ਬੀ.ਵੀ.ਐਮ. ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਨੇ ਜ਼ਿਲ੍ਹਾ ਪੱਧਰੀ ਮੁੱਕੇਬਾਜ਼ੀ ਮੁਕਾਬਲਿਆਂ ਵਿਚ ਤਗਮੇ ਜਿੱਤੇ
ਬਰਨਾਲਾ, 9 ਅਕਤੂਬਰ (ਅਸ਼ੋਕ ਭਾਰਤੀ)-ਬੀ. ਵੀ.
ਬਰਨਾਲਾ, 9 ਅਕਤੂਬਰ (ਅਸ਼ੋਕ ਭਾਰਤੀ)-ਬੀ.ਵੀ.ਐਮ ਇੰਟਰਨੈਸ਼ਨਲ ਸਕੂਲ ਬਰਨਾਲਾ ਦੇ ਵਿਦਿਆਰਥੀਆਂ ਨੇ ‘ਖੇਡਾਂ ਵਤਨ ਪੰਜਾਬ ਦੀਆਂ’ ਦੇ ਜ਼ਿਲ੍ਹਾ ਪੱਧਰੀ ਮੁੱਕੇਬਾਜ਼ੀ ਮੁਕਾਬਲਿਆਂ ਵਿਚ ਸੋਨੇ, ਚਾਂਦੀ ਤੇ ਤਾਂਬੇ ਦੇ ਤਗਮੇ ਜਿੱਤ ਕੇ ਸੰਸਥਾ ਦਾ ਨਾਂਅ ਰੌਸ਼ਨ ਕੀਤਾ। ਅੰਡਰ-17 ਸਾਲ ਵਰਗ ’ਚ ਲੜਕਿਆਂ ਦੇ ਮੁਕਾਬਲਿਆਂ ’ਚ ਦਯਾਵੀਰ ਸਿੰਘ ਨੇ 60–63 ਕਿੱਲੋਗਰਾਮ ਭਾਰ ਵਰਗ ਵਿਚ ਸੋਨ ਤਗਮਾ, ਅਭਿਨਵ ਸ਼ਰਮਾ 75–80 ਕਿੱਲੋਗਰਾਮ ਭਾਰ ਵਰਗ ਵਿਚ ਸੋਨ ਤਗਮਾ, ਦਰਸ਼ਵੀਰ ਸਿੰਘ ਨੇ 70–75 ਕਿੱਲੋਗਰਾਮ ਭਾਰ ਵਰਗ ਵਿਚ ਚਾਂਦੀ ਦਾ ਤਗਮਾ, ਪ੍ਰਣਵ 52–54 ਕਿੱਲੋਗਰਾਮ ਭਾਰ ਵਰਗ ਵਿਚ ਚਾਂਦੀ ਦਾ ਤਗਮਾ, ਭਾਵਿਕ ਗਰਗ ਨੇ ਤਾਂਬੇ ਦਾ ਤਗਮਾ, ਗੁਰਨੂਰ ਸਿੰਘ ਨੇ ਤਾਂਬੇ ਦਾ ਤਗਮਾ, ਅਮਨਪ੍ਰੀਤ ਸਿੰਘ ਨੇ ਤਾਂਬੇ ਦਾ ਤਗਮਾ, ਅੰਡਰ-14 ਸਾਲ ਲੜਕੀਆਂ ਵਰਗ ’ਚ ਓਜਸਵਨੀ ਸ਼ਰਮਾ ਨੇ 43–46 ਕਿੱਲੋਗਰਾਮ ਭਾਰ ਵਰਗ ਵਿਚ ਸੋਨ ਤਗਮਾ, ਮੰਨਤ ਬਾਵਾ ਨੇ ਸੋਨ ਤਗਮਾ, ਗੁਰਨੂਰ ਕੌਰ ਨੇ 37–40 ਕਿੱਲੋਗਰਾਮ ਭਾਰ ਵਰਗ ਵਿਚ ਸੋਨ ਤਗਮਾ, ਹਰਕੀਰਤ ਕੌਰ ਨੇ 58–61 ਕਿੱਲੋਗਰਾਮ ਭਾਰ ਵਰਗ ਵਿਚ ਚਾਂਦੀ ਦਾ ਤਗਮਾ, ਮਾਨਸ਼ੀ ਨੇ 61–64 ਕਿੱਲੋਗਰਾਮ ਭਾਰ ਵਰਗ ਵਿਚ ਚਾਂਦੀ ਦਾ ਤਗਮਾ, ਆਰਾਧਿਆ ਨੇ ਤਾਂਬੇ ਦਾ ਤਗਮਾ ਜਿੱਤਿਆ। ਅੰਡਰ-14 ਸਾਲ ਲੜਕਿਆਂ ਦੇ ਵਰਗ ’ਚ ਯੁਵਰਾਜ ਨੇ 30-33 ਕਿੱਲੋ ਭਾਰ ਵਰਗ ’ਚ ਤਾਂਬੇ ਦਾ ਤਗਮਾ, ਗੁਰਵਿੰਦਰ ਸਿੰਘ ਨੇ 33-35 ਕਿੱਲੋ ਭਾਰ ਵਰਗ ’ਚ ਸੋਨ ਤਗਮਾ, ਅਰਨਬ ਬਾਵਾ ਨੇ 43-4 6 ਕਿੱਲੋ ਭਾਰ ਵਰਗ ’ਚ ਸੋਨ ਤਗਮਾ, ਫਤਿਹਦੀਪ ਸਿੰਘ ਨੇ 61-64 ਕਿੱਲੋ ਭਾਰ ਵਰਗ ’ਚ ਸੋਨ ਤਗਮਾ ਜਿੱਤਿਆ। ਜਿਸ ਸਦਕਾ ਸੰਸਥਾ ਦੇ 9 ਖਿਡਾਰੀਆਂ ਦੀ ਚੋਣ ਰਾਜ ਪੱਧਰੀ ਮੁਕਾਬਲਿਆਂ ਲਈ ਹੋਈ ਹੈ।