਖਪਾਲ ਸਿੰਘ ਸੁੱਖਾ, ਹਰਦੇਵ ਸਿੰਘ ਮੰਡੇਰ, ਨਿਰਭੈ ਸਿੰਘ ਜੁਗਨੀ ਬਾਬਾ, ਦਰਸ਼ਨ ਸਿੰਘ ਕਮੇਟੀ ਮੈਂਬਰ, ਨਿਰਮਲ ਸਿੰਘ ਨਿੰਮਾ, ਡਾ. ਹਰਵਿੰਦਰ ਸਿੰਘ, ਪਾਲ ਸਿੰਘ ਡੇਅਰੀ ਵਾਲਾ, ਨਿਰਮਲ ਸਿੰਘ, ਜੀਵਨ ਸਿੰਘ, ਗੁਰਚਰਨ ਸਿੰਘ, ਪ੍ਰੀਤਮ ਸਿੰਘ ਸਾਬਕਾ ਪੰਚ, ਜਗਦੀਪ ਸਿੰਘ, ਉਪਕਾਰ ਸਿੰਘ, ਪਰਵਿੰਦਰ ਸਿੰਘ, ਬਲਵਿੰਦਰ ਸਿੰਘ, ਅਮਰਜੀਤ ਸਿੰਘ ਕਾਲਾ, ਬਿੱਕਰ ਸਿੰਘ, ਸਰਪੰਚ ਹਰਦੀਪ ਸਿੰਘ, ਆੜ੍ਹਤੀਆ ਜਰਨੈਲ ਸਿੰਘ ਯੂ.ਐਸ.ਏ, ਆੜ੍ਹਤੀਆ ਕਰਨੈਲ ਸਿੰਘ, ਆੜ੍ਹਤੀਆ ਮੇਜਰ ਸਿੰਘ, ਸਰਬਜੀਤ ਕੌਰ, ਮਹਿੰਦਰ ਸਿੰਘ ਪੰਚ, ਹਰਪ੍ਰੀਤ ਸਿੰਘ ਮੌੜ, ਜਸਦੀਪ ਸਿੰਘ ਆਦਿ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ‘ ਆਪ’ ਦੇ ਜ਼ਿਲ੍ਹਾ ਸਿੱਖਿਆ ਇੰਚਾਰਜ ਜਗਸੀਰ ਚੀਮਾ ਵਲੋਂ ਪਿੰਡ ਕੈਰੇ ਸਕੂਲ ਦਾ ਦੌਰਾ ਅਗਲੀ ਖ਼ਬਰ ਪਿੰਡ ਦੀਵਾਨਾ ਵਿਖੇ ਨਰੇਗਾ ਮਜ਼ਦੂਰਾਂ ਵਲੋਂ ਮੀਟਿੰਗ ਉਪਰੰਤ ਨਾਅਰੇਬਾਜ਼ੀ
Ad Position 24