‘ਆਪ’ ਕੀਤੇ ਗਏ ਵਿਕਾਸ ਦੇ ਆਧਾਰ ’ਤੇ ਰਿਕਾਰਡ ਜਿੱਤ ਦਰਜ ਕਰੇਗੀ - ਗੁਰਨਾਮ ਸਿੰਘ ਵਾਹਿਗੁਰੂ
ਧਨੌਲਾ, 26 ਸਤੰਬਰ (ਜਤਿੰਦਰ ਸਿੰਘ ਧਨੌਲਾ)-ਆਮ ਆਦਮੀ ਪਾਰਟੀ ਪੰਜਾਬ ਦੇ ਧਰਾਤਲ ਨਾਲ ਜੁੜੀ ਪਾਰਟੀ ਹੈ, ਪੰਜਾਬ ਦਾ ਭਲਾ ਚਾਹੁਣ ਵਾਲੇ ਲੋਕ ਇਹ ਜਾਣ ਚੁੱਕੇ ਹਨ ਕਿ ਹਰ ਇੱਕ ਵਰਗ ਨੂੰ ਰਾਹਤ ਪਹੁੰਚਾਉਣ ਲਈ ਜਿੰਨੇ ਯਤਨ ਆਮ ਆਦਮੀ ਪਾਰਟੀ ਨੇ ਕੀਤੇ, ਇਸ ਤੋਂ ਪਹਿਲਾਂ ਵਰ੍ਹਿਆਂ ਤੱਕ ਰਾਜ ਚੁੱਕੀਆਂ ਸਰਕਾਰਾਂ ਅਜਿਹਾ ਨਹੀਂ ਕਰ ਸਕੀਆਂ। ਅਣਗਿਣਤ ਨਹਿਰੀ ਪਾਣੀ ਦੇ ਲਗਾਏ ਗਏ ਮੋਘਿਆਂ ਨਾਲ ਜਿੱਥੇ ਧਰਤੀ ਦੇ ਪੀਣ ਵਾਲੇ ਪਾਣੀ ਦੇ ਪੱਧਰ ਨੂੰ ਬਚਾਇਆ ਜਾ ਸਕੇਗਾ।
ਸ਼
ਸ਼ੌਰਿਆ ਗਾਰਗੀ ਨੇ ਪੀ.ਐੱਚ.ਡੀ. ਕੋਰਸ ਵਰਕ ਵਿਚ ਹਾਸਿਲ ਕੀਤਾ ਦੂਜਾ ਸਥਾਨ
27-09-2026
ਧਨੌਲਾ, 26 ਸਤੰਬਰ (ਜਤਿੰਦਰ ਸਿੰਘ ਧਨੌਲਾ)-ਆਮ ਆਦਮੀ ਪਾਰਟੀ ਪੰਜਾਬ ਦੇ ਧਰਾਤਲ ਨਾਲ ਜੁੜੀ ਪਾਰਟੀ ਹੈ, ਪੰਜਾਬ ਦਾ ਭਲਾ ਚਾਹੁਣ ਵਾਲੇ ਲੋਕ ਇਹ ਜਾਣ ਚੁੱਕੇ ਹਨ ਕਿ ਹਰ ਇੱਕ ਵਰਗ ਨੂੰ ਰਾਹਤ ਪਹੁੰਚਾਉਣ ਲਈ ਜਿੰਨੇ ਯਤਨ ਆਮ ਆਦਮੀ ਪਾਰਟੀ ਨੇ ਕੀਤੇ, ਇਸ ਤੋਂ ਪਹਿਲਾਂ ਵਰ੍ਹਿਆਂ ਤੱਕ ਰਾਜ ਚੁੱਕੀਆਂ ਸਰਕਾਰਾਂ ਅਜਿਹਾ ਨਹੀਂ ਕਰ ਸਕੀਆਂ। ਅਣਗਿਣਤ ਨਹਿਰੀ ਪਾਣੀ ਦੇ ਲਗਾਏ ਗਏ ਮੋਘਿਆਂ ਨਾਲ ਜਿੱਥੇ ਧਰਤੀ ਦੇ ਪੀਣ ਵਾਲੇ ਪਾਣੀ ਦੇ ਪੱਧਰ ਨੂੰ ਬਚਾਇਆ ਜਾ ਸਕੇਗਾ। ਉੱਥੇ ਨਹਿਰੀ ਪਾਣੀ ਵਰਤਣ ਨਾਲ ਫ਼ਸਲਾਂ ਡੇਢੇ ਝਾੜ ਦੇਣ ਦੇ ਸਮਰੱਥ ਹੋ ਜਾਣਗੀਆਂ। ਇਹ ਪ੍ਰਗਟਾਵਾ ਧਨੌਲਾ ਦੇ ਸੀਨੀਅਰ ਆਗੂ ਅਤੇ ਉੱਘੇ ਸਮਾਜ ਸੇਵੀ ਭਾਈ ਗੁਰਨਾਮ ਸਿੰਘ ਵਾਹਿਗੁਰੂ ਨੇ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਆਖਿਆ ਕਿ ਕਿਸਾਨ ਜਾਣ ਚੁੱਕੇ ਹਨ ਕਿ ਦਿਨੇ ਦਫ਼ਤਰੀ ਸਮੇਂ ਦੇ ਬਰਾਬਰ ਬਿਜਲੀ ਅੱਜ ਤੱਕ ਕਿਸੇ ਸਰਕਾਰ ਨੇ ਮੁਹੱਈਆ ਨਹੀਂ ਕਰਵਾਈ। ਸੜਕਾਂ ਦੇ ਜਾਲ ਵਿਛਾਏ ਗਏ। ਬਿਨਾਂ ਰੋਕ ਟੋਕ ਫ਼ਸਲਾਂ ਦੀ ਖਰੀਦ ਲਈ ਰਸਤੇ ਪੱਧਰੇ ਕੀਤੇ ਗਏ। ਉਨ੍ਹਾਂ ਜ਼ੋਰ ਦੇ ਕੇ ਆਖਿਆ ਕਿ ਆਉਣ ਵਾਲਾ ਸਮਾਂ ਭਗਵੰਤ ਮਾਨ ਨੂੰ ਮੁੜ ਮੁੱਖ ਮੰਤਰੀ ਦੇਖਣ ਦੀ ਉਡੀਕ ਕਰ ਰਿਹਾ ਹੈ।