ਪਿੰਡ ਮੌੜ ਨਾਭਾ ਨਾਲ ਸੰਬੰਧਿਤ ਵਿਅਕਤੀ ਤਿੰਨ ਮਹੀਨੇ ਤੋਂ ਲਾਪਤਾ
ਸ਼ਹਿਣਾ, 26 ਸਤੰਬਰ (ਸੁਰੇਸ਼ ਗੋਗੀ)-ਪਿੰਡ ਮੌੜ ਨਾਭਾ ਦਾ ਇਕ ਵਿਅਕਤੀ ਪਿਛਲੇ ਤਿੰਨ ਮਹੀਨੇ ਤੋਂ ਲਾਪਤਾ ਹੈ। ਪਰਿਵਾਰਕ ਮੈਂਬਰਾਂ ਅਨੁਸਾਰ ਬਿੰਦਰ ਸਿੰਘ ਆਪਣੇ ਇਕ ਰਿਸ਼ਤੇਦਾਰ ਰੂਪ ਸਿੰਘ ਵਾਸੀ ਤਖ਼ਤੂਪੁਰਾ ਨਾਲ ਗੁਰਚਰਨ ਸਿੰਘ ਨਾਂਅ ਦੇ ਇਕ ਵਿਅਕਤੀ ਦੇ ਗੋਡੇ ਪਵਾਉਣ ਲਈ ਫ਼ਰੀਦਕੋਟ ਹਸਪਤਾਲ ਗਿਆ ਸੀ ਅਤੇ ਹਸਪਤਾਲ ਵਿਚੋਂ ਹੀ ਬਿਨਾਂ ਦੱਸੇ ਕਿਧਰੇ ਚਲਾ ਗਿਆ।
ਸ਼ਹਿਣਾ, 26 ਸਤੰਬਰ (ਸੁਰੇਸ਼ ਗੋਗੀ)-ਪਿੰਡ ਮੌੜ ਨਾਭਾ ਦਾ ਇਕ ਵਿਅਕਤੀ ਪਿਛਲੇ ਤਿੰਨ ਮਹੀਨੇ ਤੋਂ ਲਾਪਤਾ ਹੈ। ਪਰਿਵਾਰਕ ਮੈਂਬਰਾਂ ਅਨੁਸਾਰ ਬਿੰਦਰ ਸਿੰਘ ਆਪਣੇ ਇਕ ਰਿਸ਼ਤੇਦਾਰ ਰੂਪ ਸਿੰਘ ਵਾਸੀ ਤਖ਼ਤੂਪੁਰਾ ਨਾਲ ਗੁਰਚਰਨ ਸਿੰਘ ਨਾਂਅ ਦੇ ਇਕ ਵਿਅਕਤੀ ਦੇ ਗੋਡੇ ਪਵਾਉਣ ਲਈ ਫ਼ਰੀਦਕੋਟ ਹਸਪਤਾਲ ਗਿਆ ਸੀ ਅਤੇ ਹਸਪਤਾਲ ਵਿਚੋਂ ਹੀ ਬਿਨਾਂ ਦੱਸੇ ਕਿਧਰੇ ਚਲਾ ਗਿਆ। ਪਰਿਵਾਰ ਵਲੋਂ ਪੁਲਿਸ ਪ੍ਰਸ਼ਾਸਨ ਨੂੰ ਵੀ ਗੁੰਮਸ਼ੁਦਾ ਦੀ ਰਿਪੋਰਟ ਦਰਜ ਕਰਵਾਈ ਗਈ। ਪਿਛਲੇ ਤਿੰਨ ਮਹੀਨੇ ਤੋਂ ਲਾਪਤਾ ਬਿੰਦਰ ਸਿੰਘ ਦੀ ਭਾਲ ਲਈ ਮਜ਼ਦੂਰ ਪਰਿਵਾਰ ਨੇ ਕਾਫ਼ੀ ਭੱਜ ਨੱਠ ਕੀਤੀ, ਪਰ ਬਿੰਦਰ ਸਿੰਘ ਦਾ ਕੋਈ ਥਹੁ ਪਤਾ ਨਹੀਂ ਲੱਗਿਆ।