05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-10-2026

ਵਾਰਾਣਸੀ-ਬਠਿੰਡਾ-ਵਾਰਾਣਸੀ ਹਫ਼ਤਾਵਾਰੀ ਰਿਜ਼ਰਵਡ ਸਪੈਸ਼ਲ ਐਕਸਪ੍ਰੈੱਸ ਰੇਲ ਗੱਡੀ ਮੁੜ ਹੋਈ ਸ਼ੁਰੂ

ਬਰਨਾਲਾ, 4 ਅਕਤੂਬਰ (ਗੁਰਪ੍ਰੀਤ ਸਿੰਘ ਲਾਡੀ)-ਰੇਲ ਪ੍ਰਸ਼ਾਸਨ ਵਲੋਂ ਹਰ ਸਾਲ ਤਿਉਹਾਰਾਂ ਦੇ ਸੀਜ਼ਨ ਵਿਚ ਭਾਰੀ ਭੀੜ ਨੂੰ ਦੇਖਦਿਆਂ ਫ਼ੈਸਟੀਵਲ ਸਪੈਸ਼ਲ ਟਰੇਨ ਦਾ ਸੰਚਾਲਨ ਕੀਤਾ ਜਾਂਦਾ ਹੈ। ਜਿਸ ਦੇ ਤਹਿਤ ਵਾਰਾਣਸੀ-ਬਠਿੰਡਾ-ਵਾਰਾਣਸੀ ਹਫ਼ਤਾਵਾਰੀ ਰਿਜ਼ਰਵਡ ਸਪੈਸ਼ਲ ਐਕਸਪ੍ਰੈੱਸ ਰੇਲ ਗੱਡੀ ਮੁੜ ਸ਼ੁਰੂ ਕਰ ਦਿੱਤੀ ਗਈ ਹੈ।

Ad Position 21
No active advertisement
ਅਜੀਤ ਡੈਸਕ 05-10-2026
ਬਰਨਾਲਾ, 4 ਅਕਤੂਬਰ (ਗੁਰਪ੍ਰੀਤ ਸਿੰਘ ਲਾਡੀ)-ਰੇਲ ਪ੍ਰਸ਼ਾਸਨ ਵਲੋਂ ਹਰ ਸਾਲ ਤਿਉਹਾਰਾਂ ਦੇ ਸੀਜ਼ਨ ਵਿਚ ਭਾਰੀ ਭੀੜ ਨੂੰ ਦੇਖਦਿਆਂ ਫ਼ੈਸਟੀਵਲ ਸਪੈਸ਼ਲ ਟਰੇਨ ਦਾ ਸੰਚਾਲਨ ਕੀਤਾ ਜਾਂਦਾ ਹੈ। ਜਿਸ ਦੇ ਤਹਿਤ ਵਾਰਾਣਸੀ-ਬਠਿੰਡਾ-ਵਾਰਾਣਸੀ ਹਫ਼ਤਾਵਾਰੀ ਰਿਜ਼ਰਵਡ ਸਪੈਸ਼ਲ ਐਕਸਪ੍ਰੈੱਸ ਰੇਲ ਗੱਡੀ ਮੁੜ ਸ਼ੁਰੂ ਕਰ ਦਿੱਤੀ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਵਾਰਾਣਸੀ-ਬਠਿੰਡਾ-ਵਾਰਾਣਸੀ ਹਫ਼ਤਾਵਾਰੀ ਰਿਜ਼ਰਵਡ ਸਪੈਸ਼ਲ ਐਕਸਪ੍ਰੈੱਸ ਟਰੇਨ ਨੰਬਰ 04221 ਵਾਰਾਨਸੀ ਤੋਂ ਹਰ ਐਤਵਾਰ ਰਾਤ 8:40 ਵਜੇ ਚੱਲ ਕੇ ਅਗਲੇ ਦਿਨ ਸੋਮਵਾਰ ਨੂੰ ਬਰਨਾਲਾ ਦੁਪਹਿਰ 3:35 ਵਜੇ ਅਤੇ ਬਠਿੰਡਾ ਸ਼ਾਮ 5 ਵਜੇ ਪਹੁੰਚੇਗੀ। ਇਹ ਗੱਡੀ 4, 11, 18, 25 ਅਕਤੂਬਰ ਅਤੇ 1, 8, 15, 22 ਨਵੰਬਰ ਨੂੰ ਵਾਰਾਨਸੀ ਤੋਂ ਚੱਲੇਗੀ। ਇਸੇ ਤਰ੍ਹਾਂ ਟਰੇਨ ਨੰਬਰ 04222 ਹਰ ਸੋਮਵਾਰ ਨੂੰ ਬਠਿੰਡਾ ਤੋਂ ਰਾਤ 8:50 ਵਜੇ ਚੱਲ ਕੇ ਬਰਨਾਲਾ ਵਿਖੇ ਰਾਤ 9:52 ਵਜੇ ਅਤੇ ਵਾਰਾਨਸੀ ਵਿਖੇ ਅਗਲੇ ਦਿਨ ਮੰਗਲਵਾਰ ਨੂੰ ਸ਼ਾਮ 5:30 ਵਜੇ ਪਹੁੰਚੇਗੀ। ਇਹ ਗੱਡੀ 5, 12, 19, 26 ਅਕਤੂਬਰ ਅਤੇ 2, 9, 16, 23 ਨਵੰਬਰ ਨੂੰ ਬਠਿੰਡਾ ਤੋਂ ਚੱਲੇਗੀ। ਇਹ ਗੱਡੀ 8 ਅੱਪ ਅਤੇ 8 ਡਾਊਨ ਫੇਰਿਆਂ ਨਾਲ ਆਵਾਜਾਈ ਕਰੇਗੀ। ਉਨ੍ਹਾਂ ਦੱਸਿਆ ਕਿ ਇਹ ਗੱਡੀ ਵਾਇਆ ਬਠਿੰਡਾ, ਰਾਮਪੁਰਾ ਫੂਲ, ਬਰਨਾਲਾ, ਧੂਰੀ, ਪਟਿਆਲਾ, ਰਾਜਪੁਰਾ, ਅੰਬਾਲਾ, ਜਗਾਧਰੀ, ਯਮੁਨਾਨਗਰ, ਸਹਾਰਨਪੁਰ, ਨਜੀਬਾਬਾਦ, ਮੁਰਾਦਾਬਾਦ, ਬਰੇਲੀ, ਆਲਮ ਨਗਰ, ਰਾਏ ਬਰੇਲੀ, ਪ੍ਰਤਾਪਗੜ੍ਹ ਹੁੰਦੀ ਹੋਈ ਵਾਰਾਨਸੀ ਪਹੁੰਚੇਗੀ।
Ad Position 22
No active advertisement
ਪਿਛਲੀ ਖ਼ਬਰ ‘ਯੁੱਧ ਨਸ਼ਿਆਂ ਵਿਰੁੱਧ’ ਮਹਿਲ ਕਲਾਂ ਪੁਲਿਸ ਵਲੋਂ ਤਿੰਨ ਥਾਵਾਂ ’ਤੇ ਛਾਪੇਮਾਰੀ 170 ਲੀਟਰ ਲਾਹਣ ਬਰਾਮਦ, 14 ਸ਼ੱਕੀ ਵਿਅਕਤ... ਅਗਲੀ ਖ਼ਬਰ ਦਿਵਿਆਂਗ ਵਿਅਕਤੀਆਂ ਲਈ ਮੁਫ਼ਤ ਸਹਾਇਕ ਉਪਕਰਨ ਵੰਡ ਸਮਾਰੋਹ ਕਰਵਾਇਆ
Ad Position 24