24-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2026

ਡੇਰੇ ਦੀ ਜ਼ਮੀਨ ਧੋਖਾਧੜੀ ਕਰ ਕੇ ਆਪਣੇ ਨਾਂਅ ਕਰਵਾਉਣ ਵਾਲਿਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ-ਮੱਖਣ ਮਹਿਰਮੀਆ

ਹੰਡਿਆਇਆ, 23 ਸਤੰਬਰ (ਗੁਰਜੀਤ ਸਿੰਘ ਖੁੱਡੀ)-ਹੰਡਿਆਇਆ ਦੇ ਡੇਰਾ ਸਮਾਧ ਬਾਬਾ ਹੁਕਮੀ ਨਾਥ ਦੀ 41 ਕਨਾਲਾਂ 7 ਮਰਲੇ ਜਮੀਨ ਫਰਜੀ ਇੰਤਕਾਲ ਨਾਂਅ ਕਰਵਾ ਕੇ ਪਟਾਨਾਮ ਆਪਣੀ ਪਤਨੀ ਦੇ ਨਾਂਅ ਕਰਵਾਉਣ ਸਬੰਧੀ ਐਸ. ਐਸ.

Ad Position 21
No active advertisement
ਜਾਣਕਾਰੀ ਦਿੰਦੇ ਹੋਏ ਗੁਰਦੀਪ ਸਿੰਘ ਮੱਖਣ ਮਹਿਰਮੀਆ। ਤਸਵੀਰ : ਗੁਰਜੀਤ ਸਿੰਘ ਖੁੱਡੀ 24-09-2026
ਹੰਡਿਆਇਆ, 23 ਸਤੰਬਰ (ਗੁਰਜੀਤ ਸਿੰਘ ਖੁੱਡੀ)-ਹੰਡਿਆਇਆ ਦੇ ਡੇਰਾ ਸਮਾਧ ਬਾਬਾ ਹੁਕਮੀ ਨਾਥ ਦੀ 41 ਕਨਾਲਾਂ 7 ਮਰਲੇ ਜਮੀਨ ਫਰਜੀ ਇੰਤਕਾਲ ਨਾਂਅ ਕਰਵਾ ਕੇ ਪਟਾਨਾਮ ਆਪਣੀ ਪਤਨੀ ਦੇ ਨਾਂਅ ਕਰਵਾਉਣ ਸਬੰਧੀ ਐਸ.ਐਸ.ਪੀ. ਬਰਨਾਲਾ ਨੂੰ ਧੋਖਾਧੜੀ ਦਾ ਪਰਚਾ ਦਰਜ ਕਰਨ ਸਬੰਧੀ ਲਿਖਤੀ ਦਰਖ਼ਾਸਤ ਦਿੱਤੀ ਹੈ। ਡੇਰਾ ਬਾਬਾ ਹੁਕਮੀ ਨਾਥ ਵੈਲਫੇਅਰ ਕਮੇਟੀ ਦੇ ਆਹੁਦੇਦਾਰ ਤੇ ਸ਼੍ਰੋਮਣੀ ਅਕਾਲੀ ਦਲ (ਬ) ਹੰਡਿਆਇਆ ਦੇ ਸਰਕਲ ਪ੍ਰਧਾਨ ਗੁਰਦੀਪ ਸਿੰਘ ਮੱਖਣ ਮਹਿਰਮੀਆ ਨੇ ਐਸ.ਐਸ.ਪੀ. ਬਰਨਾਲਾ ਨੂੰ ਲਿਖਤੀ ਦਰਖਾਸਤ ਦੇ ਕੇ ਮੰਗ ਕੀਤੀ ਕਿ ਵੈਲਫੇਅਰ ਕਮੇਟੀ ਦੇ ਮੈਂਬਰਾਂ ਨੇ ਪਿਸੌਰਾ ਸਿੰਘ ਦੇ ਖ਼ਿਲਾਫ਼ ਅਦਾਲਤ ਬਰਨਾਲਾ ਵਿਖੇ ਕੇਸ ਕੀਤਾ ਹੋਇਆ ਸੀ । ਜਿਸ ਦਾ ਫੈਸਲਾ 23 ਦਸੰਬਰ 2025 ਨੂੰ ਪਿਸੌਰਾ ਸਿੰਘ ਦੇ ਖ਼ਿਲਾਫ਼ ਹੋਇਆ ਹੈ। ਇਸ ਫੈਸਲੇ ਤੋਂ ਬਾਅਦ ਪਿਸੌਰਾ ਸਿੰਘ ਨੇ ਇਕ ਦਰਖਾਸਤ ਡਿਪਟੀ ਕਮਿਸ਼ਨਰ ਬਰਨਾਲਾ ਨੂੰ ਫਰਜੀ ਪਿਸ਼ੌਰਾ ਨਾਥ ਬਣ ਕੇ ਡੇਰੇ ਦੇ 41 ਕਨਾਲਾਂ 7 ਮਰਲੇ ਜਮੀਨ ਦਾ ਇੰਤਕਾਲ ਕਰਵਾਉਣ ਸਬੰਧੀ ਦਿੱਤੀ। ਜਿਸ ਵਿਚ ਪਿਸ਼ੌਰਾ ਸਿੰਘ ਨੇ ਅਦਾਲਤ ਬਰਨਾਲਾ ਦੇ ਫੈਸਲੇ ਨੂੰ ਛੁਪਾ ਕੇ ਰੱਖਿਆ ਗਿਆ ਅਤੇ ਇਸ ਜਮੀਨ ਦਾ ਇੰਤਕਾਲ ਪਿਸ਼ੌਰਾ ਨਾਥ ਦੇ ਨਾਂਅ ਅਤੇ ਪਟਾਨਾਮਾ ਆਪਣੀ ਪਤਨੀ ਸੁਰਿੰਦਰ ਕੌਰ ਦੇ ਨਾਂਅ ਕਰਵਾ ਲਿਆ। ਇੱਥੇ ਵਰਣਨਯੋਗ ਹੈ ਕਿ ਇਸ ਡੇਰੇ ਦਾ ਪਹਿਲਾ ਮੁਖੀ ਬਾਬਾ ਹੁਕਮੀ ਨਾਥ, ਦੂਜਾ ਚੇਲਾ ਕਬੀਰ ਨਾਥ, ਤੀਜਾ ਚੇਲਾ ਜੀਵਾ ਨਾਥ, ਚੌਥਾ ਚੇਲਾ ਜੈਲ ਨਾਥ ਸੀ। ਜੋ ਕਿ ਕੁਰਸੀਨਾਮਾ ਉਕਤ ਪਿਸ਼ੌਰ ਸਿੰਘ ਵਲੋਂ ਪਿਸ਼ੌਰਾ ਨਾਥ ਬਣ ਕੇ ਤਿਆਰ ਕਰਵਾਇਆ ਗਿਆ। ਜਦੋਂਕਿ ਚੌਥੇ ਚੇਲੇ ਜੈਲ ਨਾਥ ਦੀ ਮੌਤ ਹੋ ਗਈ ਦਿਖਾ ਦਿੱਤੀ ਗਈ। ਜਦੋਂਕਿ ਉਸ ਵਲੋਂ ਅਦਾਲਤ ਬਰਨਾਲਾ ਵਿਚ ਜੈਲ ਨਾਥ ਦੀ ਮੌਤ ਦਾ ਸਰਟੀਫਿਕੇਟ ਨਹੀਂ ਲਗਾਇਆ ਗਿਆ। ਅਦਾਲਤ ਬਰਨਾਲਾ ਵਲੋਂ ਜੈਲ ਨਾਥ ਨੂੰ ਮਰਿਆ ਨਹੀਂ ਮੰਨਿਆ ਗਿਆ ਤੇ ਨਾ ਹੀ ਪਿਸ਼ੌਰਾ ਸਿੰਘ ਨੂੰ ਜੈਲ ਨਾਥ ਦਾ ਚੇਲਾ ਮੰਨਿਆ ਗਿਆ, ਨਾ ਹੀ ਅਦਾਲਤ ਦੇ ਫੈਸਲੇ ਵਿਚ ਇਸ ਨੂੰ ਡੇਰੇ ਦਾ ਕਾਬਜ ਮੰਨਿਆ ਗਿਆ। ਉਨ੍ਹਾਂ ਕਿਹਾ ਕਿ ਪਿਸ਼ੌਰਾ ਸਿੰਘ ਤੇ ਉਸ ਦੀ ਪਤਨੀ ਨੇ ਸਾਜਿਸ ਤਹਿਤ ਜਾਅਲਸਾਜੀ ਕਰ ਕੇ ਅਤੇ ਧੋਖਾਧੜੀ ਕਰ ਕੇ ਡੇਰੇ ਦੀ ਜਮੀਨ ਹੜੱਪ ਕਰਨ ਸਬੰਧੀ ਇਨ੍ਹਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ।
Ad Position 22
No active advertisement
ਪਿਛਲੀ ਖ਼ਬਰ ਵਾਈ.ਐਸ. ਸਕੂਲ ਦੀ ਵਿਦਿਆਰਥਣ ਪ੍ਰਿਆਨਾ ਜੈਨ ਨੇ ਤਾਂਬੇ ਦਾ ਤਗਮਾ ਜਿੱਤਿਆ ਅਗਲੀ ਖ਼ਬਰ ‘ ਆਪ’ ਦੇ ਜ਼ਿਲ੍ਹਾ ਸਿੱਖਿਆ ਇੰਚਾਰਜ ਜਗਸੀਰ ਚੀਮਾ ਵਲੋਂ ਪਿੰਡ ਕੈਰੇ ਸਕੂਲ ਦਾ ਦੌਰਾ
Ad Position 24