ਥਾਣਾ ਮੁਖੀ ਨੇ ਮਿੰਨੀ ਬੱਸਾਂ ’ਤੇ ਲੱਗੇ ਪ੍ਰੈਸ਼ਰ ਹਾਰਨ ਲੁਹਾਏ
ਤਪਾ ਮੰਡੀ, 3 ਅਕਤੂਬਰ (ਪ੍ਰਵੀਨ ਗਰਗ)-ਟਰੈਫ਼ਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਤਪਾ ਪੁਲਿਸ ਨੇ ਸਖ਼ਤ ਰਵੱਈਆ ਅਖ਼ਤਿਆਰ ਕਰਦਿਆਂ ਮਿੰਨੀ ਬੱਸਾਂ ’ਤੇ ਲੱਗੇ ਪ੍ਰੈਸ਼ਰ ਹਾਰਨ ਅਤੇ ਬੁਲੇਟ ਮੋਟਰਸਾਈਕਲਾਂ ’ਤੇ ਲੱਗੇ ਸਿਲੰਸਰਾਂ ’ਤੇ ਵੱਡੀ ਕਾਰਵਾਈ ਕੀਤੀ। ਪੁਲਿਸ ਨੇ ਮਿੰਨੀ ਬੱਸਾਂ ਦੇ ਲੱਗੇ ਪ੍ਰੈਸ਼ਰ ਹਾਰਨ ਅਤੇ ਸਿਲੰਸਰਾਂ ਨੂੰ ਮੌਕੇ ’ਤੇ ਲਹਾ ਕੇ ਤਬਾਹ ਕਰਵਾਇਆ ਤੇ ਲੋਕਾਂ ਨੂੰ ਸਖ਼ਤ ਸੁਨੇਹਾ ਦਿੱਤਾ ਕਿ ਕਾਨੂੰਨ ਦੀ ਉਲੰਘਣਾ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਮ
ਮਿੰਨੀ ਬੱਸਾਂ ਤੋਂ ਪ੍ਰੈਸ਼ਰ ਹਾਰਨ ਲਹਾਉਣ ਮੌਕੇ ਥਾਣਾ ਮੁਖੀ ਅਮਰੀਕ ਸਿੰਘ ਗਰੇਵਾਲ। ਨਾਲ ਹੋਰ ਪੁਲਿਸ ਮੁਲਾਜ਼ਮ। ਤਸਵੀਰ : ਪ੍ਰਵੀਨ ਗਰਗ
04-10-2026
ਤਪਾ ਮੰਡੀ, 3 ਅਕਤੂਬਰ (ਪ੍ਰਵੀਨ ਗਰਗ)-ਟਰੈਫ਼ਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਤਪਾ ਪੁਲਿਸ ਨੇ ਸਖ਼ਤ ਰਵੱਈਆ ਅਖ਼ਤਿਆਰ ਕਰਦਿਆਂ ਮਿੰਨੀ ਬੱਸਾਂ ’ਤੇ ਲੱਗੇ ਪ੍ਰੈਸ਼ਰ ਹਾਰਨ ਅਤੇ ਬੁਲੇਟ ਮੋਟਰਸਾਈਕਲਾਂ ’ਤੇ ਲੱਗੇ ਸਿਲੰਸਰਾਂ ’ਤੇ ਵੱਡੀ ਕਾਰਵਾਈ ਕੀਤੀ। ਪੁਲਿਸ ਨੇ ਮਿੰਨੀ ਬੱਸਾਂ ਦੇ ਲੱਗੇ ਪ੍ਰੈਸ਼ਰ ਹਾਰਨ ਅਤੇ ਸਿਲੰਸਰਾਂ ਨੂੰ ਮੌਕੇ ’ਤੇ ਲਹਾ ਕੇ ਤਬਾਹ ਕਰਵਾਇਆ ਤੇ ਲੋਕਾਂ ਨੂੰ ਸਖ਼ਤ ਸੁਨੇਹਾ ਦਿੱਤਾ ਕਿ ਕਾਨੂੰਨ ਦੀ ਉਲੰਘਣਾ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਥਾਣਾ ਮੁਖੀ ਅਮਰੀਕ ਸਿੰਘ ਗਰੇਵਾਲ ਨੇ ਦੱਸਿਆ ਕਿ ਸ਼ਹਿਰ ਵਿਚ ਬੁਲੇਟ ਮੋਟਰਸਾਈਕਲਾਂ ’ਤੇ ਲੱਗੇ ਸਿਲੰਸਰ ਅਤੇ ਮਿੰਨੀ ਬੱਸਾਂ ’ ਤੇ ਲੱਗੇ ਪ੍ਰੈਸ਼ਰ ਹਾਰਨ ਜਿਨ੍ਹਾਂ ਨੂੰ ਚਲਾਉਣ ਤੇ ਧਮਾਕੇਦਾਰ ਆਵਾਜ਼ ਪੈਦਾ ਹੁੰਦੀ ਹੈ। ਇਹ ਪ੍ਰੈਸ਼ਰ ਹਾਰਨ ਅਤੇ ਸਿਲੰਸਰ ਨਾ ਸਿਰਫ਼ ਧੁਨੀ ਪ੍ਰਦੂਸ਼ਣ ਵਧਾਉਂਦੇ ਹਨ, ਬਲਕਿ ਸ਼ਹਿਰੀਆਂ ਦੀ ਸੁਰੱਖਿਆ ਲਈ ਵੀ ਖ਼ਤਰਾ ਬਣਦੇ ਹਨ। ਉਨ੍ਹਾਂ ਕਿਹਾ ਕਿ ਇਹ ਸਿਲੰਸਰ ਨਾ ਸਿਰਫ਼ ਟਰੈਫ਼ਿਕ ਨਿਯਮਾਂ ਦੀ ਉਲੰਘਣਾ ਹਨ, ਸਗੋਂ ਆਮ ਲੋਕਾਂ ਨੂੰ ਪ੍ਰੇਸ਼ਾਨ ਕਰਨ ਵਾਲੇ ਹਨ। ਪੁਲਿਸ ਨੇ ਸ਼ਰ੍ਹੇਆਮ ਇਹ ਕਾਰਵਾਈ ਇਸ ਲਈ ਕੀਤੀ ਤਾਂ ਜੋ ਹੋਰ ਮੋਟਰਸਾਈਕਲ ਸਵਾਰ, ਮਿੰਨੀ ਬੱਸਾਂ ਵਾਲੇ ਅਤੇ ਹੋਰ ਵਾਹਨ ਚਾਲਕ ਵੀ ਸਬਕ ਲੈਣ ਅਤੇ ਭਵਿੱਖ ਵਿਚ ਅਜਿਹੀਆਂ ਗੈਰ-ਕਾਨੂੰਨੀ ਤਰਕੀਬਾਂ ਤੋਂ ਬਚਣ। ਇਸ ਦੌਰਾਨ ਤਪਾ-ਤਾਜੋ ਕੈਂਚੀਆਂ ਵਿਚ ਵੱਡੀ ਗਿਣਤੀ ਵਿਚ ਲੋਕ ਇਕੱਠੇ ਹੋ ਗਏ ਅਤੇ ਪੁਲਿਸ ਦੀ ਕਾਰਵਾਈ ਨੂੰ ਸਰਾਹਿਆ। ਲੋਕਾਂ ਦਾ ਕਹਿਣਾ ਸੀ ਕਿ ਵੱਡੇ ਵਾਹਨਾਂ ’ਤੇ ਲੱਗੇ ਪ੍ਰੈਸ਼ਰ ਹਾਰਨ ਤੇ ਬੁਲੇਟ ਦੇ ਪਟਾਕੇ ਵਾਲੇ ਸਿਲੰਸਰਾਂ ਕਾਰਨ ਉਨ੍ਹਾਂ ਨੂੰ ਕਾਫ਼ੀ ਸਮੇਂ ਤੋਂ ਪ੍ਰੇਸ਼ਾਨੀ ਸੀ, ਜਿਸ ਨਾਲ ਬਜ਼ੁਰਗਾਂ ਅਤੇ ਬੱਚਿਆਂ ਲਈ ਵਾਧੂ ਮੁਸੀਬਤ ਪੈਦਾ ਹੁੰਦੀ ਸੀ। ਇਸ ਮੌਕੇ ਸਹਾਇਕ ਥਾਣੇਦਾਰ ਅਮਨਦੀਪ ਸਿੰਘ ਆਦਿ ਮੌਜੂਦ ਸਨ।