ਰਾਮਲੀਲ੍ਹਾ ’ਚ ਝੰਡੇ ਦੀ ਰਸਮ ਤੋਂ ਬਾਅਦ ਹਨੂੰਮਾਨ ਚਾਲੀਸਾ ਦੇ ਪਾਠ ਕਰਵਾਏ
ਤਪਾ ਮੰਡੀ, 23 ਸਤੰਬਰ (ਵਿਜੇ ਸ਼ਰਮਾ)-ਸਥਾਨਕ ਸ਼ਹਿਰ ਦੇ ਆਜ਼ਾਦ ਕਲਚਰਲ ਐਂਡ ਸ੍ਰੀ ਰਾਮ ਲੀਲ੍ਹਾ ਦੁਸਹਿਰਾ ਕਮੇਟੀ ਵਲੋਂ ਰਾਮਲੀਲ੍ਹਾ ਦੇ ਸ਼ੁੱਭ ਆਰੰਭ ਸਬੰਧੀ ਝੰਡੇ ਦੀ ਰਸਮ ਧਾਰਮਿਕ ਸ਼ਰਧਾ ਅਤੇ ਉਤਸ਼ਾਹ ਨਾਲ ਕਰਵਾਈ ਗਈ। ਝੰਡੇ ਦੀ ਰਸਮ ਮੌਕੇ ਪੂਜਾ ਕਰਵਾਉਣ ਤੋਂ ਬਾਅਦ ਹਾਜ਼ਰ ਕਮੇਟੀ ਮੈਂਬਰਾਂ ਅਤੇ ਸ਼ਰਧਾਲੂਆਂ ਵਲੋਂ ਹਨੂੰਮਾਨ ਚਾਲੀਸਾ ਦੇ ਪਾਠ ਕੀਤੇ ਗਏ।
ਤਪਾ ਮੰਡੀ, 23 ਸਤੰਬਰ (ਵਿਜੇ ਸ਼ਰਮਾ)-ਸਥਾਨਕ ਸ਼ਹਿਰ ਦੇ ਆਜ਼ਾਦ ਕਲਚਰਲ ਐਂਡ ਸ੍ਰੀ ਰਾਮ ਲੀਲ੍ਹਾ ਦੁਸਹਿਰਾ ਕਮੇਟੀ ਵਲੋਂ ਰਾਮਲੀਲ੍ਹਾ ਦੇ ਸ਼ੁੱਭ ਆਰੰਭ ਸਬੰਧੀ ਝੰਡੇ ਦੀ ਰਸਮ ਧਾਰਮਿਕ ਸ਼ਰਧਾ ਅਤੇ ਉਤਸ਼ਾਹ ਨਾਲ ਕਰਵਾਈ ਗਈ। ਝੰਡੇ ਦੀ ਰਸਮ ਮੌਕੇ ਪੂਜਾ ਕਰਵਾਉਣ ਤੋਂ ਬਾਅਦ ਹਾਜ਼ਰ ਕਮੇਟੀ ਮੈਂਬਰਾਂ ਅਤੇ ਸ਼ਰਧਾਲੂਆਂ ਵਲੋਂ ਹਨੂੰਮਾਨ ਚਾਲੀਸਾ ਦੇ ਪਾਠ ਕੀਤੇ ਗਏ। ਇਸ ਮੌਕੇ ਸਮੂਹ ਸੰਗਤ ਨੇ ਭਗਵਾਨ ਰਾਮ ਅਤੇ ਪਵਨ ਪੁੱਤਰ ਹਨੂੰਮਾਨ ਦਾ ਸਿਮਰਨ ਕਰਦਿਆਂ ਸੁਖ-ਸ਼ਾਂਤੀ, ਖ਼ੁਸ਼ਹਾਲੀ ਅਤੇ ਇਲਾਕੇ ਦੀ ਚੜ੍ਹਦੀ ਕਲਾ ਲਈ ਅਰਦਾਸ ਕਰ ਕੇ ਝੰਡਾ ਚੜ੍ਹਾਇਆ ਗਿਆ। ਕਮੇਟੀ ਮੈਂਬਰਾਂ ਨੇ ਦੱਸਿਆ ਕਿ ਰਾਮਲੀਲਾ ਸਿਰਫ਼ ਧਾਰਮਿਕ ਨਾਟਕ ਹੀ ਨਹੀਂ, ਸਗੋਂ ਸਾਨੂੰ ਸੱਚਾਈ, ਨੇਕੀ, ਭਾਈਚਾਰੇ ਅਤੇ ਧਰਮ ਦੇ ਮਾਰਗ ’ਤੇ ਚੱਲਣ ਦੀ ਪੇ੍ਰਰਨਾ ਵੀ ਦਿੰਦੀ ਹੈ। ਉਨ੍ਹਾਂ ਕਿਹਾ ਕਿ ਰਾਮ ਲੀਲ੍ਹਾ ਦੀ ਸ਼ੁਰੂਆਤ 10 ਅਕਤੂਬਰ ਤੋਂ ਹੋ ਰਹੀ ਹੈ ਅਤੇ 20 ਅਕਤੂਬਰ ਨੂੰ ਦੁਸਹਿਰੇ ਦਾ ਤਿਉਹਾਰ ਰਾਮਲੀਲ੍ਹਾ ਗਰਾਊਂਡ ’ਚ ਮਨਾਇਆ ਜਾਵੇਗਾ। ਇਸ ਮੌਕੇ ਨਾਜ਼ ਸਿੰਗਲਾ, ਧਰਮਪਾਲ ਸ਼ਰਮਾ, ਸੁਰੇਸ਼ ਚੰਦੇਲ , ਸੁਸ਼ੀਲ ਕੁਮਾਰ ਭੂਤ, ਉਮੇਸ਼ ਪਿੰਕਾ, ਵਿਜੇ ਸ਼ਰਮਾ, ਯਾਦਵਿੰਦਰ ਰਾਣਾ, ਰਜੀਵ ਗੋਲਾ, ਸਤਪਾਲ ਛਾਬੜਾ, ਪ੍ਰਵੀਨ ਗਰਗ, ਬੱਬੂ ਤਨੇਜਾ, ਪਰਵਿੰਦਰ ਚੱਠਾ, ਵਿਜੇ ਚੰਦੇਲ, ਰਮੇਸ਼ ਗੋਇਲ, ਰਮੇਸ਼ ਮੇਸੀ, ਜਗਜੀਤ ਸਿੰਘ ਬਿੱਟੂ ਬਰਾੜ, ਸੋਮ ਰਾਜ ਤੋਂ ਇਲਾਵਾ ਮੈਂਬਰ ਹਾਜ਼ਰ ਸਨ।